ਸਮੋਸਿਆ ਨੂੰ ਲੈ ਕੇ ਹੋਏ ਝਗੜੇ 'ਚ ਬੱਚੀ ਸਮੇਤ 6 ਜਣਿਆਂ 'ਤੇ ਪਾਇਆ ਉਬਲਦਾ ਤੇਲ

By  Ravinder Singh September 17th 2022 09:35 PM -- Updated: September 17th 2022 09:36 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰੂ ਅਰਜੁਨ ਦੇਵ ਨਗਰ ਇਲਾਕੇ 'ਚ ਦੁਪਹਿਰੇ ਵੀਹ ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਹਲਵਾਈ ਨੇ ਇਕ ਛੋਟੀ ਬੱਚੀ ਸਮੇਤ ਛੇ ਲੋਕਾਂ 'ਤੇ ਉਬਲਦਾ ਤੇਲ ਪਾ ਦਿੱਤਾ। ਇਸ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦਾਤਰ ਹਮਲੇ ਵਿਚ ਜ਼ਖਮੀ ਹੋਏ ਦੂਜੀ ਧਿਰ ਦੇ ਦੋ ਵਿਅਕਤੀਆਂ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਘੱਟ ਸਮੋਸੇ ਦੇਣ ਨੂੰ ਲੈ ਕੇ ਹੋਏ ਇਸ ਝਗੜੇ ਦੀ ਸੀਸੀਟੀਵੀ ਫੁਟੇਜ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਮੋਸਿਆ ਨੂੰ ਲੈ ਕੇ ਹੋਏ ਝਗੜੇ ਦੌਰਾਨ ਬੱਚੀ ਸਮੇਤ 6 ਜਣਿਆਂ 'ਤੇ ਪਾਇਆ ਉਬਲਦਾ ਤੇਲਜਾਣਕਾਰੀ ਅਨੁਸਾਰ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਗੀਤਾ ਨੇ ਦੱਸਿਆ ਕਿ ਉਸ ਦੇ ਲੜਕੇ ਹੀਰੇ ਨੇ 40 ਰੁਪਏ ਦੇ ਕੇ ਆਪਣੀ ਛੋਟੀ ਬੱਚੀ ਨੂੰ ਗਲੀ ਵਿਚ ਸਥਿਤ ਦੁਕਾਨ ਤੋਂ ਸਮੋਸੇ ਲੈਣ ਲਈ ਭੇਜਿਆ ਸੀ। ਦੁਕਾਨਦਾਰ ਨੇ ਲੜਕੀ ਨੂੰ ਦੋ ਸਮੋਸੇ ਦੇ ਕੇ ਵਾਪਸ ਭੇਜ ਦਿੱਤਾ। ਜਦੋਂ ਲੜਕੀ ਨੂੰ ਬਾਕੀ ਪੈਸਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਦੁਕਾਨਦਾਰ ਨੇ ਕੋਈ ਪੈਸਾ ਨਹੀਂ ਦਿੱਤਾ।

ਜਦੋਂ ਉਸ ਦਾ ਲੜਕਾ ਹੀਰਾ ਆਪਣੀ ਧੀ ਨਾਲ ਹਲਵਾਈ ਬੰਟੀ ਨੂੰ ਪੈਸਿਆਂ ਸਬੰਧੀ ਪੁੱਛਣ ਆਇਆ ਤਾਂ ਦੁਕਾਨਦਾਰ ਨੇ ਦੋਵਾਂ ਉਤੇ ਉਬਲਦਾ ਤੇਲ ਪਾ ਦਿੱਤਾ। ਰੌਲਾ ਸੁਣ ਕੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਮੌਕੇ 'ਤੇ ਪਹੁੰਚੀ ਤਾਂ ਦੁਕਾਨਦਾਰ ਨੇ ਉਨ੍ਹਾਂ 'ਤੇ ਵੀ ਗਰਮ ਤੇਲ ਪਾ ਦਿੱਤਾ।

