ਭਾਜਪਾ ਨੇ ਸਿੱਧਾਂਤਾਂ 'ਤੇ ਨਹੀਂ ਦੁਨਿਆ ਭਰ ਦੇ ਮੁਸਲਮਾਨਾਂ ਦੀ ਨਰਾਜ਼ਗੀ ਤੋਂ ਬਾਅਦ ਆਪਣੇ ਬੁਲਾਰੇ ਨੂੰ ਬਾਹਰ ਕੱਢਿਆ

By  Jasmeet Singh June 7th 2022 05:10 PM

ਲੁਧਿਆਣਾ, 7 ਜੂਨ: ਇਤਿਹਾਸਿਕ ਜਾਮਾ ਮਸਜਿਦ ਵੱਲੋਂ ਜਾਰੀ ਬਿਆਨ ਦੇ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ 10 ਜੂਨ ਦਿਨ ਸ਼ੁੱਕਰਵਾਰ ਨੂੰ ਸੂਬੇ ਭਰ 'ਚ ਗੁਸਤਾਖ-ਏ-ਰਸੂਲ (ਸਲੱਲਾਹੂ ਅਲੈਹਿ ਵਸੱਲਮ) ਦੇ ਖਿਲਾਫ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਗੁਪਤਾ ਬਿਲਡਰਜ਼ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਚੰਡੀਗੜ੍ਹ ਸਣੇ ਪੰਜਾਬ, ਦਿੱਲੀ ਵਿੱਚ 19 ਥਾਵਾਂ ’ਤੇ ਮਾਰੇ ਛਾਪੇ

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਭਾਜਪਾ ਦੀ ਕੌਮੀ ਬੁਲਾਰਾ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖਿਲਾਫ ਹੁਣ ਤੱਕ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਇਨਾਂ ਦੋਨਾਂ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਸਾਡੇ ਨਬੀ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹਿ ਵਸੱਲਮ ਦੇ ਖਿਲਾਫ ਨਾਪਾਕ ਗੱਲਾਂ ਕੀਤੀਆਂ। ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਭਾਜਪਾ ਨੇ ਦੁਨਿਆ ਭਰ ਦੇ ਮੁਸਲਮਾਨ ਸਮਾਜ ਦੇ ਵਿਰੋਧ ਨੂੰ ਵੇਖ ਕੇ ਅਜਿਹਾ ਕੀਤਾ ਜੇਕਰ ਭਾਜਪਾ ਵੱਲੋਂ ਪਹਿਲੇ ਦਿਨ ਹੀ ਇਹ ਕਰਵਾਈ ਕੀਤੀ ਜਾਂਦੀ ਤਾਂ ਇਹ ਗੱਲ ਮੰਨੀ ਜਾ ਸਕਦੀ ਸੀ। ਸ਼ਾਹੀ ਇਮਾਮ ਨੇ ਕਿਹਾ ਕਿ ਭਾਜਪਾ ਦੀ ਮੁਅੱਤਲ ਬੁਲਾਰਾ ਵੱਲੋਂ ਉਗਲਿਆ ਗਿਆ ਜ਼ਹਿਰ ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਦਿਲ 'ਚ ਦੇਸ਼ ਦੇ ਘੱਟਗਿਣਤੀਆਂ ਲਈ ਕੀ ਹੈ।

ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਮੰਤਰੀ ਦੀ ਹੋਈ ਮੀਟਿੰਗ, 8 ਜੂਨ ਤੋਂ ਹੋਣ ਵਾਲੀ ਹੜਤਾਲ ਮੁਲਤਵੀ

ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਭਰ ਦੀਆਂ ਸਾਰੀਆਂ ਮਸਜਿਦਾਂ ਦੇ ਇਮਾਮ ਸਾਹਿਬਾਨ ਅਤੇ ਪ੍ਰਧਾਨ ਸਾਹਿਬਾਨ ਅਤੇ ਸਾਰੇ ਮੁਸਲਮਾਨਾਂ ਨੂੰ ਕਿਹਾ ਹੈ ਕਿ ਆਉਣ ਵਾਲੇ ਜੁੰਮੇ ਦੇ ਦਿਨ ਆਪਣੀ-ਆਪਣੀ ਜਗ੍ਹਾਂ 'ਤੇ ਰੋਸ਼ ਮੁਜ਼ਾਹਰੇ ਕਰੋ ਅਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਭਾਰਤ ਸਰਕਾਰ ਤੋਂ ਮੰਗ ਕਰ ਕਿ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਅਤੇ ਉਨ੍ਹਾਂ ਦੀ ਜਾਇਦਾਦ ਜਬਤ ਕੀਤੀ ਜਾਣੀ ਚਾਹੀਦੀ ਹੈ।

-PTC News

Related Post