Big Breaking: ਦੀਪਿਕਾ ਅਤੇ ਰਣਵੀਰ ਦਾ ਹੋਵੇਗਾ ਆਨੰਦ ਕਾਰਜ, 15 ਨਵੰਬਰ ਨੂੰ ਇਟਲੀ 'ਚ ਗੁਰ ਮਰਿਆਦਾ ਅਨੁਸਾਰ ਕਰਵਾਉਣਗੇ ਵਿਆਹ

By  Jashan A November 13th 2018 09:52 PM -- Updated: November 13th 2018 09:59 PM

Big Breaking: ਦੀਪਿਕਾ ਅਤੇ ਰਣਵੀਰ ਦਾ ਹੋਵੇਗਾ ਆਨੰਦ ਕਾਰਜ, 15 ਨਵੰਬਰ ਨੂੰ ਇਟਲੀ 'ਚ ਗੁਰ ਮਰਿਆਦਾ ਅਨੁਸਾਰ ਕਰਵਾਉਣਗੇ ਵਿਆਹ,ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਦਾ ਵਿਆਹ 15 ਨਵੰਬਰ ਨੂੰ ਹੋਣ ਜਾ ਰਿਹਾ ਹੈ।ਜਿਸ ਦੇ ਲਈ ਰਣਵੀਰ ਅਤੇ ਦੀਪਿਕਾ ਵਿਆਹ ਕਰਾਉਣ ਲਈ ਮੁੰਬਈ ਤੋਂ ਇਟਲੀ ਲਈ ਰਵਾਨਾ ਹੋ ਗਏ ਹਨ।ਦੱਸ ਦੇਈਏ ਕਿ ਇਨ੍ਹਾਂ ਦਾ ਵਿਆਹ 14 ਤੇ 15 ਨਵੰਬਰ ਨੂੰ ਹੈ।

ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦਾ ਦੋ ਦਿਨ ਦਾ ਇਹ ਸਮਾਗਮ ਇਟਲੀ ਦੇ ਲੇਕ ਕੋਮੋ ‘ਚ ਹੋਵੇਗਾ। ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਅਤੇ ਰਣਬੀਰ ਸਿੰਘ ਦਾ ਆਨੰਦ ਕਾਰਜ ਹੋਵੇਗਾ, ਅਤੇ ਆਨੰਦ ਕਾਰਜ ਕਰਵਾਉਣ ਲਈ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਇਟਲੀ ਪਹੁੰਚਣਗੇ। ਜਿਸ ਦੌਰਾਨ 15 ਨਵੰਬਰ ਨੂੰ ਇਟਲੀ 'ਚ ਗੁਰ ਮਰਿਆਦਾ ਅਨੁਸਾਰ ਦੋਨਾਂ ਦਾ ਵਿਆਹ ਕਰਵਾਇਆ ਜਾਵੇਗਾ।

ਹੋਰ ਪੜ੍ਹੋ: ਜਾਣੋਂ ,ਕਿਸ ਗੱਲ ਨੂੰ ਲੈ ਕੇ ਰੋਇਆ ਯੁਵਰਾਜ,ਅਮੀਤਾਭ ਬੱਚਨ ਵੀ ਹੋਏ ਭਾਵੁਕ

ਮਿਲੀ ਜਾਣਕਾਰੀ ਅਨੁਸਾਰ ਇਹਨਾਂ ਮਹਾਨ ਹਸਤੀਆਂ ਦਾ ਵਿਆਹ ਭਾਰਤੀ ਸਮੇਂ ਅਨੁਸਾਰ ਬਾਦ ਦੁਪਹਿਰ 3 ਵਜੇ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਲਾਸਟ ਸਿਟੀ ਕੋਮੋ ਦੇ ਫਾਰਮ ਹਾਊਸ ਸਵਿਸ ਐਂਡ ਇਟਲੀ ਬ੍ਰਦਰ੍ਸ 'ਚ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ। ਸੂਤਰਾਂ ਅਨੁਸਾਰ ਇਸ ਵਿਆਹ ਸਮਾਗਮ ਵਿੱਚ ਬਾਲੀਵੁੱਡ ਦੀਆਂ ਕੁੱਝ ਹੀ ਹਸਤੀਆਂ ਸ਼ਾਮਲ ਹੋਣਗੀਆਂ ਜਿਨ੍ਹਾਂ ਵਿੱਚ ਸੰਜੈ ਲੀਲਾ ਭੰਸਾਲੀ, ਫ਼ਰਾਹ ਖ਼ਾਨ ਆਦਿ ਸ਼ਾਮਲ ਹਨ।

—PTC News

Related Post