ਕੇਂਦਰੀ ਮੰਤਰੀ ਨੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ, ਜਾਣੋ ਕਿਹੜੇ-ਕਿਹੜੇ ਐਲਾਨ

By  Pardeep Singh February 1st 2022 02:37 PM -- Updated: February 1st 2022 02:43 PM

ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ 2022-23 ਲਈ ਬਜਟ ਪੇਸ਼ ਕੀਤਾ ਹੈ। ਬਜਟ ਵਿੱਚ ਕਿਸਾਨਾਂ ਲਈ ਅਹਿਮ ਫੈਸਲੇ ਕੀਤੇ ਹਨ।ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਆਰਗੇਨਿਕ ਖੇਤੀ ਲਈ ਅਹਿਮ ਕਦਮ ਚੁੱਕੇ ਹਨ।ਵਿੱਤ ਮੰਤਰੀ ਨੇ ਕਿਹਾ ਹੈ ਕਿ ਐਗਰੋ-ਫੋਰੈਸਟਰੀ ਲਈ ਐਸਸੀ-ਐਸਟੀ ਕਿਸਾਨਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਜਾਵੇਹਾ।

ਬਜਟ 'ਚ ਕਿਸਾਨਾਂ ਲਈ ਇਹ ਵੱਡੇ ਐਲਾਨ

ਕੇਂਦਰੀ ਮੰਤਰੀ ਸੀਤਾਰਮਨ ਨੇ ਕਿਹਾ ਹੈ ਕਿ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਤੇਲ, ਬੀਜਾੰ ਦੀ ਦਰਾਮਦ ਨੂੰ ਘਟਾਉਣ ਲਈ ਘਰੇਲੂ ਉਤਪਾਦਨਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਖੇਤੀਬਾੜੀ ਸਟਾਰਟਅੱਪ ਅਤੇ ਪੇਂਡੂ ਕੰਪਨੀਆਂ ਨੂੰ ਆਸਾਨੀ ਨਾਲ ਕਰਜ਼ੇ ਮੁਹੱਈਆ ਕਰਵਾਏ ਜਾਣਗੇ।

ਕੇਦਰੀ ਮੰਤਰੀ ਦਾ ਕਹਿਣਾ ਹੈ ਕਿ ਫਲਾਂ ਅਤੇ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਕਿਸਮਾਂ ਦੀ ਬੀਜਾਂ ਨੂੰ ਤਿਆਰ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਦੀਆਂ ਸਰਕਾਰਾਂ ਲਈ ਪੈਕੇਜ ਦਿੱਤਾ ਜਾਵੇਗਾ।

ਕਿਸਾਨਾਂ ਤੱਕ ਡਿਜੀਟਲ ਅਤੇ ਹਾਈਟੈਕ ਤਕਨੀਕ ਲਿਆਉਣ ਲਈ ਪੀਪੀਪੀ ਮਾਡਲ ਦੀ ਵਰਤੋਂ ਕੀਤੀ ਜਾਵੇਗੀ।ਕੇਂਦਰੀ ਮੰਤਰੀ ਨੇ ਐਲਾਨ ਕੀਤਾ ਹੈ ਕਿ ਖੇਤਾਂ ਦੇ ਮੁਲਾਂਕਣ ਲਈ ਡਰੋਨ ਤਕਨੀਕ ਦੀ ਮਦਦ ਲਈ ਜਾਵੇਗੀ। ਇਸ ਤੋਂ ਇਲਾਵਾ ਡਰੋਨ ਰਾਹੀਂ ਪੌਸ਼ਟਿਕ ਤੱਤਾਂ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਸੀਤਾਰਮਨ ਨੇ ਸਾਲ 2023 - ਮੋਟੇ ਅਨਾਜ ਦਾ ਸਾਲ ਕਿਹਾ ਹੈ।  ਐਮਐਸਪੀ ਲਈ 2.7 ਲੱਖ ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ  ਘਰੇਲੂ ਉਤਪਾਦਨ ਉੱਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:Budget 2022 Highlights: ਸਿੱਖਿਆ ਦੇ ਖੇਤਰ 'ਚ ਸਰਕਾਰ ਦੀਆਂ ਕੀ ਹੈ ਯੋਜਨਾਵਾਂ, ਜਾਣੋ ਡਿਟੇਲ

-PTC News

Related Post