Sun, May 5, 2024
Whatsapp

Eating Pure Ghee Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਘਿਓ ਖਾਣ ਦੇ ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

ਪੁਰਾਣੇ ਜ਼ਮਾਨੇ 'ਚ ਖਾਣਾ ਸਿਰਫ ਘਿਓ 'ਚ ਹੀ ਪਕਾਇਆ ਜਾਂਦਾ ਸੀ ਅਤੇ ਉਸ ਸਮੇਂ ਲੋਕਾਂ ਦੀ ਸਿਹਤ ਬਹੁਤ ਸਿਹਤਮੰਦ ਰਹਿੰਦੀ ਸੀ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ।

Written by  Aarti -- April 25th 2024 02:06 PM
Eating Pure Ghee Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਘਿਓ ਖਾਣ ਦੇ ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

Eating Pure Ghee Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਘਿਓ ਖਾਣ ਦੇ ਕੀ ਹੁੰਦੇ ਹਨ ਫਾਇਦੇ ? ਜਾਣੋ ਇੱਥੇ

Benefits Of Eating Pure Ghee Empty Stomach: ਵੈਸੇ ਤਾਂ ਹਰ ਘਰ 'ਚ ਘਿਓ ਦਾ ਸੇਵਨ ਜ਼ਰੂਰ ਕੀਤਾ ਜਾਂਦਾ ਹੈ। ਦਸ ਦਈਏ ਕਿ ਸਿਹਤ ਪ੍ਰਤੀ ਜਾਗਰੂਕ ਲੋਕ ਇਸ ਤੋਂ ਬਚਦੇ ਹਨ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਘਿਓ ਖਾਣ ਨਾਲ ਭਾਰ ਵਧਦਾ ਹੈ ਅਤੇ ਇਹ ਇਕ ਗੈਰ-ਸਿਹਤਮੰਦ ਭੋਜਨ ਹੈ।

ਜਦਕਿ ਪੁਰਾਣੇ ਜ਼ਮਾਨੇ 'ਚ ਖਾਣਾ ਸਿਰਫ ਘਿਓ 'ਚ ਹੀ ਪਕਾਇਆ ਜਾਂਦਾ ਸੀ ਅਤੇ ਉਸ ਸਮੇਂ ਲੋਕਾਂ ਦੀ ਸਿਹਤ ਬਹੁਤ ਸਿਹਤਮੰਦ ਰਹਿੰਦੀ ਸੀ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਓਮੇਗਾ-3 ਫੈਟੀ ਐਸਿਡ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਘਿਓ ਦਾ ਸੇਵਨ ਨਿਸ਼ਚਿਤ ਮਾਤਰਾ 'ਚ ਕਰਦੇ ਹੋ, ਤਾਂ ਇਸ ਦਾ ਸਾਡੀ ਸਿਹਤ 'ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਤਾਂ ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਘਿਓ ਖਾਣ ਦੇ ਕੀ ਫਾਇਦੇ ਹੁੰਦੇ ਹਨ।


ਪਾਚਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਚਮਚ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦਾ ਸੇਵਨ ਤੁਹਾਨੂੰ ਕਬਜ਼, ਬਵਾਸੀਰ ਅਤੇ ਪੇਟ ਦਰਦ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਵਾਉਣ 'ਚ ਮਦਦ ਕਰੇਗਾ।

ਭਾਰ ਘਟਾਉਣ 'ਚ ਫਾਇਦੇਮੰਦ : 

ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦਾ ਸੇਵਨ ਭੁੱਖ ਨੂੰ ਕੰਟਰੋਲ ਕਰਨ ਅਤੇ ਪੇਟ ਦੇ ਚਰਬੀ ਨੂੰ ਘਟਾਉਣ 'ਚ ਮਦਦ ਕਰਦਾ ਹੈ।

ਅੰਤੜੀਆਂ ਨੂੰ ਸਾਫ਼ ਕਰਨ 'ਚ ਮਦਦਗਾਰ : 

ਤੁਸੀਂ ਆਪਣੇ ਸਰੀਰ ਦੀਆਂ ਅੰਤੜੀਆਂ ਨੂੰ ਸਾਫ਼ ਕਰਨ ਲਈ ਰੋਜ਼ਾਨਾ ਸਵੇਰੇ ਇੱਕ ਚਮਚ ਘਿਓ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਐਨਜ਼ਾਈਮ ਪਾਏ ਜਾਂਦੇ ਹਨ, ਜੋ ਸਰੀਰ ਨੂੰ ਲੁਬਰੀਕੇਟ ਕਰਦਾ ਹੈ ਅਤੇ ਸਾਡੇ ਮੈਟਾਬੋਲਿਜ਼ਮ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ।

ਚਮੜੀ ਨੂੰ ਚਮਕਦਾਰ ਬਣਾਉਣ 'ਚ ਫਾਇਦੇਮੰਦ : 

ਮਾਹਿਰਾਂ ਮੁਤਾਬਕ ਘਿਓ ਨੂੰ ਚਮੜੀ ਲਈ ਰਾਮਬਾਣ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਮੌਜੂਦ ਫੈਟੀ ਐਸਿਡ ਪੌਸ਼ਟਿਕ ਏਜੰਟ ਵਜੋਂ ਕੰਮ ਕਰਦੇ ਹਨ, ਜੋ ਤੁਹਾਡੀ ਸੁੱਕੀ ਚਮੜੀ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ।

ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ : 

ਆਪਣੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਘਿਓ ਖਾਓ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ K2 ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਕੈਲਸ਼ੀਅਮ ਪ੍ਰਦਾਨ ਕਰਨ 'ਚ ਮਦਦ ਕਰਦਾ ਹੈ।

ਘਿਓ ਦਾ ਸੇਵਨ ਕਰਨ ਦਾ ਤਰੀਕਾ 

ਰੋਜ਼ਾਨਾ ਸਵੇਰੇ ਇੱਕ ਗਲਾਸ ਕੋਸੇ ਪਾਣੀ ਦੇ ਨਾਲ ਇੱਕ ਚੱਮਚ ਘਿਓ ਦਾ ਸੇਵਨ ਕਰਨ ਨਾਲ ਉਪਰੋਕਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਦਸ ਦਈਏ ਕੀ ਤੁਸੀਂ ਬੱਚਿਆਂ ਨੂੰ ਦੁੱਧ ਦੇ ਨਾਲ ਘਿਓ ਵੀ ਦੇ ਸਕਦੇ ਹੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Tips to Control Sweat: ਗਰਮੀਆਂ ਦੇ ਮੌਸਮ 'ਚ ਪਸੀਨੇ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ

- PTC NEWS

Top News view more...

Latest News view more...