ਵੱਡੀ ਲਾਪਰਵਾਹੀ: ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵਧਿਆ ਤਾਂ ਕੱਢਣੀਆਂ ਪੈ ਸਕਦੀਆਂ ਅੱਖਾਂ, 37 ਮਰੀਜ਼ਾਂ 'ਤੇ ਬਣੀ ਆਫ਼ਤ

By  Jashan A March 28th 2019 01:16 PM -- Updated: March 28th 2019 01:18 PM

ਵੱਡੀ ਲਾਪਰਵਾਹੀ: ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵਧਿਆ ਤਾਂ ਕੱਢਣੀਆਂ ਪੈ ਸਕਦੀਆਂ ਅੱਖਾਂ, 37 ਮਰੀਜ਼ਾਂ 'ਤੇ ਬਣੀ ਆਫ਼ਤ,ਭਿਵਾਨੀ: ਹਰਿਆਣਾ ਦੇ ਰੋਹਤਕ 'ਚ ਅੱਖਾਂ ਦੀ ਰੋਸ਼ਨੀ ਵਾਪਸ ਲਿਆਉਣ ਲਈ ਕਰਵਾਇਆ ਗਿਆ ਆਪ੍ਰੇਸ਼ਨ ਹੀ ਮਰੀਜ਼ਾਂ ਲਈ ਖਤਰਾ ਬਣ ਗਿਆ ਹੈ। ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਗਰਿਕ ਹਸਪਤਾਲਾਂ 'ਚ ਹੋਏ ਆਪ੍ਰੇਸ਼ਨ ਤੋਂ ਬਾਅਦ 37 ਲੋਕਾਂ ਦੀਆਂ ਅੱਖਾਂ 'ਤੇ ਆਫ਼ਤ ਬਣ ਗਈ ਹੈ।

eye ਵੱਡੀ ਲਾਪਰਵਾਹੀ: ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵਧਿਆ ਤਾਂ ਕੱਢਣੀਆਂ ਪੈ ਸਕਦੀਆਂ ਅੱਖਾਂ, 37 ਮਰੀਜ਼ਾਂ 'ਤੇ ਬਣੀ ਆਫ਼ਤ

ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵੱਧ ਗਈ ਤਾਂ ਹੈ, ਜਿਸ ਕਾਰਨ ਅੱਖਾਂ ਨੂੰ ਬਾਹਰ ਵੀ ਕੱਢਣਾ ਪੈ ਸਕਦਾ ਹੈ। ਦਰਅਸਲ , ਭਿਵਾਨੀ ਦੇ ਕਿਸ਼ਨ ਲਾਲ ਜਲਾਨ ਆਈ ਹਸਪਤਾਲ 'ਚ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਆਏ ਕਰੀਬ 400 ਲੋਕਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਕੀਤਾ ਗਿਆ।

ਹੋਰ ਪੜ੍ਹੋ: ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ

eye ਵੱਡੀ ਲਾਪਰਵਾਹੀ: ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵਧਿਆ ਤਾਂ ਕੱਢਣੀਆਂ ਪੈ ਸਕਦੀਆਂ ਅੱਖਾਂ, 37 ਮਰੀਜ਼ਾਂ 'ਤੇ ਬਣੀ ਆਫ਼ਤ

ਹੋਰ ਜ਼ਿਲਿਆ ਵਿੱਚ ਵੀ ਆਪ੍ਰੇਸ਼ਨ ਹੋਏ , ਇਹਨਾਂ ਵਿਚੋਂ ਜੋ ਮਰੀਜ਼ ਪੀਜੀਆਈ ਰੋਹਤਕ ਦੇ ਨਜਦੀਕ ਹਨ,ਉਹ ਇੱਥੇ ਆ ਗਏ। ਫਿਲਹਾਲ ਪੀਜੀਆਈ ਦੇ ਨੇਤਰ ਰੋਗ ਵਿਭਾਗ ਦੀ ਰੇਟਿਨਾ ਯੂਨਿਟ ਨੇ ਸਪੈਸ਼ਲ ਟੀਮ ਮਰੀਜਾਂ ਦੇ ਇਲਾਜ਼ ਵਿੱਚ ਲਗਾ ਦਿੱਤੀ ਹੈ।

eye ਵੱਡੀ ਲਾਪਰਵਾਹੀ: ਆਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਵਧਿਆ ਤਾਂ ਕੱਢਣੀਆਂ ਪੈ ਸਕਦੀਆਂ ਅੱਖਾਂ, 37 ਮਰੀਜ਼ਾਂ 'ਤੇ ਬਣੀ ਆਫ਼ਤ

ਡਾਕਟਰਾਂ ਦੀਆਂ ਮੰਨੀਏ ਤਾਂ ਇਨ੍ਹੇ ਵੱਡੇ ਪੈਮਾਨੇ 'ਤੇ ਪਹਿਲੀ ਵਾਰ ਅੱਖਾਂ ਦਾ ਇਨਫੈਕਸ਼ਨ ਸਾਹਮਣੇ ਆਇਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੋ ਦਵਾਈ ਆਪਰੇਸ਼ਨ ਦੇ ਦੌਰਾਨ ਜਾਂ ਆਪਰੇਸ਼ਨ ਦੇ ਬਾਅਦ ਅੱਖਾਂ ਵਿੱਚ ਪਾਈ ਗਈ ਉਸ ਤੋਂ ਇਨਫੈਕਸ਼ਨ ਹੋ ਗਈ ਹੈ।

-PTC News

Related Post