ਨਹੀਂ ਰਹੀ ਭਾਰਤ ਦੀ ਪਹਿਲੀ ਆਸਕਰ ਵਿਜੇਤਾ 'ਭਾਨੂ ਅਥਈਆ

By  Jagroop Kaur October 16th 2020 04:34 PM -- Updated: October 16th 2020 04:35 PM

ਭਾਰਤ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਮਸ਼ਹੂਰ ਮਹਿਲਾ ਕਾਸਟਿਊਮ ਡਿਜ਼ਾਈਨਰ Bhanu Athaiya ਵੀਰਵਾਰ ਨੂੰ ਇਸ ਫਾਨੀ ਸੰਸਾਰ ਅਲਵਿਦਾ ਆਖ ਗਈ। 91 ਸਾਲਾਂ ਅਥਈਆ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ ,ਅਤੇ ਉਨ੍ਹਾਂ ਮੁੰਬਈ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਏ। ਜਿਸ 'ਤੇ ਬਾਲੀਵੁਡ ਸਿਤਾਰਿਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿੰਨਾ 'ਚ ਆਮਿਰ ਖਾਨ ਅਤੇ ਰੇਣੁਕਾ ਸ਼ਾਹਣੇ, ਸਿਮੀ ਗਰੇਵਾਲ ਨੇ ਅਫਸੋਸ ਜਤਾਇਆ ਹੈ।

bhanu athaiya bhanu athaiya

href_src=twsrc%5Etfw%7Ctwcamp%5Etweetembed%7Ctwterm%5E1316790509185032194%7Ctwgr%5Eshare_3%2Ccontainerclick_0&ref_url=https%3A%2F%2Fjagbani.punjabkesari.in%2Fnational%2Fnews%2Fbhanu-athaiya-the-countrys-first-oscar-winner-dies-1242112 

ਅਥਈਆ ਨੂੰ ਸਾਲ 1983 'ਚ ਆਈ ਫ਼ਿਲਮ 'ਗਾਂਧੀ' ਲਈ ਸਰਵ ਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਮਿਲਿਆ ਸੀ। ਅਥਾਇਆ ਉਨ੍ਹਾਂ ਨੂੰ ਗੁਲਜ਼ਾਰ ਦੀ ਫ਼ਿਲਮ 'ਲੇਕਿਨ' (1990) ਤੇ ਆਸ਼ੁਤੋਸ਼ ਗੋਵਾਰੀਕਰ ਦੀ 'ਲਗਾਨ' (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

Aamir khan 's tweet Aamir khan 's tweet

ਭਾਨੂ ਅਥਈਆ ਦੀ ਮੌਤ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਊਨਾ ਦੀ ਧੀ ਰਾਧਿਕਾ ਗੁਪਤਾ ਨੇ ਦੱਸਿਆ ਕਿ 8 ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ਼ 'ਚ ਟਿਊਮਰ ਹੋਣ ਬਾਰੇ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੈਰਾਲਾਈਜ਼ ਹੋ ਗਿਆ ਸੀ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਬਿਸਤਰ 'ਤੇ ਹੀ ਸਨ।Bhanu Athaiya: Passes Away: At the Age Of 91: In Mumbai: Who Became India s First Oscar Award Winner: For Film Gandhi: - कॉस्ट्यूम डिजाइनर भानु अथैया का निधन, इस फिल्म के

Bhanu Athaiya  ਇਸ ਦੇ ਨਾਲ ਹੀ ਉਨ੍ਹਾਂ ਦੀ ਖਾਸ ਦੋਸਤ ਰਹੀ ਸਿਮੀ ਗਰੇਵਾਲ ਨੇ ਦੱਸਿਆ ਕਿ ਉਹ ਡਿਮੇਂਸ਼ੀਆ ਨਾਮ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਨ੍ਹਾਂ ਨੂੰ ਜ਼ਿਆਦਾ ਕੁਝ ਯਾਦ ਵੀ ਨਹੀਂ ਰਹਿੰਦਾ ਸੀ , ਭਾਨੂ ਨੂੰ ਸਿਰਫ ਗਾਂਧੀ ਫਿਲਮ ਹੀ ਯਾਦ ਸੀ ਉਸਤੋਂ ਇਆਵਾ ਹੋਰ ਕੁਝ ਵੀ ਯਾਦ ਨਹੀਂ ਸੀ।Bhanu Athaiya (1929-2020): India's first Oscar winner, creator of hit Bollywood moments and costumes for 60 years | Entertainment News,The Indian Express

ਜ਼ਿਕਰਯੋਗ ਹੈ ਕਿ ਕੋਲਹਾਪੁਰ 'ਚ ਪੈਦਾ ਹੋਈ ਭਾਨੂ ਅਥਈਆ ਨੇ ਹਿੰਦੀ ਸਿਨੇਮਾ 'ਚ ਕਾਸਟਿਊਮ ਡਿਜ਼ਾਈਨਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂਦੱਤ ਦੀ ਸੁਪਰਹਿੱਟ ਫ਼ਿਲਮ 'ਸੀ. ਆਈ. ਡੀ' (1956) ਨਾਲ ਕੀਤੀ ਸੀ। ਉਨ੍ਹਾਂ ਨੂੰ ਰਿਚਰਡ ਐਟਨਬਰੋ ਵੱਲੋਂ ਡਾਇਰੈਕਟਰ ਕੀਤੀ ਗਈ ਫ਼ਿਲਮ 'ਗਾਂਧੀ' ਲਈ ਸਰਵ ਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਜਾਨ ਮੋਲੋ ਨਾਲ ਸਾਂਝੇ ਤੌਰ 'ਤੇ ਮਿਲਿਆ ਸੀ।ਅਥਾਇਆ ਜਾਂਦੇ ਹੋਏ ਆਪਣੇ ਪਿੱਛੇ ਇਕ ਵਿਰਾਸਤ ਛੱਡ ਗਏ ਹਨ।

India First Oscar Winner Bhanu Athaiya death

Related Post