ਬਾਲੀਵੁਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਦੀ ਫਿਲਮ ਪੋਰਨ ਸਾਈਟ 'ਤੇ ਹੋਈ ਵਾਇਰਲ

By  Joshi December 29th 2017 07:37 PM

Bollywood Actor Anupam Kher Movie trends on PornHub:

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰ ਅਨੁਪਮ ਖੇਰ ਦੀ ਫਿਲਮ ਪੋਰਨ ਸਾਈਟ 'ਤੇ ਵਾਇਲ ਹੋਣ ਨਾਲ ਖਲਬਲੀ ਮਚ ਗਈ ਹੈ। ਨਹੀਂ, ਇਹ ਕੋਈ ਅਸ਼ਲੀਲ ਫਿਲਮ ਨਹੀਂ ਬਲਕਿ ਕਿਸੇ ਨੇ ਅਨੁਪਮ ਖੇਰ ਦੀਆਂ ਫਿਲਮਾਂ 'ਚੋਂ ਇੱਕ ਫਿਲਮ ਨੂੰ ਪੋਰਨ ਸਾਈਟ 'ਤੇ ਅਪਲੋਡ ਕਰ ਦਿੱਤਾ ਹੈ। ਇਸ ਫਿਲਮ ਵਿੱਚ ਅਨੁਪਮ ਖੇਰ ਵੀ ਅਹਿਮ ਰੋਲ ਵਿੱਚ ਹਨ।

Bollywood Actor Anupam Kher Movie trends on PornHubਇਹ ਫਿਲਮ ਪੋਰਨ ਸਾਈਟ 'ਤੇ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਅਤੇ ਇਸਦੀ ਜਾਣਕਾਰੀ ਕਿਸੇ ਹੋਰ ਨੇ ਨਹੀਂ ਬਲਕਿ ਫਿਲਮ ਦੇ ਦੂਜੇ ਅਦਾਕਾਰ ਕੁਮੈਲ ਨਾਜਿਆਨੀ ਦੇ ਟਵੀਟ ਤੋਂ ਮਿਲੀ ਹੈ।

Bollywood Actor Anupam Kher Movie trends on PornHubਉਨ੍ਹਾਂ ਨੇ ਇਸ ਬਾਰੇ 'ਚ ਟਵੀਰ ਕਰਦਿਆਂ ਕਿਹਾ, 'ਜੋ ਲੋਕ ਇਹ ਫਿਲਮ ਪੂਰੇ ਪਰਿਵਾਰ ਦੇ ਨਾਲ ਵੇਖਣਾ ਚਾਹੁੰਦੇ ਹਨ, ਅਤੇ ਜੇਕਰ ਉਨ੍ਹਾਂ ਦੇ ਕੋਲ ਅਮੇਜਨ ਦਾ ਪ੍ਰਾਇਮ ਸਬਸਕਰਿਪਸ਼ਨ ਨਹੀਂ ਹੈ ਅਤੇ ਉਹ ਇਸਨੂੰ ਖਰੀਦ ਨਹੀਂ ਸਕਦੇ ਹਨ ਤਾਂ ਪੂਰੀ ਫਿਲਮ ਪੋਰਨਹਬ ਉੱਤੇ ਮੌਜੂਦ ਹੈ। ਬੱਸ ਇਹ ਨਾ ਪੁੱਛਣਾ ਕਿ ਮੈਂ ਇਹ ਕਿਵੇਂ ਜਾਣਦਾ ਹਾਂ। ਇਹ ਮਜਾਕ ਨਹੀਂ ਹੈ।"

ਦੱਸਣਯੋਗ ਹੈ ਕਿ ਪੋਰਨਹੱਬ ਨੀਲੀਆਂ ਫਿਲਮਾਂ ਲਈ ਦੁਨੀਆਂ ਭਰ 'ਚ ਮਸ਼ਹੂਰ ਹੈ ਅਤੇ ਇਸ ਦੁਆਰਾ ਜਾਰੀ ਕੀਤੀ ਰਿਪੋਰਟ ਅਨੁਸਾਰ ਪੋਰਨ ਦੇਖਣ ਵਿੱਚ ਪਹਿਲਾ ਨੰਬਰ ਅਮਰੀਕਾ ਦਾ, ਦੂਜਾ ਬ੍ਰਿਟੇਨ, ਤੀਸਰਾ ਕੈਨੇਡਾ ਹੈ ਅਤੇ ਭਾਰਤ ਦੀ ਰੈਂਕਿੰਗ ਚੌਥੇ ਨੰਬਰ 'ਤੇ ਹੈ ।

—PTC News

Related Post