ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ

By  Shanker Badra October 5th 2020 09:50 AM

ਪੱਛਮੀ ਬੰਗਾਲ ਦੇ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ:ਕੋਲਕਾਤਾ : ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਬੀਜੇਪੀ ਲੀਡਰ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਹੱਤਿਆ  ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨੀਸ਼ ਦੀ ਹੱਤਿਆ ਤੋਂ ਬਾਅਦ ਬੀਜੇਪੀ ਵਰਕਰਾਂ 'ਚ ਰੋਸ ਪਾਇਆ ਜਾ ਰਿਹਾ ਹੈ। [caption id="attachment_436930" align="aligncenter" width="289"] ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ[/caption] ਜਾਣਕਾਰੀ ਅਨੁਸਾਰ ਮਨੀਸ਼ ਸ਼ੁਕਲਾ ਦੀ ਐਤਵਾਰ ਸ਼ਾਮ ਉਸ ਸਮੇਂ ਹੱਤਿਆ ਕੀਤੀ ਗਈ ਜਦੋਂ ਉਹ ਪਾਰਟੀ ਦੇ ਦਫਤਰ ਜਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਮਨੀਸ਼ ਨੂੰ ਟੀਟਾਗੜ ਪੁਲਿਸ ਸਟੇਸ਼ਨ ਦੇ ਕੋਲ ਹੀ ਸ਼ਾਮ ਦੇ ਸਮੇਂ ਗੋਲੀਆਂ ਮਾਰ ਦਿੱਤੀਆਂ ਗਈਆਂ। [caption id="attachment_436929" align="aligncenter" width="300"] ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ[/caption] ਇਸ ਦੌਰਾਨਬੀਜੇਪੀ ਲੀਡਰ ਮਨੀਸ਼ ਸ਼ੁਕਲਾ ਦੀ ਐਤਵਾਰ ਰਾਤ ਨੂੰ ਮੌਤ ਹੋ ਚੁੱਕੀ ਹੈ। ਬੀਜੇਪੀ ਲੀਡਰ ਦੀ ਮੌਤ ਦੀ ਖਬਰ ਸੁਣਦਿਆਂ ਹੀ ਸੈਂਕੜੇ ਬੀਜੇਪੀ ਵਰਕਰ ਸੜਕਾਂ 'ਤੇ ਉੱਤਰ ਆਏ ਤੇ ਸਰਕਾਰ ਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। [caption id="attachment_436928" align="aligncenter" width="300"] ਪੱਛਮੀ ਬੰਗਾਲ ਦੇਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ[/caption] ਓਧਰ ਰਾਜਪਾਲ ਜਗਦੀਪ ਧਨਕੜ ਨੇ ਇਸ ਮਾਮਲੇ 'ਚ ਐਡੀਸ਼ਨਲ ਚੀਫ ਹੋਮ ਸੈਕਟਰੀ ਅਤੇ ਡੀਜੀਪੀ ਨੂੰ ਤਲਬ ਕੀਤਾ ਹੈ। ਪੱਛਮੀ ਬੰਗਾਲ ਬੀਜੇਪੀ ਨੇ ਸ਼ੁਕਲਾ ਦੀ ਹੱਤਿਆਂ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। -PTCNews

Related Post