ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, 3 ਵਜੇ ਤੱਕ ਰੇਲ ਟਰੈਕ ਕੀਤੇ ਜਾਣਗੇ ਖ਼ਾਲੀ

By  Shanker Badra October 13th 2020 02:08 PM -- Updated: October 13th 2020 02:25 PM

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, 3 ਵਜੇ ਤੱਕ ਰੇਲ ਟਰੈਕ ਕੀਤੇ ਜਾਣਗੇ ਖ਼ਾਲੀ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਸੁਧਾਰ ਕਾਨੂੰਨ ਵਿਰੁੱਧ ਪੰਜਾਬ 'ਚ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਹੁਣ ਹਰ ਥਾਂ ’ਤੇ ਰੇਲਵੇ ਟਰੈਕਾਂ ’ਤੇ ਪੱਕੇ ਮੋਰਚੇ ਲੱਗੇ ਹੋਏ ਹਨ ਤੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨੇ ’ਤੇ ਡਟੇ ਹੋਏ ਹਨ। ਕਿਸਾਨੀ ਸੰਘਰਸ਼ ਦੇ ਅੱਗੇ ਹੁਣ ਕੇਂਦਰ ਸਰਕਾਰ ਨਮੋਸ਼ ਹੁੰਦੀ ਦਿਖਾਈ ਦੇ ਰਹੀ ਹੈ।

Bharti Kisan Union Ekta Ugraha Rail Roko Andolan end, Rail tracks Today will be Empty ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, 3 ਵਜੇ ਤੱਕ ਰੇਲ ਟਰੈਕ ਕੀਤੇ ਜਾਣਗੇ ਖ਼ਾਲੀ

ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ 29 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ ਹੈ। ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਭਾਜਪਾ ਵੱਲੋਂ ਅੱਜ ਮਾਰੇ ਜਾ ਰਹੇ ਧਰਨਿਆਂ ਦਾ ਕਿਸਾਨ ਵਿਰੋਧ ਨਹੀਂ ਕਰਨਗੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਅੱਜ ਭਾਜਪਾ ਵੱਲੋਂ ਸੂਬੇ ਵਿਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਵਿਰੋਧ ਨਾ ਕਰਨ ਦੀ ਅਪੀਲ ਕੀਤੀ ਹੈ।

Bharti Kisan Union Ekta Ugraha Rail Roko Andolan end, Rail tracks Today will be Empty ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, 3 ਵਜੇ ਤੱਕ ਰੇਲ ਟਰੈਕ ਕੀਤੇ ਜਾਣਗੇ ਖ਼ਾਲੀ

ਇਸ ਦੇ ਇਲਾਵਾਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ 'ਚ ਭਾਜਪਾ ਦੇ ਖਿਲਾਫ ਸਖ਼ਤ ਰੁੱਖ ਅਪਣਾਉਂਦਿਆਂ ਐਲਾਨ ਕੀਤਾ ਕਿ ਸੂਬੇ ਭਰ 'ਚ ਉਨ੍ਹਾਂ ਦੀ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਰੇਲ ਪਟੜੀਆਂ 'ਤੇ ਜੋ ਸੰਘਰਸ਼ ਵਿੱਢਿਆ ਹੋਇਆ ਹੈ ਉਸ ਦੀ ਮੁਹਾਰ ਮੋੜ ਕੇ ਹੁਣ ਭਾਜਪਾ ਆਗੂਆਂ ਦੇ ਘਰਾਂ ਅੱਗੇ ਡੇਰੇ ਲਾਏ ਜਾ ਰਹੇ ਹਨ। ਕਿਸਾਨਾਂ ਵੱਲੋਂ ਅੱਜ ਦੁਪਹਿਰ 3 ਵਜੇ ਤੱਕ ਰੇਲਵੇ ਟਰੈਕ ਖ਼ਾਲੀ ਕੀਤੇ ਜਾਣਗੇ।

Bharti Kisan Union Ekta Ugraha Rail Roko Andolan end, Rail tracks Today will be Empty ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, 3 ਵਜੇ ਤੱਕ ਰੇਲ ਟਰੈਕ ਕੀਤੇ ਜਾਣਗੇ ਖ਼ਾਲੀ

ਦੱਸਣਯੋਗ ਹੈ ਕਿ ਪਟਿਆਲਾ , ਸੰਗਰੂਰ ,ਬਠਿਡਾ ,ਮਾਨਸਾ ,ਮੋਗਾ 'ਚ ਰੇਲਵੇ ਟਰੈਕ 'ਤੇ ਲੱਗੇ ਧਰਨੇ ਅੱਜ ਖ਼ਤਮ ਹੋਣਗੇ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ 1 ਅਕਤੂਬਰ ਤੋਂ ਰੇਲਵੇ ਟਰੈਕ 'ਤੇਡਟੇ ਹੋਏ ਸਨ। ਦੱਸ ਦੇਈਏ ਕਿ ਭਾਰਤ ਸਰਕਾਰ ਦੇ ਖੇਤੀ ਤੇ ਕਿਸਾਨ ਕਲਿਆਣ ਮੰਤਰਾਲਿਆ ਵੱਲੋਂ ਕਿਸਾਨਾਂ ਨੂੰ ਕਿਸਾਨੀ ਦਾ ਤਰਕ ਦੇ ਕੇ 14 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਜਿਸ ਵਿੱਚ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਕੱਲ ਦਿੱਲੀ ਜਾਣਗੀਆਂ।

Agriculture Bill: Bharti Kisan Union Ekta Ugraha Rail Roko Andolan end

-PTCNews

Related Post