ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਦੇਖੋ ਮੁਕੰਮਲ ਸੂਚੀ

By  Shanker Badra September 26th 2020 06:43 PM

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਦੇਖੋ ਮੁਕੰਮਲ ਸੂਚੀ:ਨਵੀਂ ਦਿੱਲੀ : ਭਾਜਪਾ ਨੇ ਅੱਜ ਪਾਰਟੀ ਦੇ ਕੌਮੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਇਸ ਦਾ ਐਲਾਨ ਕੀਤਾ ਹੈ। ਭਾਜਪਾ ਦੀ ਰਾਸ਼ਟਰੀ ਟੀਮ 'ਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੂੰਧਰਾ ਰਾਜੇ ਸਿੰਧੀਆ ਨੂੰ ਰਾਸ਼ਟਰੀ ਉਪ ਪ੍ਰਧਾਨ ਵੱਡੀ ਜ਼ਿੰਮੇਵਾਰੀ ਮਿਲੀ ਹੈ।

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਦੇਖੋ ਮੁਕੰਮਲ ਸੂਚੀ

ਇਸ ਦੇ ਇਲਾਵਾ ਬਿਹਾਰ ਤੋਂ ਸੰਸਦ ਮੈਂਬਰ ਰਾਧਾ ਮੋਹਨ ਸਿੰਘ ,ਉੜੀਸਾ ਤੋਂ ਬੈਜਯੰਤ ਜੈ ਪਾਂਡਾ ,ਪੱਛਮੀ ਬੰਗਾਲ ਤੋਂ ਮੁਕੁਲ ਰਾਇ ,ਝਾਰਖੰਡ ਤੋਂ  ਸੰਸਦ ਮੈਂਬਰ ਅੰਨਪੂਰਨਾ ਦੇਵੀ ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੂੰ ਵੀ ਰਾਸ਼ਟਰੀ ਉਪ ਪ੍ਰਧਾਨ ਦੇ ਤੌਰ 'ਤੇ ਵੱਡੀ ਜ਼ਿੰਮੇਵਾਰੀ ਮਿਲੀ ਹੈ।

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਦੇਖੋ ਮੁਕੰਮਲ ਸੂਚੀ

ਇਸ ਦੇ ਨਾਲ ਹੀਰਾਜਸਥਾਨ ਤੋਂਸੰਸਦ ਮੈਂਬਰ ਭੁਪਿੰਦਰ ਯਾਦਵ, ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਅਰੁਣ ਸਿੰਘ, ਮੱਧ ਪ੍ਰਦੇਸ਼ ਤੋਂ ਕੈਲਾਸ਼ ਵਿਜੈਵਰਗੀਆਂ , ਦਿੱਲੀ ਤੋਂ ਸੰਸਦ ਮੈਂਬਰ ਦੁਸ਼ਯੰਤ ਕੁਮਾਰ ਗੌਤਮ, ਆਂਧਰਾ ਪ੍ਰਦੇਸ਼ ਤੋਂ ਡੀ. ਪੁਰੰਦੇਸ਼ਵਰੀ, ਕਰਨਾਟਕਾ ਤੋਂ ਸੀ.ਟੀ.ਰਵੀ, ਪੰਜਾਬ ਤੋਂ ਤਰੁਣ ਚੁੱਘ , ਆਸਾਮ ਤੋਂ ਦਿਲੀਪ ਸੈਕੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਦੇਖੋ ਮੁਕੰਮਲ ਸੂਚੀ

ਪ੍ਰਦੇਸ਼ ਦੇ ਚਰਚਿਤ ਚਹਿਰਾ ਵਿਜੈਵਰਗੀਅ ਨੂੰ ਰਾਸ਼ਟਰੀ ਮਹਾ ਮੰਤਰੀ ਬਣਾਇਆ ਗਿਆ ਹੈ। ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਯਾ ਨੂੰ ਪਾਰਟੀ ਦੇ ਯੁਵਾ ਮੋਰਚਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਅਪ੍ਰੈਲ ਮਹੀਨੇ 'ਚ ਨਵੀਂ ਟੀਮ ਦਾ ਐਲਾਨ ਹੋਣਾ ਸੀ ਪਰ ਕੋਰੋਨਾ ਸੰਕਟ ਦੇ ਚਲਦਿਆਂ ਇਸ ਨੂੰ ਟਾਲਣਾ ਪਿਆ ਸੀ।

-PTCNews

Related Post