ਰੈਵਿਨਿਊ ਅਧਿਕਾਰੀਆਂ ਵੱਲੋਂ ਵੱਡਾ ਐਲਾਨ, ਸਰਕਾਰੀ ਵਹੀਕਲਾਂ ਤੋਂ ਬਿਨ੍ਹਾਂ ਨਹੀਂ ਕੀਤੀ ਜਾਵੇਗੀ ਚੈਕਿੰਗ

By  Pardeep Singh April 5th 2022 06:03 PM

ਚੰਡੀਗੜ੍ਹ:  ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਵਰਚੁਅਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।

ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ

1. ਟੀਐਸ 1 ਅਤੇ ਮਾਲਕੀ ਦਾ ਕੋਈ ਸਬੂਤ ਨਾ ਹੋਣ ਵਾਲਾ ਕੋਈ ਵੀ ਵਸੀਕਾ ਸਬ ਰਜਿਸਟਰਾਰ ਵੱਲੋਂ ਰਜਿਸਟਰਡ ਨਹੀਂ ਕੀਤਾ ਜਾਵੇਗਾ।

2. ਹਾੜੀ ਸੀਜਨ ਦੌਰਾਨ ਮੰਡੀਆਂ ਦੀ ਚੈਕਿੰਗ ਕਰਨ ਲਈ ਸਰਕਾਰੀ ਗੱਡੀਆਂ ਜੇਕਰ ਮੁਹਈਆਂ ਨਹੀਂ ਕਰਵਾਈਆਂ ਜਾਂਦੀਆਂ ਤਾਂ ਸੀਜਨ ਦੌਰਾਨ ਕਿਸੇ ਵੀ ਰੈਵੀਨਿਊ ਅਫਸਰ ਵੱਲੋਂ ਚੈਕਿੰਗ ਨਹੀਂ ਕੀਤੀ ਜਾਵੇਗੀ।

3. ਬਿਨ੍ਹਾ ਸਰਕਾਰੀ ਵਹੀਕਲਾਂ ਤੋਂ ਕਿਸੇ ਵੀ ਤਰਾਂ ਦੀ ਡਿਊਟੀ ਮੈਜਿਸਟਰੇਟ ਡਿਊਟੀ ਨਹੀਂ ਨਿਭਾਈ ਜਾਵੇਗੀ।

4. ਸਮੂਹ ਰੈਵੀਨਿਊ ਅਫਸਰਾਂ ਵੱਲੋਂ ਦਫ਼ਤਰੀ ਸਮੇਂ ਦੌਰਾਨ 09:00 ਵਜੇ ਤੋਂ 05:00 ਵਜੇ ਤੱਕ ਹੀ ਡਿਊਟੀ ਕੀਤੀ ਜਾਵੇਗੀ। ਸਰਕਾਰੀ ਛੁੱਟੀ ਵਾਲੇ ਦਿਨ ਅਤੇ ਸ਼ਨੀਵਾਰ/ਐਤਵਾਰ ਨੂੰ ਕੋਈ ਮੀਟਿੰਗ ਜਾਂ ਹੋਰ ਡਿਊਟੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਮੁੱਖ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ, ਕਿਸਾਨਾਂ ਨੂੰ ਮਿਲੇਗਾ 50 ਕਰੋੜ ਦਾ ਮੁਆਵਜ਼ਾ

-PTC News

Related Post