ਨਹੀਂ ਰਹੇ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਨੀ

By  Jashan A June 24th 2019 08:46 PM

ਨਹੀਂ ਰਹੇ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਨੀ,ਨਵੀਂ ਦਿੱਲੀ: ਰਾਜਸਥਾਨ 'ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮਦਨ ਲਾਲ ਸੈਨੀ ਦਾ ਅੱਜ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਮਦਨ ਲਾਲ ਬੀਮਾਰ ਸਨ ਅਤੇ ਉਹ ਐਮਸ 'ਚ ਦਾਖਲ ਸਨ।ਜਿਥੇ ਅੱਜ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।

ਤੁਹਾਨੂੰ ਦੱਸ ਦੇਈਏ ਕਿ ਮਦਨ ਲਾਲ ਸੈਨੀ ਰਾਜਸਭਾ ਸੰਸਦ ਵੀ ਸਨ। ਸੈਨੀ ਦੇ ਦਿਹਾਂਤ 'ਤੇ ਰਾਜਸਭਾ ਮੰਗਲਵਾਰ ਨੂੰ ਮੁਲਤਵੀ ਰਹੇਗੀ।

ਹੋਰ ਪੜ੍ਹੋ: ਐਨ.ਐੱਸ.ਯੂ.ਆਈ. ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ 'ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਵਸੁੰਧਰਾ ਰਾਜੇ ਖੁਦ ਮਦਨ ਲਾਲ ਸੈਨੀ ਨਾਲ ਮੁਲਾਕਾਤ ਕਰਨ ਹਸਪਤਾਲ ਪਹੁੰਚੀ ਸੀ। ਜਿਥੇ ਰਾਜੇ ਨੇ ਮਦਨਲਾਲ ਸੈਨੀ ਨਾਲ ਗੱਲਬਾਤ ਕੀਤੀ।

-PTC News

Related Post