ਭੀਮ ਆਰਮੀ ਵੱਲੋਂ ਭਾਰਤ ਬੰਦ ਦੇ ਸੱਦੇ ਦਾ ਜਲੰਧਰ ਸਮੇਤ ਕਈ ਸ਼ਹਿਰਾਂ 'ਚ ਦੇਖਣ ਨੂੰ ਮਿਲਿਆ ਅਸਰ (ਤਸਵੀਰਾਂ)

By  Jashan A February 23rd 2020 11:54 AM -- Updated: February 23rd 2020 11:55 AM

ਫਾਜ਼ਿਲਕਾ: ਦਲਿਤ ਸਮਾਜ ਵੱਲੋਂ ਆਪਣੇ ਹੱਕਾਂ ਦੀ ਮੰਗਾਂ ਨੂੰ ਲੈ ਕੇ ਭਾਰਤ ਦੇ ਸੱਦੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਵਿੱਚ ਵੀ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨਜ਼ਰ ਆਏ। ਇਸ ਦੌਰਾਨ ਦਲਿਤ ਸਮਾਜ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

 Bharat Bandh Bhim Army In Jalandhar, Amritsar ਇਸ ਦੌਰਾਨ ਦਲਿਤ ਆਗੂਆਂ ਨੇ ਜਿੱਥੇ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਨਿਖੇਧੀ ਕੀਤੀ, ਉਥੇ ਉਪਰਾਸ਼ਟਰਪਤੀ ਪਾਸੋਂ ਵਿਚ ਤੁਰੰਤ ਦਖਲ ਦੇ ਕੇ ਉਨ੍ਹਾਂ ਦੇ ਮਸਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਗਈ।

ਹੋਰ ਪੜ੍ਹੋ: ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀ

 Bharat Bandh Bhim Army In Jalandhar, Amritsar ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਜਲੰਧਰ 'ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਜਲੰਧਰ ਦੇ ਜੋਤੀ ਚੌਕ 'ਚ ਵੀ ਬਾਜ਼ਾਰ ਬੰਦ ਹਨ ਅਤੇ ਇਥੇ ਵੀ ਭਾਰੀ ਗਿਣਤੀ 'ਚ ਫੋਰਸ ਦੀ ਤਾਇਨਾਤੀ ਕੀਤੀ ਜਾ ਗਈ ਹੈ।

ਵਾਲਮੀਕ ਭਾਈਚਾਰੇ ਅਤੇ ਐੱਸ.ਸੀ ਤੇ ਓ.ਬੀ.ਸੀ ਨਾਲ ਸਬੰਧਿਤ ਸਮੂਹ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ 'ਤੇ ਪੈਂਦੇ ਵੱਲਾ ਫਾਟਕ ਤੇ ਰੋਸ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

-PTC News

Related Post