ਭਾਜਪਾ ਹਮੇਸ਼ਾ ਵਿਕਾਸ ਉਤੇ ਜ਼ੋਰ ਦਿੰਦੀ : ਕੇਂਦਰੀ ਮੰਤਰੀ ਮੇਘਵਾਲ

By  Ravinder Singh July 10th 2022 05:19 PM

ਅੰਮ੍ਰਿਤਸਰ : ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕੇਂਦਰੀ ਮੰਤਰੀ ਦੀ ਫੇਰੀ ਦੇ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ, ਡਾ. ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵੀ ਭਾਜਪਾ ਦੇ ਕਈ ਨੇਤਾ ਸ਼ਾਮਲ ਸਨ। ਅੰਮ੍ਰਿਤਸਰ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਅੱਜ ਅੰਮ੍ਰਿਤਸਰ ਪੁੱਜੇ। ਇਸ ਮੌਕੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਦਰਬਾਰ ਸਾਹਿਬ ਇਨਫਰਮੇਸ਼ਨ ਦੇ ਅਧਿਕਾਰੀਆਂ ਵੱਲੋਂ ਦਰਬਾਰ ਸਾਹਿਬ ਦੀ ਫੋਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਭਾਜਪਾ ਹਮੇਸ਼ਾ ਵਿਕਾਸ ਉਤੇ ਜ਼ੋਰ ਦਿੰਦੀ : ਕੇਂਦਰੀ ਮੰਤਰੀ ਮੇਘਵਾਲਇਸ ਤੋਂ ਬਾਅਦ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਖੰਨਾ ਸਮਾਰਕ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਜੋ ਮੀਡੀਆ ਕਰਮਚਾਰੀ ਹਨ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਮੀਡੀਆ ਬਹੁਤ ਐਕਟਿਵ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਯੋਜਨਾ ਦੇ ਤਹਿਤ ਅੰਮ੍ਰਿਤਸਰ ਆਇਆ ਹਾਂ ਕਿ ਵੱਖ-ਵੱਖ ਸੀਟਾਂ ਉਤੇ ਕੁਝ ਮੰਤਰੀਆਂ ਦੀਆਂ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਉਤੇ ਭਾਜਪਾ ਨੇ ਜਿੱਤ ਹਾਸਲ ਨਹੀਂ ਕੀਤੀ ਜਾਂ ਹਾਰੀਆਂ ਹਨ। ਉਨ੍ਹਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਜਿਹੜੀ ਸੀਟ ਕਮਜ਼ੋਰ ਦਿਖਦੀ ਹੈ ਉਸ ਉਤੇ ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਿਸ-ਕਿਸ ਜਗ੍ਹਾ ਉਤੇ ਵਿਕਾਸ ਹੋਣ ਵਾਲਾ ਹੈ ਜਾਂ ਭਾਰਤ ਸਰਕਾਰ ਕੋਲ ਕੋਈ ਪੈਂਡਿੰਗ ਪ੍ਰਸਤਾਵ ਪਿਆ। ਵਿਕਾਸ ਲਈ ਕਿਸੇ ਵੀ ਵਿਭਾਗ ਦਾ ਕੇਂਦਰ ਸਰਕਾਰ ਕੋਲ ਲੰਬਿਤ ਪਿਆ ਹੋਇਆ ਹੈ ਉਸ ਨੂੰ ਪਹਿਲ ਦੇ ਆਧਾਰ ਉਤੇ ਉਸ ਮੁੱਦੇ ਨੂੰ ਹੱਲ ਕੀਤਾ ਜਾਵੇ।

