ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

By  Shanker Badra September 22nd 2020 07:25 PM

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ:ਅੱਜ ਜ਼ਿੰਦਗੀ ਇੰਨੀ ਵਿਅਸਤ ਹੋ ਚੁਕੀ ਹੈ ਕਿ ਇਨਸਾਨ ਨੂੰ ਆਪਣੀ ਹੀ ਸਿਹਤ ਦਾ ਖਿਆਲ ਰੱਖਣ ਦੇ ਲਈ ਸਮਾਂ ਨਹੀਂ ਮਿਲਦਾ। ਅਜਿਹੇ ‘ਚ ਸਰੀਰਕ ਥਕਾਵਟ ਅਤੇ ਕਮਜ਼ੋਰੀ ਸਰੀਰ ਜਲਦੀ ਹੀ ਮਹਿਸੂਸ ਕਰਦਾ ਹੈ । ਪਰ ਜੇਕਰ ਇਨਸਾਨ ਆਪਣੀ ਸਿਹਤ ਦਾ ਹੀ ਖਿਆਲ ਨਭੀਨ ਰੱਖੇਗਾ ਤਾਂ ਜ਼ਿੰਦਗੀ 'ਚ ਅੱਗੇ ਕਿਵੇਂ ਵਧੇਗਾ , ਕਿਓਂਕਿ ਇਸ ਥਕਾਵਟ ਨਾਲ ਸਿਹਤ ਨੂੰ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਫਲ ਜੋ ਤੁਹਾਨੂੰ ਘਟ ਸਮੇਂ 'ਚ ਹੀ ਸਰੀਰਕ ਚੁਸਤੀ ਫੁਰਤੀ ਨਾਲ ਭਰ ਦੇਣਗੇ ਅਤੇ ਤੁਸੀਂ ਰਹੋਗੇ ਚੁਸਤ - ਤੰਦਰੁਸਤ।

ਅਨਾਰ ਦੇਵੇ ਸਰੀਰ ਨੂੰ ਨਵੀਂ ਤਾਜ਼ਗੀ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਅਨਾਰ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਆ ਗੁਣਾਂ ਨਾਲ ਭਰਪੂਰ ਅਨਾਰ ਖਾਣ ਨਾਲ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਦੀ ਮੁੱਖ ਸਮੱਸਿਆ ਖੂਨ ਦੀ ਕਮੀ ਹੈ। ਅਜਿਹੇ ‘ਚ ਰੋਜ਼ਾਨਾ 1 ਅਨਾਰ ਜਾਂ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਲੋੜੀਂਦਾ ਖੂਨ ਮਿਲਦਾ ਹੈ ਅਤੇ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਥਕਾਵਟ, ਕਮਜ਼ੋਰੀ, ਤਣਾਅ ਆਦਿ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨਾਲ ਹੀ ਦਿਲ ਅਤੇ ਦਿਮਾਗ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਅਨਾਰ ਦੇ ਨਾਲ ਇਸ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਨਾਰ ਦੇ  ਛਿਲਕਿਆਂ ਨੂੰ ਧੁੱਪ ‘ਚ ਸੁੱਕਾ ਕੇ ਪਾਊਡਰ ਤਿਆਰ ਕਰ ਲਓ। ਇਸ ਪਾਊਡਰ ਦਾ 1 ਚੱਮਚ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਪਾਣੀ ਦੇ ਨਾਲ ਲਓ।

ਐਪਲ ਇਨ ਆ ਡੇਅ ਕੀਪਸ ਡਾਕਟਰ ਅਵੇਅ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਫਲਾਂ 'ਚ ਸੇਬ ਖ਼ੂਨ ਬਹੁਤ ਲਾਜ਼ਮੀ ਹੈ ਸਵੇਰੇ ਸੁੱਤੇ ਉਠਦੇ ਹੀ ਇਕ ਸੇਬ ਖਾਓ ਇਸ ਨਾਲ ਐਨਰਜੀ ਮਿਲੇਗੀ ਅਤੇ ਤੁਹਾਡੀਆਂ ਕਈ ਬਿਆਮਰੀਆਂ ਦੂਰ ਹੋਣਗੀਆਂ  ਇਸ ਨਾਲ ਤੁਹਾਨੂੰ ਤਰੋ ਤਾਜ਼ਾ ਸਿਹਤ ਨਾਲ ਤੁਹਾਡੇ ਚਿਹਰੇ 'ਤੇ ਗਿਲੋਅ ਆਉਂਦਾ ਵੀ ਨਜ਼ਰ ਆਵੇਗਾ।

