ਬਿਕਰਮ ਸਿੰਘ ਮਜੀਠੀਆ ਨੇ ਹਲਕਾ ਮੀਜੀਠਾ ਛੱਡਿਆ, ਸਿੱਧੂ ਦੀ ਚਣੌਤੀ ਕੀਤੀ ਸਵਿਕਾਰ

By  Pardeep Singh February 1st 2022 04:23 PM -- Updated: February 1st 2022 04:26 PM

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੋ ਹਲਕੇ ਅੰਮ੍ਰਿਤਸਰ ਪੂਰਬੀ ਅਤੇ ਮਜੀਠਾ ਤੋਂ ਚੋਣ ਲੜ ਰਹੇ ਸਨ ਪਰ ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿ ਹੁਣ ਮਜੀਠਾ ਤੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਚੋਣ ਲੜਨਗੇ।ਦੱਸ ਦੇਈਏ ਕਿ ਗਨੀਵ ਕੌਰ ਮਜੀਠੀਆ ਨੇ ਮਜੀਠਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਮੇਰਾ ਇੱਕ ਵੱਡਾ ਪਰਿਵਾਰ ਹੈ ਅਤੇ ਮੇਰਾ ਹਲਕਾ ਵੀ ਮੇਰਾ ਪਰਿਵਾਰ ਹੈ।

ਉਨ੍ਹਾਂ ਕਿਹਾ ਸੀ ਕਿ ਮੈਂ ਸਿੱਧੂ ਵਾਂਗ ਹੰਕਾਰੀ ਨਹੀਂ ਹਾਂ। ਉਨ੍ਹਾਂ ਨੇ ਨਵਜੋਤ ਸਿੱਧੂ ਅਤੇ ਕਾਂਗਰਸ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਨ ਲੜਨ ਦਾ ਅਹਿਮ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ:Budget 2022: ਟਰਾਂਸਪੋਟਰਾਂ ਲਈ ਵੱਡੇ ਐਲਾਨ, 400 ਨਵੀਂਆਂ 'ਵੰਦੇ ਭਾਰਤ ਟ੍ਰੇਨਾਂ' ਚਲਾਉਣ ਦਾ ਕੀਤਾ ਫ਼ੈਸਲਾ

-PTC News

Related Post