ਹੋਟਲ 'ਚ ਠਹਿਰੇ ਲੜਕੇ-ਲੜਕੀ ਨੇ ਨਿਗਲੀ ਜ਼ਹਿਰ, ਕੁੜੀ ਦੀ ਮੌਤ

By  Ravinder Singh February 24th 2022 02:12 PM -- Updated: February 24th 2022 03:10 PM

ਚੰਡੀਗੜ੍ਹ : ਹੁਸ਼ਿਆਰਪੁਰ ਦੇ ਇਕ ਨਿੱਜੀ ਹੋਟਲ ਵਿਚ ਬੀਤੀ ਰਾਤ ਤੋਂ ਕਮਰਾ ਲੈਕੇ ਠਹਿਰੇ ਕੁੜੀ ਮੁੰਡਾ ਵੱਲੋਂ ਜ਼ਹਿਰ ਖਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦੋਵਾਂ ਨੂੰ ਹਸਪਤਾਲ ਪਹੁੰਚਾਉਣ ਉਤੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਲੜਕੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੋਟਲ 'ਚ ਠਹਿਰੇ ਲੜਕੇ-ਲੜਕੀ ਨੇ ਨਿਗਲੀ ਜ਼ਹਿਰ, ਕੁੜੀ ਦੀ ਮੌਤਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਬੀਤੀ ਰਾਤ ਤੋਂ ਕਮਰਾ ਲੈ ਕੇ ਰਹਿ ਰਹੇ ਲੜਕੇ-ਲੜਕੀ ਨੇ ਜ਼ਹਿਰ ਨਿਗਲ ਲਈ ਹੈ। ਦੋਵਾਂ ਦੀ ਉਮਰ ਲਗਭਗ 20 ਸਾਲ ਹੈ। ਕੁੜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਡੂਲੀ ਬ੍ਰਾਹਮਣਾ ਤੇ ਮੁੰਡਾ ਗੜ੍ਹਸ਼ੰਕਰ ਦਾ ਰਹਿਣ ਵਾਲਾ ਹੈ। ਦੋਵੇਂ ਬੀਤੀ ਰਾਤ ਹੋਟਲ ਹੋਟਲ ਪੁੱਜੇ ਅਤੇ ਕਮਰਾ ਬੁੱਕ ਕਰਵਾਇਆ। ਹੋਟਲ 'ਚ ਠਹਿਰੇ ਲੜਕੇ-ਲੜਕੀ ਨੇ ਨਿਗਲੀ ਜ਼ਹਿਰ, ਕੁੜੀ ਦੀ ਮੌਤਜਦੋਂ ਵੇਟਰ ਨੇ ਦੋਵਾਂ ਨੂੰ ਪਰੇਸ਼ਾਨ ਦੇਖਿਆ ਤਾਂ ਤੁਰੰਤ ਮਾਲਕ ਨੂੰ ਫੋਨ ਕੀਤਾ।ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਖ਼ਰਾਬ ਲੱਗ ਰਹੀ ਸੀ। ਇਸ ਪਿੱਛੋਂ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ। ਉਥੋਂ ਹੀ ਲੜਕੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਹੋਟਲ ਮੁਲਾਜ਼ਮਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਕੇ ਪੁੱਛਗਿਛ ਕਰ ਸਕਦੀ ਹੈ। ਇਸ ਮੌਕੇ ਥਾਣਾ ਸਦਰ ਦੇ ਐਸ ਐਚ ਓ ਬਲਜੀਤ ਸਿੰਘ ਨੇ ਦੱਸਿਆ ਕਿ ਲੜਕਾ ਪਿੰਡ ਸੁੰਨੂ ਥਾਣਾ ਗੜ੍ਹਸ਼ੰਕਰ ਤੇ ਲੜਕੀ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮੁੜਲੀ ਬ੍ਰਹਮਣਾ ਦੀ ਦੱਸੀ ਜਾ ਰਹੀ। ਲੜਕੀ ਦੀ ਉਮਰ ਵੀ 18 ਸਾਲ ਤੋਂ ਘੱਟ ਦੱਸੀ ਜਾ ਰਹੀ। ਲੜਕੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕੱਲ੍ਹ ਤੋਂ ਹੀ ਫ਼ਰਾਰ ਦੱਸੇ ਜਾ ਰਹੇ ਸਨ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਸਬੰਧੀ ਪਤਾ ਸੀ।

ਹੋਟਲ 'ਚ ਠਹਿਰੇ ਲੜਕੇ-ਲੜਕੀ ਨੇ ਨਿਗਲੀ ਜ਼ਹਿਰ, ਕੁੜੀ ਦੀ ਮੌਤ

 ਇਸ ਮੌਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਇਕ ਲੜਕੇ ਤੇ ਲੜਕੀ ਸਾਡੇ ਕੋਲ ਗੰਭੀਰ ਹਾਲਤ ਵਿਚ ਲਿਆਂਦੇ ਗਏ ਸਨ। ਲੜਕੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਤੇ ਲੜਕੇ ਨੇ ਦੱਸਿਆ ਕਿ ਉਸ ਨੇ ਸਲਫਾਸ ਖਾਦੀ ਹੋਈ ਸੀ। ਉਸ ਦੀ ਵੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਮੌਕੇ ਹੋਟਲ ਦੇ ਮਾਲਕ ਅਮਨ ਨੇ ਦੱਸਿਆ ਕਿ ਇਹ ਦੋਵਾਂ ਨੇ ਕੱਲ੍ਹ ਰਾਤ ਸਾਡੇ ਕੋਲੋਂ ਕਮਰਾ ਲਿਆ ਸੀ ਤੇ ਅੱਜ ਜਦੋਂ ਸਵੇਰੇ ਸਾਡਾ ਕਰਮਚਾਰੀ ਗਿਆ ਤੇ ਇਹ ਦੋਵੇਂ ਤੜਫ ਰਹੇ ਸਨ। ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ। ਪੁਲਿਸ ਇਨ੍ਹਾਂ ਨੂੰ ਲੈ ਐਬੂਲੈਂਸ ਵਿੱਚ ਲੈ ਗਈ ਸੀ ਤੇ ਇਨ੍ਹਾਂ ਦੇ ਆਧਾਰ ਕਾਰਡ ਲੈ ਲਏ ਸਨ ਤੇ ਪਤਾ ਨਹੀ ਇਨ੍ਹਾਂ ਨੇ ਕਿਉਂ ਜ਼ਹਿਰ ਨਿਗਲ ਲਈ। ਇਹ ਵੀ ਪੜ੍ਹੋ : ਹਿਜਾਬ ਤੋਂ ਬਾਅਦ ਹੁਣ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਪੱਗ ਉਤਾਰਨ ਲਈ ਕਿਹਾ

Related Post