ਸੰਤਰਾ ਖਾਓ ਤਾਜ਼ਗੀ ਦਾ ਮੰਤਰਾ ਪਾਓ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਫਲਾਂ ‘ਚ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇ ਮੰਦ ਸਾਬਤ ਹੁੰਦਾ ਹੈ। ਸੰਤਰੇ 'ਚ ਵਿਟਾਮਿਨ ਸੀ ਮੌਜੂਦ ਹੈ ਜੋ ਸਰੀਰ ‘ਚ ਤਾਜਗੀ ਦਾ ਅਹਿਸਾਸ ਵੀ ਕਰਦਾ ਹੈ। ਸੰਤਰਾ ਇੱਕ ਅਜਿਹਾ ਫਲ ਹੈ ਜੋ ਸਰਦੀ ਅਤੇ ਗਰਮੀ ਦੋਨਾਂ ਮੌਸਮ ਵਿੱਚ ਹੀ ਸਰੀਰ ਦੇ ਫਾਇਦੇਮੰਦ ਸਾਬਤ ਹੁੰਦਾ ਹੈ।  ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿੱਚ ਹਮੇਸ਼ਾ ਹੀ ਵਿਟਾਮਿਨ c ਦੀ ਮਾਤਰਾ ਬਣੀ ਰਹੇਗੀ। ਸੰਤਰਾ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ। ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਸ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾਕੇ ਰਗੜੋ । ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੰਤਰੇ ਦਾ ਫੇਸ ਪੈਕ ਵੀ ਲਗਾ ਸੱਕਦੇ ਹੋ ।

ਕੇਲਾ ਸਿਹਤ ਲਈ ਲਾਭਕਾਰੀ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਕੇਲੇ ਵਿਚ ਵਿਟਾਮਿਨ, ਕੈਲਸੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਇਸ ਨੂੰ ਸਿੱਧੇ ਤੌਰ ‘ਤੇ ਜਾਂ ਇਸ ਨੂੰ ਦੁੱਧ ਵਿਚ ਮਿਲਾ ਕੇ ਪੀਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਸਰੀਰ ਵਿੱਚ ਹੋਣ ਵਾਲੀ ਥਕਾਵਟ, ਕਮਜ਼ੋਰੀ ਆਦਿ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਜਿਨ੍ਹਾਂ ਔਰਤਾਂ ਨੂੰ ਪੀਰੀਅਡ ਦੌਰਾਨ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਖੁਰਾਕ ਵਿਚ ਕੇਲੇ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਦਾ ਸੇਵਨ ਸਰੀਰ ਵਿਚ ਐਨਰਜ਼ੀ ਲੈਵਲ ਨੂੰ ਵਧਾਉਣ ਵਿਚ ਮਦਦ ਕਰਦਾ ਹੈ।

ਦੇਸੀ ਘਿਓ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਪਹਿਲਾਂ ਸਮਿਆਂ 'ਚ ਦੇਸੀ ਘਿਓ ਦਾ ਸੇਵਨ ਹੀ ਸਭ ਦੇ ਲਈ ਲਾਭਕਾਰੀ ਮੰਨਿਆ ਗਿਆ ਸੀ ਇਹ ਸਰੀਰ ਅਤੇ ਸਕਿਨ ਦੋਵਾਂ ਲਈ ਲਾਭਕਾਰੀ ਹੈ। ਇਸ 'ਚ ਬਹੁਤ ਸਾਰੀ ਮਾਤਰਾ ‘ਚ ਐਨਰਜ਼ੀ ਪਾਈ ਜਾਂਦੀ ਹੈ। ਇਸਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਥਕਾਵਟ, ਕਮਜ਼ੋਰੀ, ਆਲਸ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਅਜਿਹੇ ‘ਚ ਜੋ ਲੋਕ ਸਾਰਾ ਦਿਨ ਕਮਜ਼ੋਰ ਅਤੇ ਥੱਕੇ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਆਪਣੇ ਭੋਜਨ ‘ਚ ਸ਼ੁੱਧ ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਇਸ ਨੂੰ ਆਪਣੇ ਭੋਜਨ ਅਤੇ ਗਰਮ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਇਮਿਊਨਿਟੀ ਵੱਧਣ ਦੇ ਨਾਲ ਮੈਮੋਰੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਨਾਲ ਹੀ ਚਿਹਰੇ ‘ਤੇ ਕੁਦਰਤੀ ਗਲੋਅ ਆਉਂਦਾ ਹੈ।

