ਹਾਥਰਸ ਜਾਣ ਵਾਲਿਆਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਪੰਜਾਬ ?

By  Jagroop Kaur October 24th 2020 06:36 PM

ਚੰਡੀਗੜ੍ਹ : ਜ਼ਬਰਜਿਨਾਹ, ਰੇਪ, ਬਲਾਤਕਾਰ ਸ਼ਬਦ ਕੋਈ ਵੀ ਹੋਵੇ, ਔਰਤਾਂ ਦੀ ਆਬਰੂ 'ਤੇ ਹਮਲੇ ਦੀਆਂ ਅਜਿਹੀਆਂ ਘਟਨਾਵਾਂ ਸਮਾਜ ਨੂੰ ਹਮੇਸ਼ਾ ਸ਼ਰਮਸਾਰ ਹੀ ਕਰਦੀਆਂ ਨੇ। ਪਰ ਉਸ 'ਤੇ ਹੋਣ ਵਾਲੀ ਸਿਆਸਤ ਹੋਰ ਵੀ ਜਿਆਦਾ ਸ਼ਰਮਨਾਕ ਹੁੰਦੀ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਕੁੜੀ ਨਾਲ ਰੇਪ ਦੀ ਘਟਨਾ ਵਾਪਰੀ ਤਾਂ ਕਾਂਗਰਸ ਪਾਰਟੀ ਦਾ ਚਿਹਰਾ ਮੰਨੇ ਜਾਣ ਵਾਲੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਪ੍ਰਸ਼ਾਸਨ ਦੀ ਰੋਕ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਸਨ।BJP attacks Congress over 'rape-and-.. ਇਸ ਦੌਰਾਨ ਭਾਵੇਂ ਹੀ ਪੁਲਿਸ ਨੇ ਲਾਠੀ ਚਾਰਜ ਕੀਤਾ, ਜਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਬਹੁਤ ਜੱਦੋ ਜਹਿਦ ਕੀਤੀ। ਪਰ ਫਿਰ ਵੀ ਕਾਂਗਰਸ ਦੇ ਇਨ੍ਹਾਂ ਦੋਵੇਂ ਆਗੂਆਂ ਨੇ ਪੀੜਤ ਪਰਿਵਾਰ ਤੱਕ ਪਹੁੰਚ ਕੀਤੀ।ਪਰ ਜਦੋਂ ਅਜਿਹੀ ਘਟਨਾ ਪੰਜਾਬ ਵਿੱਚ ਹੁੰਦੀ ਹੈ, ਤਾਂ ਸਿਰਫ ਮੁੱਖਮੰਤਰੀ ਸਾਹਿਬ ਇੱਕ ਟਵੀਟ ਕਰ ਕੇ ਛੱਡ ਦਿੰਦੇ ਨੇ। ਜਦਕਿ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਵਰਗੇ ਆਗੂ ਦੂਰ-ਦੂਰ ਤੱਕ ਨਜ਼ਰ ਤੱਕ ਨਹੀਂ ਆਉਂਦੇ। ਜਿਸ ਦੇ ਚਲਦਿਆਂ ਹੁਣ ਕਾਂਗਰਸ ਆ ਗਈ ਹੈ ਕੇਂਦਰੀ ਮੰਤਰੀਆਂ ਦੇ ਨਿਸ਼ਾਨੇ 'ਤੇ ਤੇ ਇਲਜਾਮ ਲਗਾ ਰਹੇ ਨੇ ਕੇਂਦਰ ਸਰਕਾਰ ਦੇ ਮੰਤਰੀ ਜੁ ਹੁਣ ਕਿਥੇ ਨੇ ਕਾਂਗਰਸ ਦੇ ਨੁਮਾਇੰਦੇ।