37 ਸਾਲਾ ਦਾ ਹੋਇਆ ਯੋ-ਯੋ, ਜਾਣੋ, ਗਾਇਕ ਬਣਨ ਤੋਂ ਪਹਿਲਾਂ ਕੀ ਕਰਦਾ ਸੀ ਹਨੀ ਸਿੰਘ

By  Jashan A March 15th 2020 11:13 AM -- Updated: March 15th 2020 11:15 AM

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਖਰੀ ਪਹਿਚਾਣ ਬਣਾਉਣ ਵਾਲਾ ਯੋ ਯੋ ਹਨੀ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਿਹਾ ਹੈ। ਜਿਸ ਦੌਰਾਨ ਉਹਨਾਂ ਦੇ ਪ੍ਰਸੰਸਕ ਸੋਸ਼ਲ ਮੀਡੀਆ ਜ਼ਰੀਏ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ ਵਿਖੇ ਹੋਇਆ। ਯੋ ਯੋ ਹਨੀ ਸਿੰਘ ਇਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ।

ਹੋਰ ਪੜ੍ਹੋ: ਯੋ-ਯੋ ਹਨੀ ਸਿੰਘ ਦੇ ਫੈਨਜ਼ ਲਈ ਖੁਸ਼ ਹੋਣ ਦਾ ਸੁਨਹਿਰੀ ਮੌਕਾ, ਕੀਤਾ ਵੱਡਾ ਐਲਾਨ!

https://www.instagram.com/p/B9vRnnchT-7/?utm_source=ig_web_copy_link

ਅੱਜ ਹਨੀ ਸਿੰਘ ਜਿਸ ਮੁਕਾਮ 'ਤੇ ਹਨ ਉੱਥੇ ਤਕ ਪਹੁੰਚਣ ਲਈ ਉਨ੍ਹਾਂ ਕਾਫ਼ੀ ਮਿਹਨਤ ਕੀਤੀ ਹੈ। ਉਨ੍ਹਾਂ ਆਪਣੀ ਲਾਈਫ 'ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ।

https://www.instagram.com/p/B9oJHY-hfQY/?utm_source=ig_web_copy_link

ਇਥੇ ਤੁਹਾਨੂੰ ਇਹ ਦੱਸ ਦੇਈਏ ਕਿ ਹਨੀ ਸਿੰਘ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਚੱਲਦਾ ਹੈ। ਹੁਣ ਤੱਕ ਯੋ ਯੋ ਹਨੀ ਸਿੰਘ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

https://www.instagram.com/p/B9je-gRBdK9/?utm_source=ig_web_copy_link

ਹਨੀ ਸਿੰਘ ਸਿੰਗਰ ਬਣਨ ਤੋਂ ਪਹਿਲਾਂ ਰਿਕਾਰਡਿੰਗ ਆਰਟਿਸਟ ਤੇ ਭੰਗੜਾ ਪ੍ਰੋਡਿਊਸਰ ਰਹਿ ਚੁੱਕੇ ਹਨ।ਹਨੀ ਸਿੰਘ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਾਏ ਮੇਰਾ ਦਿਲ, ਬ੍ਰਾਊਨ ਰੰਗ, ਹਾਈ ਹੀਲਸ, ਬ੍ਰੇਕਅਪ ਪਾਰਟੀ, ਬ੍ਰਿੰਗ ਮੀ ਬੈਕ, ਬਲੂ ਆਈਜ਼, ਦੇਸੀ ਕਲਾਕਾਰ, ਰਾਨੀ ਤੂੰ ਮੈ ਰਾਜਾ, ਪਾਰਟੀ ਆਨ ਮਾਈ ਮਾਈਂਡ, ਪੰਜਾਬੀਆਂ ਦੀ ਬੈਟਰੀ, ਲੁੰਗੀ ਡਾਂਸ, ਬੌਸ ਟਾਈਟਲ ਟ੍ਰੈਕ, ਪਾਰਟੀ ਆਲ ਨਾਈਟ, ਸਨੀ ਸਨੀ, ਚਾਰ ਬੋਤਲ ਵੋਡਕਾ, ਪਾਰਟੀ ਵਿਦ ਭੂਤਨਾਥ, ਅਤਾ ਮਾਝੀ ਸਟਕਲੀ, ਬਰਥਡੇ ਬੈਸ਼ ਆਦਿ ਗੀਤ ਦਿੱਤੇ ਹਨ।

-PTC News

 

Related Post