ਤੁਲਸੀ ਦੇ ਗੁਣ :

ਇਹ ਫਲ ਦੇਣਗੇ ਤੁਹਾਡੇ ਸਰੀਰ ਨੂੰ ਚੁਸਤੀ ਤੇ ਫੁਰਤੀ, ਤੁਸੀਂ ਵੀ ਪੜ੍ਹੋ

ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਤੁਲਸੀ ਦੇ ਗੁਣ  ਦਸ ਚੁਕੇ ਹਨ ਉਂਝ ਹੀ ਅੱਜ ਸਰੀਰਕ ਕਮਜ਼ੋਰੀ ਦੂਰ ਕਰਨ ਲਈ ਵੀ ਦਸਦੇ ਹਾਂ ਕਿ ,ਤੁਲਸੀ ‘ਚ ਚਿਕਿਤਸਕ ਗੁਣ ਵੀ ਪਾਏ ਜਾਂਦੇ ਹਨ। ਇਸ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਜਾਂ ਚਾਹ ਵਿਚ ਮਿਲਾਉਣ ਨਾਲ ਕਮਜ਼ੋਰੀ, ਥਕਾਵਟ, ਸਿਰ ਦਰਦ, ਮੌਸਮੀ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ। ਸਰੀਰ ਦੀ ਇਮਿਊਨਿਟੀ ਵੱਧਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ।

ਮੁਨੱਕਾ ਜੋ ਹਰ ਪਲ ਰੱਖੇ ਤਰੋ ਤਾਜ਼ਾ

ਮੁਨੱਕਾ: ਆਇਰਨ ਨਾਲ ਭਰਪੂਰ ਮੁਨੱਕੇ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਪੂਰੀ ਹੋਣ ‘ਚ ਸਹਾਇਤਾ ਮਿਲਦੀ ਹੈ। ਰਾਤ ਭਰ ਜਾਂ 12 ਘੰਟਿਆਂ ਤੱਕ ਭਿੱਜੇ ਹੋਏ ਮੁਨੱਕੇ ਦਾ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਉਚਿਤ ਮਿਲਦੇ ਹਨ। ਪੇਟ ਦੀ ਸਫਾਈ ਹੋਣ ਦੇ ਨਾਲ ਇਸ ਨਾਲ ਸਬੰਧਤ ਸਮੱਸਿਆਵਾਂ ਦੇ ਖ਼ਤਰਾ ਨੂੰ ਕਈ ਗੁਣਾ ਘੱਟ ਜਾਂਦਾ ਹੈ। ਗੱਲ ਜੇ ਇਸ ਨੂੰ ਖਾਣ ਦੀ ਮਾਤਰਾ ਬਾਰੇ ਕਰੀਏ ਤਾਂ ਇਸ ਨੂੰ ਆਪਣੀ ਇੱਛਾ ਅਨੁਸਾਰ ਖਾਣਾ ਸ਼ੁਰੂ ਕਰ ਸਕਦੇ ਹੋ ਅਤੇ ਇਸ ਦੀ ਮਾਤਰਾ 200 ਗ੍ਰਾਮ ਹੋਰ ਵਧਾ ਸਕਦੇ ਹੋ।  ਤੁਸੀਂ ਇਸ ਨੂੰ ਦੁੱਧ ਵਿਚ ਉਬਾਲ ਕੇ ਇਸ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲੇਗੀ ਅਤੇ ਸਹੀ ਭਾਰ ਵੀ ਮਿਲੇਗਾ।

-PTCNews

Related Post