ਸਮੋਸਿਆ ਨੂੰ ਲੈ ਕੇ ਹੋਏ ਝਗੜੇ ਦੌਰਾਨ ਬੱਚੀ ਸਮੇਤ 6 ਜਣਿਆਂ 'ਤੇ ਪਾਇਆ ਉਬਲਦਾ ਤੇਲਗੀਤਾ ਨੇ ਦੱਸਿਆ ਕਿ ਇਸ ਕਾਰਨ ਉਸ ਦਾ ਲੜਕਾ ਹੀਰਾ ਤੇ ਪੋਤੀ ਗੰਭੀਰ ਰੂਪ ਵਿੱਚ ਝੁਲਸ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਇਸ ਦੇ ਨਾਲ ਹੀ ਹਲਵਾਈ ਬੰਟੀ ਦੀ ਮਾਂ ਨੇ ਦੱਸਿਆ ਕਿ ਲੜਕੀ ਸਿਰਫ 20 ਰੁਪਏ ਲੈ ਕੇ ਆਈ ਸੀ। ਇਸ ਗੱਲ ਦੀ ਪੁਸ਼ਟੀ ਸੀਸੀਟੀਵੀ ਫੁਟੇਜ ਵਿੱਚ ਵੀ ਹੋਈ ਹੈ।

ਸਮੋਸਿਆ ਨੂੰ ਲੈ ਕੇ ਹੋਏ ਝਗੜੇ 'ਚ ਬੱਚੀ ਸਮੇਤ 6 ਜਣਿਆਂ 'ਤੇ ਪਾਇਆ ਉਬਲਦਾ ਤੇਲਉਸ ਨੇ ਦੱਸਿਆ ਕਿ ਉਸ ਦੀ ਨੂੰਹ ਛੋਟੇ ਬੱਚੇ ਨਾਲ ਘਰ ਦੇ ਬਾਹਰ ਖੜ੍ਹੀ ਸੀ ਤੇ ਮੁਲਜ਼ਮ ਨੇ ਹੀਰਾ ਨੇ ਦਾਤਰ ਨਾਲ ਉਸ ਉਪਰ ਹਮਲਾ ਕਰਨ ਲਈ ਅੱਗੇ ਵਧਿਆ ਤਾਂ ਉਨ੍ਹਾਂ ਦਾ ਵੱਡਾ ਲੜਕਾ ਅੱਗੇ ਹੋ ਗਿਆ ਤੇ ਉਸ ਦਾ ਗਲਾ ਜ਼ਖ਼ਮੀ ਹੋ ਗਿਆ। ਬੰਟੀ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਸ ਦੇ ਛੋਟੇ ਬੇਟੇ ਬੰਟੀ ਨੇ ਵੱਡੇ ਭਰਾ 'ਤੇ ਹਮਲਾ ਹੁੰਦਾ ਦੇਖਿਆ ਤਾਂ ਉਸ ਨੇ ਕਾਹਲੀ ਵਿਚ ਤੇਲ ਪਾ ਦਿੱਤਾ। ਦੂਜੇ ਪਾਸੇ ਥਾਣਾ ਸੁਲਤਾਨਵਿੰਡ ਦੀ ਇੰਚਾਰਜ ਇੰਸਪੈਕਟਰ ਪ੍ਰੀਤੀ ਨੇ ਦੱਸਿਆ ਕਿ ਕੁਝ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਕਾਰਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਦੀ ਮੈਡੀਕਲ ਰਿਪੋਰਟ ਨਹੀਂ ਆਈ ਹੈ। ਇੰਸਪੈਕਟਰ ਪ੍ਰੀਤੀ ਨੇ ਦੱਸਿਆ ਕਿ ਘਟਨਾ ਸਥਾਨ ਅਤੇ ਇਸ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

-PTC News

ਇਹ ਵੀ ਪੜ੍ਹੋ : ਅਦਾਲਤ ਨੇ ਡੀਸੀਪੀ ਨਰੇਸ਼ ਡੋਗਰਾ ਤੇ ਸਾਬਕਾ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੂੰ ਕੀਤਾ ਤਲਬ

Related Post