ਜਾਣੋ, ਕਿਵੇਂ ਫ਼ੈਲਦਾ ਹੈ Breast Cancer, ਪੜ੍ਹੋ ਲੱਛਣ ਤੇ ਕਾਰਨ

By  Jashan A February 8th 2019 09:16 AM -- Updated: February 8th 2019 02:05 PM

ਜਾਣੋ, ਕਿਵੇਂ ਫ਼ੈਲਦਾ ਹੈ Breast Cancer, ਪੜ੍ਹੋ ਲੱਛਣ ਤੇ ਕਾਰਨ,ਅੱਜ ਦੇ ਸਮੇਂ 'ਚ ਕੈਂਸਰ ਇੱਕ ਨਾਮੁਰਾਦ ਬੀਮਾਰੀਆਂ ਦੀ ਲਿਸਟ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੀ ਬੀਮਾਰੀ ਬਣ ਚੁੱਕਾ ਹੈ।ਲੋਕ ਇਸ ਨਾਮੁਰਾਦ ਬੀਮਾਰੀ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ।ਅਜਿਹਾ ਹੀ ਛਾਤੀ ਦਾ ਕੈਂਸਰ ਇੱਕ ਤੇਜ਼ੀ ਨਾਲ ਵਧਦੀ ਹੋਈ ਗੰਭੀਰ ਸਮੱਸਿਆ ਹੈ। ਇਹ ਕੈਂਸਰ ਪੱਛਮ ਵਾਲੇ ਦੇਸ਼ਾਂ ਦੀ ਤੁਲਣਾ 'ਚ ਭਾਰਤੀ ਔਰਤਾਂ ਨੂੰ ਘੱਟ ਉਮਰ ਵਿੱਚ ਸ਼ਿਕਾਰ ਬਣਾ ਰਿਹਾ ਹੈ। ਹਾਂਲਾਕਿ ਠੀਕ ਜਾਣਕਾਰੀ, ਥੋੜ੍ਹੀ ਜਿਹੀ ਸਾਵਧਾਨੀ ਅਤੇ ਸਮੇਂ 'ਤੇ ਇਸ ਦੇ ਲੱਛਣਾਂ ਦੀ ਪਹਿਚਾਣ ਅਤੇ ਇਲਾਜ ਨਾਲ ਇਸ ਸਮੱਸਿਆ ਤੋਂ ਬੱਚਿਆਂ ਜਾ ਸਕਦਾ ਹੈ।

cancer ਜਾਣੋ, ਕਿਵੇਂ ਫ਼ੈਲਦਾ ਹੈ Breast Cancer, ਪੜ੍ਹੋ ਲੱਛਣ ਤੇ ਕਾਰਨ

ਲੱਛਣ: ਛਾਤੀ ਵਿੱਚ ਦਰਦ ਜਾਂ ਗੱਠ ਥੋੜਾ ਜਿਹਾ ਵੀ ਮਹਿਸੂਸ ਹੋਵੇ ਤਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਗੱਠ ਨੂੰ ਮੇਮੋਗਰਾਫੀ ਦੇ ਜ਼ਰੀਏ ਪਤਾ ਕੀਤਾ ਜਾ ਸਕਦਾ ਹੈ। ਇਸ ਤੋਂ ਛਾਤੀ ਕੈਂਸਰ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਮੇਮੋਗਰਾਫੀ ਕਰਾਉਣ ਵਿੱਚ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ।

cancer ਜਾਣੋ, ਕਿਵੇਂ ਫ਼ੈਲਦਾ ਹੈ Breast Cancer, ਪੜ੍ਹੋ ਲੱਛਣ ਤੇ ਕਾਰਨ

30 ਤੋਂ 35 ਸਾਲ ਦੀ ਔਰਤ ਨੂੰ ਇੱਕ ਵਾਰ ਮੇਮੋਗਰਾਫੀ ਜਰੂਰ ਕਰਵਾਉਣੀ ਚਾਹੀਦੀ ਹੈ। ਛਾਤੀ ਵਿੱਚ ਗੱਠ ਅਤੇ ਸਮੇਂ ਦੇ ਨਾਲ ਇਸ ਦਾ ਸਰੂਪ ਵਧਣਾ,ਛਾਤੀ ਦਾ ਗ਼ੈਰ-ਮਾਮੂਲੀ ਤਰੀਕੇ ਨਾਲ ਵਧਣਾ, ਬਗਲ ਵਿੱਚ ਸੋਜ ਆਉਣਾ , ਨਿੱਪਲ ਦਾ ਲਾਲ ਹੋਣਾ।

cancer ਜਾਣੋ, ਕਿਵੇਂ ਫ਼ੈਲਦਾ ਹੈ Breast Cancer, ਪੜ੍ਹੋ ਲੱਛਣ ਤੇ ਕਾਰਨ

ਕਾਰਨ: ਮਹਿਲਾਂ ਦੀ ਉਮਰ ਵਧਣ ਨਾਲ ਛਾਤੀ ਦੇ ਕੈਂਸਰ ਹੋਣ ਦਾ ਖਤਰਾ ਹੋਰ ਵੀ ਵਧਦਾ ਹੈ। ਔਰਤਾਂ ਵਿੱਚ ਪਾਏ ਜਾਣ ਵਾਲਾ ਛਾਤੀ ਦਾ ਕੈਂਸਰ 80 % ਤੋਂ ਜ਼ਿਆਦਾ ਹਲਾਤਾਂ ਵਿੱਚ 50 ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਵਿੱਚ ਹੁੰਦਾ ਹੈ।

30 ਸਾਲ ਦੀ ਉਮਰ ਤੋਂ ਬਾਅਦ ਪਹਿਲਾਂ ਗਰਭਧਾਰਨ ਕਰਣ ਜਾਂ ਗਰਭਧਾਰਣ ਨਹੀਂ ਕਰਣ ਨਾਲ ਵੀ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ।

ਮੋਟਾਪਾ ਕਈ ਬੀਮਾਰੀਆਂ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ। ਜਿਨ੍ਹਾਂ ਔਰਤਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਵਿੱਚ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

-PTC News

Related Post