ਅਵਾਰਾ ਪਸ਼ੂ ਬਣੇ ਸੜਕੀ ਹਾਦਸੇ ਦਾ ਕਾਰਨ, ਟਰੱਕਾਂ ਦੀ ਆਪਸ 'ਚ ਹੋਈ ਟੱਕਰ

By  Jashan A March 27th 2019 01:59 PM

ਅਵਾਰਾ ਪਸ਼ੂ ਬਣੇ ਸੜਕੀ ਹਾਦਸੇ ਦਾ ਕਾਰਨ, ਟਰੱਕਾਂ ਦੀ ਆਪਸ 'ਚ ਹੋਈ ਟੱਕਰ,ਭਵਾਨੀਗੜ੍ਹ: ਪੰਜਾਬ 'ਚ ਆਵਾਰਾ ਪਸ਼ੂਆਂ ਦੀ ਗਿਣਤੀ 'ਚ ਕਾਫੀ ਵਾਧਾ ਹੋ ਰਿਹਾ ਹੈ। ਜਿਸ ਦੌਰਾਨ ਆਵਾਰਾ ਪਸ਼ੂ ਲੋਕਾਂ ਦੀ ਮੌਤ ਅਤੇ ਸੜਕੀ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਅਜਿਹਾ ਹੀ ਇੱਕ ਹਾਦਸਾ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਨੇੜੇ ਵਾਪਰਿਆ, ਜਿਥੇ ਸੜਕ 'ਤੇ ਘੁੰਮਦੇ ਲਾਵਾਰਿਸ ਪਸ਼ੂ ਹਾਦਸੇ ਦਾ ਕਾਰਨ ਬਣ ਗਏ।

acci ਅਵਾਰਾ ਪਸ਼ੂ ਬਣੇ ਸੜਕੀ ਹਾਦਸੇ ਦਾ ਕਾਰਨ, ਟਰੱਕਾਂ ਦੀ ਆਪਸ 'ਚ ਹੋਈ ਟੱਕਰ

ਪਸ਼ੂਆ ਕਾਰਨ ਵਾਪਰੇ ਹਾਦਸੇ 'ਚ ਤੇਜ਼ ਰਫਤਾਰ ਟਰੱਕ ਟਰਾਲੇ ਤੇ ਸੀਮਿਟ ਮੀਕਸਚਰ ਨਾਲ ਭਰੇ ਇੱਕ ਟਰੱਕ ਦਰਮਿਆਨ ਭਿਆਨਕ ਟੱਕਰ ਹੋ ਗਈ।ਹਾਦਸੇ 'ਚ ਦੋਵੇਂ ਵਾਹਨਾਂ ਦੇ ਚਾਲਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੰਗਰੂਰ ਭਰਤੀ ਕਰਵਾਇਆ ਗਿਆ ਹੈ।

ਹੋਰ ਪੜ੍ਹੋ:ਮੁਟਿਆਰਾਂ ਨੂੰ ਮਹਿੰਗੀ ਪਈ ਤੀਆਂ ਦੀ ਚੰਡੋਲ ,ਹੋਈ ਮੌਤ ,ਦੇਖੋ ਵੀਡੀਓ

acci ਅਵਾਰਾ ਪਸ਼ੂ ਬਣੇ ਸੜਕੀ ਹਾਦਸੇ ਦਾ ਕਾਰਨ, ਟਰੱਕਾਂ ਦੀ ਆਪਸ 'ਚ ਹੋਈ ਟੱਕਰ

ਇਸ ਤੋਂ ਇਲਾਵਾ ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਦੀ ਚਪੇਟ ਵਿੱਚ ਆ ਕੇ ਸੜਕ ਕਿਨਾਰੇ ਖੜ੍ਹੀ ਇਕ ਟਰਾਲੀ ਵੀ ਪਲਟ ਗਈ ਤੇ ਟਰੱਕ ਲੋਕਾਂ ਦੇ ਘਰਾਂ 'ਚ ਦਾਖਲ ਹੋਣ ਤੋਂ ਬਚ ਗਏ।

-PTC News

Related Post