ਇਹ ਖਬਰ ਪੜ੍ਹ ਕੇ ਤੁਸੀਂ ਆਪ ਕਹੋਗੇ ਕਿ ਵਾਕਈ ਪਿਆਰ ਅੰਨ੍ਹਾ ਹੁੰਦਾ ਹੈ..!

By  Joshi November 5th 2017 04:51 PM -- Updated: November 5th 2017 04:59 PM

ਪਿਆਰ ਵੈਸੇ ਤਾਂ ਇੱਕ ਅਜਿਹਾ ਅਹਿਸਾਸ ਹੈ ਜੋ ਜ਼ਿੰਦਗੀ ਨੂੰ ਹਸੀਨ ਬਣਾ ਦਿੰਦਾ ਹੈ ਪਰ ਕਈ ਵਾਰ ਇਸ 'ਚ ਹੋਈਆਂ ਚੰਗੀਆਂ ਮਾੜੀਆਂ ਘਟਨਾਵਾਂ ਨਾਲ ਕੁਝ ਅਜਿਹਾ ਵਾਪਰਦਾ ਹੈ ਜੋ ਸਾਰੀ ਉਮਰ ਭੁਲਾਇਆਂ ਨਹੀਂ ਭੁੱਲ ਸਕਦਾ।

ਕੁਝ ਅਜਿਹੀ ਹੀ ਪ੍ਰੇਮ ਕਹਾਣੀ ਹੈ ਇਸ ਜੋੜ੍ਹੇ ਦੀ ਵੀ, ਜਿਸ 'ਚ ਮੁੰਡਾ ਇੱਕ ਗੋਰਾ ਹੈ ਅਤੇ ਕੁੜੀ ਭਾਰਤੀ ਮੂਲ ਦੀ ਅਤੇ ਮਾਮਲਾ ਹੈ ਲਾਸ ਵੇਗਾਸ ਦਾ।

Bhainchod written T shirt gifted by ex girlfriend: ਵਾਕਈ ਪਿਆਰ ਅੰਨ੍ਹਾ ਹੁੰਦਾ ਹੈ..!ਪਿਆਰ ਦੀਆਂ ਪੀਂਘਾਂ ਝੂਟਣ ਤੋਂ ਬਾਅਦ ਜਦੋਂ ਇਹਨਾਂ ਦੋਵਾਂ ਦਾ ਬ੍ਰੇਕਅਪ ਹੋਇਆ ਤਾਂ ਕੁੜੀ ਨੇ ਮੁੰਡੇ ਨੂੰ ਇੱਕ ਟੀਸ਼ਟਰ ਗਿਫਟ ਕੀਤੀ। ਉਸ 'ਤੇ ਕੁਝ ਲਿਖਿਆ ਹੋਇਆ ਸੀ। ਜਦੋਂ ਉਸ ਨੌਜਵਾਨ ਵੱਲੋਂ ਉਸ ਅੱਖਰ ਦਾ ਮਤਲਬ ਪੁੱਛਿਆ ਗਿਆ ਤਾਂ ਕੁੜੀ ਨੇ ਕਿਹਾ ਕਿ ਇਸਦਾ ਮਤਲਬ ਹੁੰਦਾ ਹੈ "ਆਈ ਲਵ ਯੂ" ਭਾਵ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਨੌਜਵਾਨ ਨੇ ਵੀ ਇਹ ਟੀ ਸ਼ਰਟ ਬਹੁਤ ਸ਼ਾਨ ਨਾਲ ਪਿਆਰ ਦੀ ਨਿਸ਼ਾਨੀ ਸਮਝ ਕੇ ਪਾਉਣੀ ਸ਼ੁਰੂ ਕਰ ਦਿੱਤੀ।

Bhainchod written T shirt gifted by ex girlfriend: ਵਾਕਈ ਪਿਆਰ ਅੰਨ੍ਹਾ ਹੁੰਦਾ ਹੈ..!Bhainchod written T shirt gifted by ex girlfriend : ਫਿਰ ਜਦੋਂ ਇੱਕ ਦਿਮ ਉਸਨੂੰ ਇੱਕ ਏਸ਼ੀਆਈ ਮੂਲ ਦਾ ਇਕ ਵਿਅਕਤੀ ਮਿਲਿਆ ਤਾਂ ਉਸਨੇ ਗੋਰੇ ਨੂੰ ਉਸ ਟੀ ਸ਼ਰਟ ਨੂੰ ਪਾਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਮੇਰੀ ਸਾਬਕਾ ਪ੍ਰੇਮਿਕਾ ਨੇ ਦਿੱਤੀ ਹੈ। ਪਰ ਜਦੋਂ ਗੋਰੇ ਨੂੰ ਉਸ ਸ਼ਬਦ ਦਾ ਅਸਲ ਅਰਥ ਸਮਝਾਇਆ ਗਿਆ ਤਾਂ ਉਸਦੀ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ।

ਦਰਅਸਲ, ਉਸ ਟੀ ਸ਼ਰਟ 'ਤੇ ਪੰਜਾਬੀ ਦੀ ਗਾਲ "ਭੈ****" ਲਿਖੀ ਹੋਈ ਸੀ। ਬਸ ਫਿਰ ਕੀ ਸੀ, ਗੋਰੇ ਨੇ ਆਪਣੀ ਇਹ ਦਾਸਤਾਨ ਟਵਿੱਟਰ 'ਤੇ ਲਿਖ ਦਿੱਤੀ ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ।

—PTC News

Related Post