ਗੁਰਦਾਸਪੁਰ 'ਚ ਭਾਜਪਾ ਦੇ 4 ਐੱਮ.ਸੀ. ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ

By  Shanker Badra September 28th 2020 07:47 PM

ਗੁਰਦਾਸਪੁਰ 'ਚ ਭਾਜਪਾ ਦੇ 4 ਐੱਮ.ਸੀ. ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ:ਗੁਰਦਾਸਪੁਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ ਪੂਰੇ ਪੰਜਾਬ ਦੇ ਕਿਸਾਨ ਸੜਕਾਂ ‘ਤੇ ਹਨ। ਇਨ੍ਹਾਂ ਖ਼ੇਤੀ ਬਿੱਲਾਂ ਦੇ ਹੋ ਰਹੇ ਵਿਰੋਧ ਕਰਕੇ ਪੰਜਾਬ ਅੰਦਰ ਭਾਜਪਾ ਲੀਡਰਸ਼ਿਪ ਦੀ ਬਣਦੀ ਜਾ ਰਹੀ ਕਸੂਤੀ ਸਥਿਤੀ ਨੇ ਆਪਣਾ ਰੰਗ ਵਿਖ਼ਾਇਆ ਹੈ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦਾ ਸੇਕ ਹੁਣ ਭਾਜਪਾ ਲੀਡਰਾਂ ਤੱਕ ਵੀ ਪਹੁੰਚਣਾ ਸ਼ੁਰੂ ਹੋ ਗਿਆ ਹੈ। [caption id="attachment_435098" align="aligncenter" width="300"] ਗੁਰਦਾਸਪੁਰ 'ਚ ਭਾਜਪਾ ਦੇ 4 ਐੱਮ.ਸੀ. ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਜ਼ਿਲ੍ਹਾ ਗੁਰਦਾਸਪੁਰ 'ਚ ਅੱਜ ਭਾਜਪਾ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ, ਜਦੋਂ ਮੌਜੂਦਾ 4 ਐੱਮ.ਸੀ. ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸਾਰਿਆਂ ਨੇ ਪਾਰਟੀ ਦਾ ਪੱਲਾ ਫੜਿਆ ਹੈ। [caption id="attachment_435097" align="aligncenter" width="300"] ਗੁਰਦਾਸਪੁਰ 'ਚ ਭਾਜਪਾ ਦੇ 4 ਐੱਮ.ਸੀ. ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਜਿਨ੍ਹਾਂ ਵਿੱਚ ਮਨੋਜ ਕੁਮਾਰ ਸ਼ੈਂਪੀ ਵਾਰਡ ਨੰਬਰ -5 (ਨਗਰ ਕੌਂਸਲ ਪ੍ਰਧਾਨ) ,ਜਸਬੀਰ ਕੌਰ ਵਾਰਡ ਨੰਬਰ- 15 ,ਰਾਮ ਲਾਲ ਵਾਰਡ ਨੰਬਰ 24 , ਜਗਜੀਤ ਸਿੰਘ ਜੱਗੀ ਵਾਰਡ ਨੰਬਰ -25 ਭਾਜਪਾ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ ਅਤੇ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਦਾ ਸਵਾਗਤ ਕੀਤਾ ਹੈ। [caption id="attachment_435096" align="aligncenter" width="300"] ਗੁਰਦਾਸਪੁਰ 'ਚ ਭਾਜਪਾ ਦੇ 4 ਐੱਮ.ਸੀ. ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ[/caption] ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤੀ ਬਿਲਾਂ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਅਕਤੂਬਰ ਨੂੰ ਤਿੰਨਾਂ ਤਖਤਾਂ ਤੋਂ ‘ਕਿਸਾਨ ਮਾਰਚ’ ਕੱਢੇ ਜਾਣਗੇ। ਜਿਸ ਦੇ ਲਈ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। -PTCNews

Related Post