ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ 'ਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਇਲਜ਼ਾਮ , ਕੇਸ ਦਰਜ

By  Shanker Badra June 6th 2021 02:50 PM

ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਚ ਭਾਜਪਾ ਵਿਧਾਇਕ ਸ਼ੁਭੇਂਦੂ ਅਧਿਕਾਰੀ ਅਤੇ ਉਸ ਦੇ ਭਰਾ ਸੌਮੇਂਦੂ ਅਧਿਕਾਰੀਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਟੀਐਮਸੀ ਨੇ ਦੋਵਾਂ ਭਰਾਵਾਂ ਉੱਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਇਹ ਐਫਆਈਆਰ ਉਸ ਦੇ ਖਿਲਾਫ ਪੂਰਬੀ ਮਿਦਨਾਪੁਰ ਜ਼ਿਲੇ ਦੇ ਕੋਂਟੈ ਥਾਣੇ ਵਿਚ ਦਰਜ ਕੀਤੀ ਗਈ ਹੈ।

BJP's Suvendu Adhikari & Brother Soumendu Booked For Allegedly 'stealing Relief Materials' ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ 'ਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਇਲਜ਼ਾਮ , ਕੇਸ ਦਰਜ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ 'ਤੇ ਲਾਈ ਰੋਕ

ਰਤਨਦੀਪ ਮੰਨਾਕਾਂਠੀ ਨਗਰ ਪ੍ਰਬੰਧਕੀ ਬੋਰਡ ਦਾ ਮੈਂਬਰ ਹੈ। ਰਤਨਦੀਪ ਮੰਨਾ ਨੇ ਇਹ ਐਫਆਈਆਰ 1 ਜੂਨ ਨੂੰ ਕਾਂਠੀ ਥਾਣੇ ਵਿੱਚ ਦਰਜ ਕਰਵਾਈ ਸੀ। ਇਸ ਸ਼ਿਕਾਇਤ ਵਿਚ ਉਸਨੇ ਦੋਸ਼ ਲਾਇਆ ਕਿ 29 ਮਈ ਨੂੰ ਸ਼ੁਭੇਂਦੂ ਅਧਿਕਾਰੀ, ਉਸ ਦਾ ਭਰਾ ਅਤੇ ਕਾਂਠੀ ਨਗਰ ਨਿਗਮ ਦੇ ਸਾਬਕਾ ਨਗਰ ਪ੍ਰਮੁੱਖ ਦੇ ਕਹਿਣ ਉਤੇ ਸਰਕਾਰੀ ਤਰਪਾਲ ਚੋਰੀ ਕਰ ਲਈ।

BJP's Suvendu Adhikari & Brother Soumendu Booked For Allegedly 'stealing Relief Materials' ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ 'ਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਇਲਜ਼ਾਮ , ਕੇਸ ਦਰਜ

ਸ਼ਿਕਾਇਤ ਵਿਚ ਰਤਨਦੀਪ ਮੰਨਾਨੇ ਇਹ ਵੀ ਲਿਖਿਆ ਹੈ ਕਿ ਜਦੋਂ ਨਗਰ ਪਾਲਿਕਾ ਦੇ ਮੈਂਬਰ ਗੋਦਾਮ ਪਹੁੰਚੇ ਤਾਂ ਉਨ੍ਹਾਂ ਨੂੰ ਹਿਮਾਂਗਸ਼ੂ ਮਿਲਿਆ, ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਸ਼ੁਭੇਂਦੂ ਅਤੇ ਸੌਮੇਂਦੂ ਨੇ ਤਰਪਾਲਾਂ ਨਾਲ ਭਰਿਆ ਟਰੱਕ ਲਿਆਉਣ ਲਈ ਕਿਹਾ ਸੀ।

BJP's Suvendu Adhikari & Brother Soumendu Booked For Allegedly 'stealing Relief Materials' ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ 'ਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਇਲਜ਼ਾਮ , ਕੇਸ ਦਰਜ

ਇਸ ਦੀ ਕੀਮਤ ਲੱਖਾਂ ਵਿੱਚ ਹੈ। ਇਹ ਤਰਪਾਲ ਜ਼ਬਰਦਸਤੀ ਨਗਰ ਪਾਲਿਕਾ ਦਫ਼ਤਰ ਦੇ ਗੋਦਾਮ ਤੋਂ ਲਿਜਾਇਆ ਗਿਆ ਸੀ। ਨਾਲ ਹੀ ਤਾਲਾ ਵੀ ਤੋੜਿਆ ਗਿਆ ਸੀ।  ਇਹ ਵੀ ਇਲਜਾਮ ਹੈ ਕਿ ਸੁਵੇਂਦੂ ਅਧਿਕਾਰ ਨੇ ਇਸ ਕਥਿਤ ਚੋਰੀ ਵਿਚ ਹਥਿਆਰਬੰਦ ਕੇਂਦਰੀ ਬਲਾਂ ਦੀ ਵੀ ਵਰਤੋਂ ਕੀਤੀ ਸੀ।

BJP's Suvendu Adhikari & Brother Soumendu Booked For Allegedly 'stealing Relief Materials' ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਤੇ ਉਸ ਦੇ ਭਰਾ 'ਤੇ ਰਾਹਤ ਸਮੱਗਰੀ ਚੋਰੀ ਕਰਨ ਦਾ ਇਲਜ਼ਾਮ , ਕੇਸ ਦਰਜ

ਪੜ੍ਹੋ ਹੋਰ ਖ਼ਬਰਾਂ : 16 ਸਾਲਾ ਨਾਬਾਲਿਗ ਲੜਕੀ ਨਾਲ ਇਕ ਹੀ ਰਾਤ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਇਆ ਗੈਂਗਰੇਪ

ਪੁਲਿਸ ਨੇ ਸ਼ੁਭੇਂਦੂ ਅਧਿਕਾਰੀ, ਉਸ ਦੇ ਭਰਾ ਸੌਮੇਂਦੁ ਅਧਿਕਾਰੀ, ਹਿਮਾਂਗਸ਼ੂ ਮੰਨਾ ਅਤੇ ਪ੍ਰਤਾਪ ਡੇ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸਿਰਫ ਪ੍ਰਤਾਪ ਡੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ ਕਥਿਤ ਤੌਰ 'ਤੇ ਚੋਰੀ ਹੋਈ ਰਾਹਤ ਸਮੱਗਰੀ ਨੰਦੀਗਰਾਮ ਵਿੱਚ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀ ਗਈ ਸੀ।

-PTCNews

Related Post