ਭਾਜਪਾ ਹਮੇਸ਼ਾ ਵਿਕਾਸ ਉਤੇ ਜ਼ੋਰ ਦਿੰਦੀ : ਕੇਂਦਰੀ ਮੰਤਰੀ ਮੇਘਵਾਲਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਬੈਠ ਕੇ ਇਹ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਲੋਕਾਂ ਨੂੰ ਜਿਸ ਖੇਤਰ ਵਿੱਚ ਸਮੱਸਿਆ ਆ ਰਹੀ ਹੈ ਉਸ ਉਤੇ ਜ਼ਿਆਦਾ ਜ਼ੋਰ ਦਿੱਤ ਜਾਵੇਗਾ। ਉਨ੍ਹਾਂ ਕਿਹਾ ਕਿ ਅਟਾਰੀ ਸਰਹੱਦ ਉਤੇ ਲੋਕ ਸਰਹੱਦ ਦੇਖਣ ਜਾਂਦੇ ਹਨ ਤੇ ਲੋਕਾਂ ਕੋਲ ਸਮਾਂ ਹੁੰਦਾ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਵਿਚ ਜਾਂ ਉਸ ਦੇ ਆਲੇ-ਦੁਆਲੇ ਕਈ ਐਸੀਆਂ ਚੀਜ਼ਾਂ ਬਣਾਈਆਂ ਜਾਣ ਜੋ ਲੋਕ ਵੇਖਕੇ ਆਕਰਸ਼ਿਤ ਹੋਣ। ਟੂਰਿਜ਼ਮ ਵਿਭਾਗ ਨੂੰ ਵੀ ਇਸ ਦੇ ਆਦੇਸ਼ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਹੈ ਉਸ ਤੇ ਕਈ ਫਲਾਈਟਾਂ ਬੰਦ ਹੋਈਆਂ ਪਈਆਂ ਹਨ ਜਿਸ ਦੀਆਂ ਸਾਨੂੰ ਸ਼ਿਕਾਇਤਾਂ ਵੀ ਪੁੱਜੀਆਂ ਹਨ, ਬਹੁਤ ਜਲਦੀ ਇਸ ਨੂੰ ਹੱਲ ਕੀਤਾ ਜਾਵੇਗਾ। ਜ਼ਿਆਦਾ ਫਲਾਈਟਾਂ ਨੂੰ ਚਾਲੂ ਕੀਤਾ ਜਾਵੇਗਾ।

ਭਾਜਪਾ ਹਮੇਸ਼ਾ ਵਿਕਾਸ ਉਤੇ ਜ਼ੋਰ ਦਿੰਦੀ : ਕੇਂਦਰੀ ਮੰਤਰੀ ਮੇਘਵਾਲਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਬੁਰੀ ਤਰ੍ਹਾਂ ਵਿਗੜੀ ਹੋਈ ਹੈ ਪਰ ਸਾਡਾ ਮੁੱਖ ਏਜੰਡਾ ਗੁੱਡ ਗਵਰਨੈਸ ਤੇ ਗੁੱਡ ਡਿਵੈਲਪਮੈਂਟ ਦਾ ਹੈ, ਲੋਕਾਂ ਨੂੰ ਚੰਗੀ ਡਿਵੈਲਪਮੈਂਟ ਤੇ ਚੰਗੀ ਸਰਕਾਰ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਲੋਕ ਸਭਾ ਦੀ 2024 ਅੰਮ੍ਰਿਤਸਰ ਦੀ ਸੀਟ ਜਿੱਤਣਾ ਮੁੱਖ ਮਕਸਦ ਹੈ ਜਿਸ ਕਾਰਨ ਕੇਂਦਰ ਸਰਕਾਰ ਅੰਮ੍ਰਿਤਸਰ ਵੱਲ ਪੂਰਾ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ-ਜਿਹੜੀ ਸੀਟਾਂ ਉਤੇ ਭਾਜਪਾ ਕਮਜ਼ੋਰ ਚੱਲ ਰਹੀ ਹੈ ਉਸ ਉੱਤੇ ਪੂਰਾ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਉੱਥੋਂ ਦੇ ਲੋਕਾਂ ਨੂੰ ਕੀ-ਕੀ ਸਹੂਲਤਾਂ ਚਾਹੀਦੀਆਂ ਹਨ ਕਿਹੜੀ ਕਿਹੜੀ ਡਿਵੈਲਪਮੈਂਟ ਚਾਹੀਦੀ ਹੈ ਉਸ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਾਜ਼ਿਸ਼ ਤਹਿਤ ਕੇਜਰੀਵਾਲ ਨੇ ਭਗਵੰਤ ਮਾਨ ਤੋਂ ਬਿਆਨ ਦਿਵਾਇਆ : ਸੁਖਬੀਰ ਸਿੰਘ ਬਾਦਲ

Related Post