ਬਠਿੰਡਾ 'ਚ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ਤੋਂ ਹੋਏ ਵੱਡੇ ਖ਼ੁਲਾਸੇ

By  Jagroop Kaur April 20th 2021 02:26 PM -- Updated: April 20th 2021 02:28 PM

ਕੁਝ ਦਿਨ ਪਹਿਲਾਂ ਇਕ ਪੰਜਾਬੀ ਅਖਬਾਰ 'ਚ ਕੰਮ ਕਰਨ ਵਾਲੇ ਪਤੱਰਕਾਰ ਦੇ ਗੁਮਸ਼ੁਦਾ ਹੋਣ ਦੀ ਖਬਰ ਸਾਹਮਣੇ ਆਈ ਸੀ। ਜਿੰਨਾ ਦੀ ਭਾਲ ਕੀਤੀ ਜਾ ਰਹੀ ਸੀ , ਪਰ ਮੰਗਲਵਾਰ ਦੀ ਸਵੇਰ ਪਤੱਰਕਾਰ ਕੰਵਲਜੀਤ ਸਿੰਘ ਦੀ ਲਾਸ਼ ਐੱਨ. ਐੱਫ. ਐੱਲ. ਦੀਆਂ ਝੀਲਾਂ ’ਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰ ਪਾਸੇ ਸਨਸਨੀ ਫੈਲ ਗਈ। ਮੌਕੇ 'ਤੇ ਮ੍ਰਿਤਕ ਪੱਤਰਕਾਰ ਤੋਂ ਇਕ ਸੁਸਾਈਡ ਨ ਵੀ ਬਰਾਮਦ ਹੋਇਆ ਹੈ।

ਲਾਪਤਾ ਪੱਤਰਕਾਰ ਦੀ ਮਿਲੀ ਲਾਸ਼, ਸੁਇਸਾਈਡ ਨੋਟ ਦੇ ਅਧਾਰ ਤੇ ਬਰਖ਼ਾਸਤ ਏ ਐੱਸ ਆਈ ਤੇ ਪਰਿਵਾਰ ਖ਼ਿਲਾਫ਼ ਜਾਂਚ ਸ਼ੁਰੂ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਜਿਸ ਵਿਚ ਉਸਨੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਤੇ ਉਸਦੇ ਪਰਿਵਾਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਅਖ਼ਬਾਰ ਦਾ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਬਾਅਦ ਦੁਪਹਿਰ ਗੋਨਿਆਣਾ ਰੋਡ ਤੋਂ ਲਾਪਤਾ ਹੋ ਗਿਆ ਸੀ, ਜਿਸ ਦਾ ਮੋਟਰਸਾਈਕਲ ਗੋਨਿਆਣਾ ਰੋਡ ਤੋਂ ਬਰਾਮਦ ਹੋਇਆ ਸੀ। ਮ੍ਰਿਤਕ ਦੇ ਸਾਥੀ ਪੱਤਰਕਾਰ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 17 ਅਪ੍ਰੈਲ ਨੂੰ ਉਹ ਦੋਵੇਂ ਦਫ਼ਤਰ ’ਚ ਕੰਮ ਕਰ ਰਹੇ ਸਨ। ਕਿ ਅਚਾਨਕ ਉਹਨਾਂ ਨੂੰ ਕਿਸੇ ਕੰਮ ਜਾਣਾ ਪੈ ਗਿਆ ਜਿਥੇ ਗੋਨਿਆਣਾ ਮੰਡੀ ਕੋਲ ਉਹ ਇਕ ਹਾਦਸੇ ਦਾ ਸ਼ਿਕਾਰ ਹੋਏ , ਪਰ ਬਾਅਦ ਵਿਚ ਕਿਸੇ ਨੂੰ ਮਿਲੇ ਨਹੀਂ।

ਦੱਸਣਯੋਗ ਹੈ ਕਿ ਉਕਤ ਏਐਸਆਈ ਅਤੇ ਉਸਦੀ ਪਤਨੀ ਤੇ ਇਕ ਬੱਚੇ ਤੇ ਪੱਤਰਕਾਰ ਕੰਵਲਜੀਤ ਸਿੰਘ ਤੇ ਰਿਸ਼ਤੇਦਾਰ ਡੀ ਐਸ ਪੀ ਗੁਰਸ਼ਰਨ ਸਿੰਘ ਵੱਲੋਂ ਨਸ਼ਾ ਸਮੱਗਲਿੰਗ ਦਾ ਪਰਚਾ ਵੀ ਦਰਜ ਕੀਤਾ ਗਿਆ ਸੀ। ਉਸ ਉਪਰੰਤ ਉਕਤ ਮੁਲਜ਼ਮ ਵੱਲੋਂ ਉਕਤ ਡੀਐਸਪੀ ਗੁਰਚਰਨ ਸਿੰਘ ਨੂੰ ਇਕ ਕੇਸ ਵਿੱਚ ਵੀ ਫਸਾ ਦਿੱਤਾ ਸੀ ਜੋ ਜੇਲ੍ਹ ਵਿੱਚ ਬੰਦ ਸਨ। ਉਸ ਕੇਸ ਨੂੰ ਲੈ ਕੇ ਪੱਤਰਕਾਰ ਕੰਵਲਜੀਤ ਸਿੰਘ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚਲੇ ਆ ਰਹੇ ਸਨ।

ਡੀ ਐੱਸ ਪੀ ਆਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ ਉਕਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ ਅਚਾਨਕ ਇਸ ਤਰ੍ਹਾਂ ਦੁਨੀਆਂ ਤੋਂ ਚਲੇ ਜਾਣ ਕਰਕੇ ਬਠਿੰਡਾ ਪ੍ਰੈੱਸ ਕਲੱਬ ਸਮੇਤ ਜ਼ਿਲ੍ਹਾ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਵਿੱਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ।

Related Post