ਪਟਿਆਲਾ ਮੇਅਰ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ

By  Riya Bawa December 20th 2021 03:13 PM -- Updated: December 20th 2021 04:24 PM

ਚੰਡੀਗੜ੍ਹ: ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਨਾਮ ਦੀ ਆਪਣੀ ਪਾਰਟੀ ਬਣਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇੱਕ ਵੱਡੀ ਜਿੱਤ ਮਿਲੀ ਹੈ। ਦਰਅਸਲ ਅਦਾਲਤ ਨੇ ਪਟਿਆਲਾ ਮੇਅਰ ਮਾਮਲੇ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਕੈਪਟਨ ਦੇ ਸਮਰਥਕ ਸੰਜੀਵ ਬਿੱਟੂ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਨਗਰ ਨਿਗਮ ਦੇ ਮੇਅਰ ਬਣੇ ਰਹਿਣਗੇ।

Punjab Haryana High Court, orbit buses बादल परिवार पंजाब हरियाणा हाईरकोर्ट ऑर्बिट बसें

ਸੰਜੀਵ ਬਿੱਟੂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਪੰਜਾਬ ਸਰਕਾਰ ਨੇ ਖੁਦ ਮੰਨ ਲਿਆ ਕਿ ਪਟਿਆਲਾ ਦੇ ਬਿੱਟੂ ਖਿਲਾਫ ਲਿਆਂਦਾ ਗਿਆ ਬੇ-ਭਰੋਸ਼ਗੀ ਮਤਾ ਸਹੀ ਨਹੀਂ ਸੀ। ਸਰਕਾਰ ਨੇ ਕਿਹਾ ਕਿ ਅਗਰ ਬਿੱਟੂ ਨੂੰ ਹਟਾਉਣਾ ਹੈ ਤਾਂ ਉਸ ਖਿਲਾਫ ਦੁਬਾਰਾ ਮਤਾ ਲਿਆਉਣਾ ਪਵੇਗਾ। ਸਰਕਾਰ ਦੇ ਇਹਨਾਂ ਆਦੇਸ਼ਾ ਤੋਂ ਬਾਅਦ ਹਾਈ ਕੋਰਟ ਨੇ, ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਬਹੁਮਤ ਸਾਬਤ ਨਾ ਕਰ ਸਕਣ 'ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਮੰਤਰੀ ਨੇ ਕਿਹਾ ਸੀ ਕਿ ਮੇਅਰ ਨੂੰ 31 ਵੋਟਾਂ ਦੀ ਲੋੜ ਸੀ ਪਰ ਸਿਰਫ਼ 25 ਵੋਟਾਂ ਮਿਲੀਆਂ ਹਨ। ਹਾਲਾਂਕਿ ਮੇਅਰ ਸੰਜੀਵ ਬਿੱਟੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਬੇਭਰੋਸਗੀ ਮਤਾ ਆਇਆ ਸੀ ਜਿਸ ਵਿੱਚ 21 ਵੋਟਾਂ ਦੀ ਲੋੜ ਸੀ ਪਰ ਉਨ੍ਹਾਂ ਨੂੰ 25 ਮਿਲੀਆਂ ਹਨ। ਇਸ ਕਰਕੇ ਉਹ ਜੇਤੂ ਰਿਹਾ। ਹਾਲਾਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਜਿਸ ਤੋਂ ਬਾਅਦ ਕੈਪਟਨ ਧੜੇ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਆਪਣੇ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਵਿਰੁੱਧ ਹਾਈਕੋਰਟ 'ਚ ਦਾਖ਼ਲ ਕੀਤੀ ਗਈ ਸੀ।

-PTC News

Related Post