ਬਿਹਾਰ ਦੇ ਛਪਰਾ 'ਚ ਇੱਕ ਵਿਅਕਤੀ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ

By  Jashan A May 6th 2019 11:49 AM

ਬਿਹਾਰ ਦੇ ਛਪਰਾ 'ਚ ਇੱਕ ਵਿਅਕਤੀ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ,ਬਿਹਾਰ: ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੇ ਤਹਿਤ ਬਿਹਾਰ 'ਚ ਪੰਜ ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਉਮੀਦਵਾਰਾਂ ਅਤੇ ਵੋਟਰਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਰ ਉਥੇ ਹੀ ਚੋਣਾਂ ਦੌਰਾਨ ਕੁਝ ਹਿੰਸਕ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। [caption id="attachment_291683" align="aligncenter" width="300"]evm ਬਿਹਾਰ ਦੇ ਛਪਰਾ 'ਚ ਇੱਕ ਵਿਅਕਤੀ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ[/caption] ਹੋਰ ਪੜ੍ਹੋ:ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ‘ਚ ਉਮੀਦਵਾਰਾਂ ਦੇ ਭਵਿੱਖ ਦਾ ਹੋਵੇਗਾ ਫੈਸਲਾ ਬਿਹਾਰ ਦੀ ਸਰਨ ਲੋਕ ਸਭਾ ਸੀਟ ਦੇ ਤਹਿਤ ਪੈਣ ਵਾਲੇ ਛਪਰਾ ਦੇ ਇੱਕ ਪੋਲਿੰਗ ਬੂਥ 'ਚ EVM ਮਸ਼ੀਨ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਿਸ ਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। [caption id="attachment_291685" align="aligncenter" width="300"]evm ਬਿਹਾਰ ਦੇ ਛਪਰਾ 'ਚ ਇੱਕ ਵਿਅਕਤੀ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਮੁਤਾਬਕ ਛਪਰਾ ਦੇ ਪੋਲਿੰਗ ਬੂਥ ਨੰਬਰ 131 'ਤੇ ਰਣਜੀਤ ਪਾਸਵਾਨ ਨੱਕ ਦੇ ਇੱਕ ਵਿਅਕਤੀ ਨੇ EVM ਮਸ਼ੀਨ ਤੋੜੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਹੋਰ ਪੜ੍ਹੋ:ਦਿੱਲੀ ‘ਚ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਅੱਜ, ਲੋਕ ਸਭਾ ਚੋਣਾਂ ਦਾ ਹੋਵੇਗਾ ਐਲਾਨ [caption id="attachment_291684" align="aligncenter" width="300"]evm ਬਿਹਾਰ ਦੇ ਛਪਰਾ 'ਚ ਇੱਕ ਵਿਅਕਤੀ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ[/caption] ਜ਼ਿਕਰ ਏ ਖਾਸ ਹੈ ਕਿ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ 7 ਸੂਬਿਆਂ ਦੀਆਂ 51 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।ਤੁਹਾਨੂੰ ਦਸ ਦੇਈਏ ਕਿ ਬਿਹਾਰ (5), ਜੰਮੂ-ਕਸ਼ਮੀਰ (20, ਝਾਰਖੰਡ (4), ਮੱਧ ਪ੍ਰਦੇਸ਼ (7), ਰਾਜਸਥਾਨ (12), ਉੱਤਰ ਪ੍ਰਦੇਸ਼ (14) ਤੇ ਪੱਛਮੀ ਬੰਗਾਲ (7) ਸੂਬਿਆਂ ‘ਚ ਵੋਟਾਂ ਪੈ ਰਹੀਆਂ ਹਨ।ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News  

Related Post