ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਦਾਈ ਤੋਂ 20 ਮਿੰਟ ਬਾਅਦ ਹੋਈ ਲਾੜੀ ਦੀ ਮੌਤ

By  Jashan A August 29th 2019 02:41 PM

ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਦਾਈ ਤੋਂ 20 ਮਿੰਟ ਬਾਅਦ ਹੋਈ ਲਾੜੀ ਦੀ ਮੌਤ,ਪਟਨਾ: ਬਿਹਾਰ ਦੇ ਸਿਹੁਲੀ ਪਿੰਡ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ, ਜਦੋਂ ਇਥੇ ਵਿਦਾ ਕੀਤੀ ਧੀ ਦੀ 20 ਮਿੰਟਾਂ ਬਾਅਦ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ।

biharਮਿਲੀ ਜਾਣਕਾਰੀ ਮੁਤਾਬਕ ਸਿਹੁਲੀ ਪਿੰਡ ਦੇ ਰਹਿਣ ਵਾਲੇ ਨਸਰੂਲਾ ਖਾਂ ਦੀ ਧੀ ਫਰਹੀਨ ਦਾ ਵਿਆਹ ਕਾਫੀ ਧੂਮ-ਧਾਮ ਨਾਲ ਕੀਤਾ ਗਿਆ। ਫਰਹੀਨ ਕੰਪਿਊਟਰ ਇੰਜੀਨੀਅਰ ਸੀ।

ਹੋਰ ਪੜ੍ਹੋ: ਪੇਰੂ 'ਚ ਮਿੰਨੀ ਬੱਸ ਹੋਈ ਹਾਦਸਾਗ੍ਰਸਤ, 19 ਲੋਕਾਂ ਦੀ ਮੌਤ, ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਪਰਿਵਾਰਿਕ ਮੈਂਬਰਾਂ ਵੱਲੋਂ ਮੰਗਲਵਾਰ ਸਵੇਰ 9 ਵਜੇ ਰੀਤੀ-ਰਿਵਾਜਾਂ ਨਾਲ ਧੀ ਦੀ ਵਿਦਾਈ ਕੀਤੀ ਗਈ ਪਰ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਜਾ ਕੇ ਅਚਾਨਕ ਹਿਚਕੀ ਆਈ ਅਤੇ ਲਾੜੇ ਦੀਆਂ ਬਾਹਾਂ ’ਚ ਉਸ ਦੀ ਮੌਤ ਹੋ ਗਈ।ਡਾਕਟਰੀ ਰਿਪੋਰਟ ਮੁਤਾਬਕ ਲੜਕੀ ਦੀ ਮੌਤ ਹਾਰਟ ਅਟੈਕ ਦੱਸਿਆ ਗਿਆ।

biharਤੁਹਾਨੂੰ ਦੱਸ ਦਈਏ ਕਿ ਡੋਲੀ ਵਾਲੀ ਕਾਰ ਨੂੰ ਦੇਖ ਕੇ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀ ਹੈਰਾਨ ਰਹਿ ਗਏ ਕਿ ਜਿਸ ਧੀ ਨੂੰ ਕੁਝ ਮਿੰਟ ਪਹਿਲਾਂ ਵਿਦਾ ਕੀਤਾ ਸੀ, ਉਸ ਧੀ ਨੂੰ ਕੁਝ ਮਿੰਟਾਂ ਬਾਅਦ ਅਰਥੀ ਨੂੰ ਮੋਢਾ ਦੇਣਾ ਪਵੇਗਾ।

-PTC News

Related Post