ਹੁਸ਼ਿਆਰਪੁਰ ਦੇ ਟਾਂਡਾ ਵਿੱਚ 6 ਸਾਲ ਦੀ ਬੱਚੀ ਨਾਲ ਜ਼ਬਰਜਿਨਾਹ ਅਤੇ ਕਤਲ ਦੀ ਰੂਹ ਕੰਬਾਊ ਘਟਨਾ ਵਾਪਰੀ। ਇਸਤੋਂ ਬਾਅਦ ਲੁਧਿਆਣਾ ਦੇ ਵਿੱਚ 32 ਸਾਲ ਦੀ ਵਿਆਹੁਤਾ ਦੇ ਨਾਲ ਚੱਲਦੀ ਗੱਡੀ ਵਿੱਚ ਰਾਤ ਭਰ ਰੇਪ ਕੀਤਾ ਗਿਆ,ਤੇ ਉਸਤੋਂ ਬਾਅਦ ਉਸਨੂੰ ਸੜਕ ਤੇ ਸੁੱਟ ਕੇ ਮੁਲਜ਼ਮ ਫਰਾਰ ਹੋ ਗਏ। https://twitter.com/PrakashJavdekar/status/1319907027611574272 ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਭਾਵੇਂ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੋਵੇ , ਪਰ ਕਾਂਗਰਸ ਪਾਰਟੀ ਦਾ ਆਪਣੀ ਸਿਆਸਤ ਚਮਕਾਉਣ ਦੇ ਲਈ ਸਿਰਫ ਯੂਪੀ ਦੇ ਮਾਮਲਿਆਂ ਤੇ ਪ੍ਰਤੀਕ੍ਰਿਆ ਦੇਣਾ ਅਤੇ ਪੰਜਾਬ ਦੀਆਂ ਘਟਨਾਵਾਂ ਤੇ ਚੁੱਪੀ ਸਾਧਣਾ ਸਵਾਲ ਜ਼ਰੂਰ ਖੜੇ ਕਰਦਾ ਹੈ।BJP attacks Congress over Hoshiarpur 'rape and murder' case ਟਵਿਟਰ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਕਾਂਗਰਸੀ ਆਗੂਆਂ ਦੀ ਟਾਈਮ ਲਾਈਨ ਤੇ ਵੀ ਨਜ਼ਰ ਮਾਰੀ ਜਾਵੇ ਤਾਂ ਇਹੀ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਨੂੰ ਸਿਰਫ ਯੂਪੀ 'ਚ ਹੋਣ ਵਾਲੀਆਂ ਘਟਨਾਵਾਂ ਹੀ ਦਿਖਦੀਆਂ ਨੇ, ਪੰਜਾਬ ਜਾਂ ਰਾਜਸਥਾਨ ਵਰਗੇ ਸੂਬੇ ਨਹੀਂ, ਜਿੱਥੇ ਕਾਂਗਰਸ ਦੀ ਸਰਕਾਰ ਹੈ। ਅਜਿਹੇ 'ਚ ਸਵਾਲ ਇਹੀ ਕਿ ਔਰਤਾਂ ਨਾਲ ਹੋਣ ਵਾਲੀ ਦਰਿੰਦਗੀ 'ਤੇ ਅਜਿਹੀ ਚੋਣਵੀ ਪ੍ਰਤਿਕ੍ਰਿਆਵਾਂ ਸਿਆਸੀ ਆਗੂਆਂ ਦੀ ਸੋਚ ਅਤੇ ਸਿਆਸਤ ਦੀ ਪੋਲ ਖੋਲ੍ਹਦੀਆਂ ਨੇ।Ludhiana girl gangraped ਇਸ ਮਾਮਲੇ 'ਚ ਭਾਵੇਂ ਹੀ ਬਲਾਤਕਾਰ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੋਵੇ , ਪਰ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਕਦ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਸਿਆਸਤਦਾਨ ਅਜਿਹੇ ਗੰਭੀਰ ਮੁੱਦਿਆਂ 'ਤੇ ਆਪਣੀਆਂ ਰੋਟੀਆਂ ਜਰੂਰ ਸੇਕਨ ਦਾ ਕੋਈ ਮੌਕਾ ਨਹੀਂ ਛੱਡਦੇ।

Related Post