Sat, May 4, 2024
Whatsapp

Tips to Control Sweat: ਗਰਮੀਆਂ ਦੇ ਮੌਸਮ 'ਚ ਪਸੀਨੇ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ

ਦਸ ਦਈਏ ਕਿ ਖੁਰਾਕ ਅਤੇ ਰਸਾਇਣਕ ਅਧਾਰਤ ਉਤਪਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਪਸੀਨੇ ਲਈ ਜ਼ਿੰਮੇਵਾਰ ਹੈ। ਜੇਕਰ ਤੁਹਾਨੂੰ ਵੀ ਗਰਮੀਆਂ 'ਚ ਬਹੁਤ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ।

Written by  Aarti -- April 25th 2024 06:00 AM
Tips to Control Sweat: ਗਰਮੀਆਂ ਦੇ ਮੌਸਮ 'ਚ ਪਸੀਨੇ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ

Tips to Control Sweat: ਗਰਮੀਆਂ ਦੇ ਮੌਸਮ 'ਚ ਪਸੀਨੇ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ

Tips to Control Sweat in Summers: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ, ਅਜਿਹੇ 'ਚ ਪਸੀਨਾ ਆਉਣਾ ਆਮ ਗੱਲ ਹੈ। ਜਿਵੇ ਤੁਸੀਂ ਜਾਣਦੇ ਹੋ ਕਿ ਇਸ ਮੌਸਮ 'ਚ ਬਾਹਰ ਨਿਕਲਦੇ ਹੀ ਸਰੀਰ 'ਚ ਪਸੀਨਾ ਆ ਜਾਂਦਾ ਹੈ। ਵੈਸੇ ਤਾਂ ਪਸੀਨਾ ਆਉਣਾ ਸਿਹਤ ਲਈ ਚੰਗਾ ਹੁੰਦਾ ਹੈ, ਪਰ ਕੁਝ ਲੋਕਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ।

ਦਸ ਦਈਏ ਕਿ ਖੁਰਾਕ ਅਤੇ ਰਸਾਇਣਕ ਅਧਾਰਤ ਉਤਪਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਪਸੀਨੇ ਲਈ ਜ਼ਿੰਮੇਵਾਰ ਹੈ। ਜੇਕਰ ਤੁਹਾਨੂੰ ਵੀ ਗਰਮੀਆਂ 'ਚ ਬਹੁਤ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਗਰਮੀਆਂ ਦੇ ਮੌਸਮ 'ਚ ਪਸੀਨੇ ਨੂੰ ਕੰਟਰੋਲ ਕਰ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ


ਪਸੀਨਾ ਕੀ ਹੁੰਦਾ ਹੈ? 

ਦਸ ਦਈਏ ਕਿ ਜਦੋਂ ਵੀ ਸਾਡੇ ਸਰੀਰ ਦਾ ਤਾਪਮਾਨ ਆਮ ਨਾਲੋਂ ਵੱਧ ਜਾਂਦਾ ਹੈ, ਤਾਂ ਪਸੀਨੇ ਦੀਆਂ ਗ੍ਰੰਥੀਆਂ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਲਈ ਸਰਗਰਮ ਹੋ ਜਾਂਦੀਆਂ ਹਨ ਅਤੇ ਸਰੀਰ 'ਚੋ ਪਾਣੀ ਨੂੰ ਸੋਖ ਲੈਂਦੀਆਂ ਹਨ ਅਤੇ ਇਸਨੂੰ ਚਮੜੀ ਦੀ ਉਪਰਲੀ ਸਤ੍ਹਾ ਤੱਕ ਪਹੁੰਚਾਉਂਦੀਆਂ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਰੀਰ 'ਚੋ ਨਿਕਲਣ ਵਾਲਾ ਪਾਣੀ ਸਾਨੂੰ ਹੀਟ ਸਟ੍ਰੋਕ ਵਰਗੇ ਖ਼ਤਰਿਆਂ ਤੋਂ ਵੀ ਬਚਾਉਂਦਾ ਹੈ। ਸਰੀਰ 'ਚੋ ਨਿਕਲਣ ਵਾਲੇ ਇਸ ਪਾਣੀ ਨੂੰ ਅਸੀਂ ਪਸੀਨਾ ਕਹਿੰਦੇ ਹਾਂ।

