ਨਵਾਂਸ਼ਹਿਰ 'ਚ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ ,ਤੋੜੇ ਪੁਲਿਸ ਬੈਰੀਕੇਡ

By  Shanker Badra February 8th 2021 05:42 PM

ਨਵਾਂਸ਼ਹਿਰ : ਨਵਾਂਸ਼ਹਿਰ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਪੰਡੋਰਾ ਮੁਹੱਲਾ ਸਥਿਤ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। ਓਥੇ ਕਿਸਾਨਾਂ ਨੇ ਇਕੱਠੇ ਹੋ ਕੇ ਰੋਸ ਵਜੋਂ ਪੈਦਲ ਮਾਰਚ ਕੱਢਿਆ ਹੈ।

BJP Punjab president Ashwani Sharma against Farmers Protest in Nawanshahr ਨਵਾਂਸ਼ਹਿਰ 'ਚ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ ,ਤੋੜੇ ਪੁਲਿਸ ਬੈਰੀਕੇਡ

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ - MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ 

ਦਰਅਸਲ 'ਚ ਨਵਾਂਸ਼ਹਿਰ ਦੇ ਪੰਡੋਰਾ ਮੁਹੱਲਾ ਵਿੱਚ ਭਾਜਪਾ ਆਗੂਆਂ ਵੱਲੋਂ ਸਿਟੀ ਕੌਂਸਲ ਬਾਰੇ ਇੱਕ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿਟੀ ਕੌਂਸਲ ਬਾਰੇ ਗੱਲਬਾਤ ਕਰਨੀ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰ ਲਿਆ ਹੈ। ਇਸ ਦੌਰਾਨ ਕਿਸਾਨ ਪੁਲਿਸ ਝੜਪਾਂ ਤੋਂ ਬਾਅਦ ਭਾਜਪਾ ਪ੍ਰਧਾਨ ਦੀ ਮੀਟਿੰਗ ਵਾਲੇ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਹੋ ਗਏ।

BJP Punjab president Ashwani Sharma against Farmers Protest in Nawanshahr ਨਵਾਂਸ਼ਹਿਰ 'ਚ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ ,ਤੋੜੇ ਪੁਲਿਸ ਬੈਰੀਕੇਡ

ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਮੁਹੱਲਾ ਬਹਾਦਰਪੁਰ ਦੇ ਮੋਰੀਆਂ ਪੈਲੇਸ ਵਿਚ ਅੱਜ 4 ਵਜੇ ਭਾਜਪਾ ਦੀ ਰੈਲੀ ਅਤੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਪਰ ਜਦੋਂ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਕਿਸਾਨ ਆਗੂਆਂ ਅਤੇ ਸਮਰਥਕਾਂ ਵਲੋਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਅਤੇ ਭਾਜਪਾ ਦੇ ਇਸ ਪ੍ਰੋਗਰਾਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੋਰੀਆਂ ਪੈਲੇਸ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਰੋਕਿਆ ਗਿਆ ਪਰ ਇਸ ਪ੍ਰਦਰਸ਼ਨ ਦੇ ਨਾਲ ਵੀ ਭਾਜਪਾ ਦੀ ਜਿੰਦੀ ਨੀਤੀ ਦੇਖਦੇ ਹੋਏ ਪ੍ਰੋਗਰਾਮ ਰੋਕਿਆ ਨਹੀਂ ਗਿਆ।

BJP Punjab president Ashwani Sharma against Farmers Protest in Nawanshahr ਨਵਾਂਸ਼ਹਿਰ 'ਚ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ ,ਤੋੜੇ ਪੁਲਿਸ ਬੈਰੀਕੇਡ

ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਬੈਰੀਕੇਡਿੰਗ ਨੂੰ ਤੋੜਦੇ ਹੋਏ, ਪੁਲਿਸ ਨਾਲ ਹੱਥੋਪਾਈ ਹੁੰਦੇ ਹੋਏ ਚੋਣ ਪ੍ਰਚਾਰ ਵਾਲੀ ਥਾਂ ’ਤੇ ਧਰਨਾ ਲਾ ਦਿੱਤਾ ਹੈ। ਇਸ ਮੌਕੇ ਰੋਸ ਵਿਚ ਆਏ ਕਿਸਾਨਾਂ ਨੇ ਭਾਜਪਾ ਦੇ ਵਾਰਡ ਨੰਬਰ 14 ਤੋਂ ਉਮੀਦਵਾਰ ਦੇ ਬੈਨਰਾਂ ਨੂੰ ਸੜਕ ਵਿਚ ਸੁੱਟ ਦਿੱਤੇ। ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਚੰਡੀਗੜ੍ਹ ਚੌਂਕ, ਪੰਡੋਰਾ ਮੁੱਹਲਾ ਰੋਡ, ਪੁਰਾਣੀ ਦਾਣਾ ਮੰਡੀ ਸਮੇਤ ਹੋਰਨਾਂ ਥਾਵਾਂ ਦੀ ਭਾਰੀ ਪੁਲਿਸ ਫੋਰਸ ਨਾਲ ਨਾਕਾਬੰਦੀ ਕਰ ਦਿੱਤੀ ਗਈ ਹੈ।

BJP Punjab president Ashwani Sharma against Farmers Protest in Nawanshahr ਨਵਾਂਸ਼ਹਿਰ 'ਚ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਘੇਰਿਆ ,ਤੋੜੇ ਪੁਲਿਸ ਬੈਰੀਕੇਡ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ 'ਤੇ ਕਾਰਵਾਈ ਕਰਨ ਲਈ ਕਿਹਾ

ਦੱਸ ਦੇਈਏ ਕਿ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰਖਿਆ ਲਈ ਸ਼ਹਿਰ ਦੀਆਂ ਕਈ ਥਾਵਾਂ ਤੇ ਬੈਰੀਕੇਡ ਲਗਾ ਕੇ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਿਸਾਨਾਂ ਨੂੰ ਰੋਕਣ ਅਸਫਲ ਰਹੀ ਹੈ। ਇਸ ਤੋਂ ਬਾਅਦ ਤਿੰਨ ਬੈਰੀਕੇਡਾਂ ਨੂੰ ਤੋੜਨ ਤੋਂ ਬਾਅਦ ਕਿਸਾਨ ਮੌਕੇ 'ਤੇ ਪਹੁੰਚੇ ਅਤੇ ਭਾਜਪਾ ਵਲੋਂ ਕੀਤੇ ਜਾ ਰਹੇ ਪ੍ਰੋਗਰਾਮ ਦੇ ਬਾਹਰ ਧਰਨੇ' 'ਤੇ ਬੈਠ ਗਏ। ਇਨ੍ਹਾਂ ਝੜਪਾਂ 'ਚ ਬੀਬੀ ਗੁਰਬਖ਼ਸ਼ ਕੌਰ ਸੰਘਾ ਸਮੇਤ ਕੁਝ ਹੋਰਨਾਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

-PTCNews

Related Post