BKU ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਦਫ਼ਤਰ ਦਾ ਘਿਰਾਓ

By  Riya Bawa January 1st 2022 04:08 PM -- Updated: January 1st 2022 04:12 PM

ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰਾਂ ਦੇ ਘਿਰਾਓ ਤੇ ਲਗਾਤਾਰ ਚੱਲ ਰਹੇ ਧਰਨੇ ਅੱਜ ਤੇਰਾਵੇ ਦਿਨ ਵਿੱਚ ਪਹੁੰਚੇ। ਜਿਲ੍ਹਾ ਸਕੱਤਰ ਜਸਵੰਤ ਸਿੰਘ ਸਦਰਪੁਰ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੁੱਖ ਮੰਤਰੀ ਪੰਜਾਬ ਵੱਲੋਂ ਤਿੰਨ ਜਨਵਰੀ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਮਸਲਿਆਂ ਹੱਲ ਨਾ ਕੀਤੇ, ਇਸਦੀ ਦੀ ਥਾਂ ਕੋਈ ਟਾਲਾ ਵੱਟਿਆ ਤਾਂ ਜਥੇਬੰਦੀ ਵੱਲੋਂ ਸ਼ੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ-ਸ਼ਹਿਰਾਂ ਵਿੱਚ ਚੌਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ। ਜਸਵਿੰਦਰ ਸਿੰਘ ਬਰਾਸ ਜਿਲ੍ਹਾ ਖਜਾਨਚੀ ਨੇ ਸਟੇਜ ਤੋਂ ਜੋਰਦਾਰ ਮੰਗ ਕੀਤੀ ਕਿ ਸਰਕਾਰ ਆਪਣੇ ਚੌਣ ਵਾਅਦਿਆਂ ਅਨੁਸਾਰ ਸਾਰੇ ਕਿਸਾਨਾਂ ਤੇ ਮਜਦੂਰਾਂ ਦੇ ਹਰ ਤਰ੍ਹਾਂ ਦੇ ਕਰਜ਼ਿਆਂ 'ਤੇ ਲਕੀਰ ਮਾਰੇ। ਗੁਰਦੇਵ ਸਿੰਘ ਗੱਜੂਮਾਜਰਾ ਵੱਲੋਂ ਸਰਕਾਰ ਨੂੰ ਕੜਕਦੀ ਠੰਡ ਵਿੱਚ ਕਿਸਾਨਾਂ ਨੂੰ ਘਰ ਛੱਡਕੇ ਸੜਕਾਂ ਤੇ ਬੈਠਣ ਨੂੰ ਮਜ਼ਬੂਰ ਕਰਨ ਦੀ ਚਾਲ ਤੇ ਫਿੱਟ ਲਾਹਨਤਾਂ ਪਾਈਆਂ ਗਈਆਂ।

ਜਿਲ੍ਹਾ ਆਗੂ ਕਰਨੈਲ ਸਿੰਘ ਲੰਗ ਵੱਲੋਂ ਸਰਕਾਰ ਨੂੰ ਚੌਣ ਵਾਅਦੇ ਯਾਦ ਕਰਵਾਉਦੇ ਹੋਏ, ਹਰ ਘਰ ਰੋਜਗਾਰ, ਨਸ਼ਿਆ ਦਾ ਖਾਤਮਾ ਤੇ ਕਿਸਾਨਾਂ ਮਜਦੂਰਾਂ ਲਈ ਵਧੀਆ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਜੋਰਦਾਰ ਮੰਗ ਕੀਤੀ ਗਈ। ਇਨ੍ਹਾਂ ਤੋਂ ਬਿਨਾਂ ਤੇਜਿੰਦਰ ਸਿੰਘ ਰਾਜਗੜ੍ਹ, ਔਰਤਾਂ ਵੱਲੋਂ ਅਮਨਦੀਪ ਕੌਰ ਦੌਣ, ਮਨਦੀਪ ਕੌਰ ਬਾਰਨ ਆਗੂਆਂ ਵੱਲੋਂ ਵਿਚਾਰ ਪੇਸ਼ ਕੀਤੇ ਗਏ।

ਰਿਪੋਰਟ (ਗਗਨਦੀਪ ਅਹੁਜਾ)

-PTC News

Related Post