ਮਾਹਿਰਾਂ ਮੁਤਾਬਕ ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ, ਪਰ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ। ਪਸੀਨੇ ਨੂੰ ਕੰਟਰੋਲ ਕਰਨ ਲਈ ਤੁਸੀਂ ਕੁਝ ਕਾਰਗਰ ਉਪਾਅ ਵੀ ਅਪਣਾ ਸਕਦੇ ਹੋ। ਜਿਵੇ -

ਪਰਫਿਊਮ ਦੀ ਵਰਤੋਂ ਕਰੋ : 

ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ। ਤਾਂ ਤੁਹਾਨੂੰ ਅਜਿਹੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ 'ਚ ਡੀਓਡੋਰੈਂਟ ਅਤੇ ਐਂਟੀਪਰਸਪੀਰੈਂਟ ਦੋਵੇਂ ਮੌਜੂਦ ਹੋਣ। ਵੈਸੇ ਤਾਂ ਬਹੁਤੇ ਲੋਕ ਸਿਰਫ਼ ਇੱਕ ਦੀ ਹੀ ਵਰਤੋਂ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਇੱਕ ਦੀ ਵਰਤੋਂ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਉੱਚ ਤਾਕਤ ਵਾਲਾ ਪਰਫਿਊਮ ਚੁਣਨਾ ਚਾਹੀਦਾ ਹੈ।

ਬਰਫ਼ ਨਾਲ ਮਾਲਿਸ਼ ਕਰੋ : 

ਜੇਕਰ ਤੁਹਾਡੀਆਂ ਬਾਹਾਂ, ਗਰਦਨ, ਮੱਥੇ 'ਤੇ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਉੱਥੇ ਬਰਫ਼ ਦੇ ਟੁਕੜੇ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਵੀ ਬਾਹਾਂ ਦੇ ਹੇਠਲੇ ਹਿਸੇ 'ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਉੱਥੇ ਬਰਫ ਨਾਲ ਮਾਲਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਪਸੀਨਾ ਘੱਟ ਜਾਵੇਗਾ।

ਸਰੀਰ ਨੂੰ ਹਾਈਡਰੇਟ ਰੱਖੋ : 

ਜਿਵੇ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ ''ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਇਸ ਲਈ ਸਰੀਰ 'ਚੋ ਪਾਣੀ ਦੀ ਬਹੁਤ ਜ਼ਿਆਦਾ ਕਮੀ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਦਸ ਦਈਏ ਕਿ ਤੁਹਾਨੂੰ ਆਪਣੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਨਾਰੀਅਲ ਪਾਣੀ, ਦਹੀਂ, ਅੰਬ ਦਾ ਪਰਨਾ, ਜੂਸ, ਛੱਖਣ, ਗੰਨੇ ਦਾ ਰਸ, ਜਲਜੀਰਾ, ਸ਼ਿੰਕਜੀ ਦਾ ਸੇਵਨ ਕਰਨਾ ਚਾਹੀਦਾ ਹੈ।

ਸਾਫਟ ਡਰਿੰਕਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ : 

ਵੈਸੇ ਤਾਂ ਲੋਕ ਗਰਮੀਆਂ 'ਚ ਆਪਣੀ ਪਿਆਸ ਬੁਝਾਉਣ ਅਤੇ ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਸਾਫਟ ਡਰਿੰਕਸ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਫਟ ਡਰਿੰਕਸ ਦਾ ਸੇਵਨ ਕਰਨ ਨਾਲ ਸੀਬਮ ਦਾ ਉਤਪਾਦਨ ਵਧਦਾ ਹੈ ਅਤੇ ਸਰੀਰ ਚਿਪਚਿਪਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦਸ ਦਈਏ ਕਿ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਪਿਆਸ ਬੁਝਾਉਣ ਲਈ ਨਿੰਬੂ ਪਾਣੀ ਜਾਂ ਨਾਰੀਅਲ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਦਿਨ 'ਚ ਦੋ ਵਾਰ ਨਹਾਓ : 

ਜੇਕਰ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਦੋ ਵਾਰ ਨਹਾਉਣਾ ਚਾਹੀਦਾ ਹੈ। ਦਸ ਦਈਏ ਕਿ ਦੋ ਵਾਰ ਨਹਾਉਣ ਨਾਲ ਤੇਲਯੁਕਤ ਚਮੜੀ ਤੋਂ ਰਾਹਤ ਮਿਲੇਗੀ ਅਤੇ ਪਸੀਨੇ ਦੀ ਬਦਬੂ ਵੀ ਦੂਰ ਹੋਵੇਗੀ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...