ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ

By  Jashan A July 23rd 2019 05:01 PM

ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ,ਲੰਡਨ: ਬੋਰਿਸ ਜਾਨਸਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਹੁਦੇ ਲਈ ਚੋਣ ਪ੍ਰਕਿਰਿਆ ਮੁਕੰਮਲ ਹੋ ਗਈ ਸੀ। ਇਸ ਵਿਚ ਪਾਰਟੀ 1.60 ਲੱਖ ਵਰਕਰਾਂ ਦੀ ਬੈਲੇਟ ਵੋਟਿੰਗ ਕਰਵਾਈ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਜਗ੍ਹਾ ਪਾਰਟੀ ਨੇਤਾ ਦੇ ਚੋਣਾਂ ਵਿਚ ਬੋਰਿਸ ਜਾਨਸਨ ਅਤੇ ਜੈਰੇਮੀ ਹੰਟ ਵਿਚਾਲੇ ਮੁਕਾਬਲਾ ਹੋਇਆ। ਹੋਰ ਪੜ੍ਹੋ: ਲੁਧਿਆਣਾ ਗੋਲੀਕਾਂਡ ਮਾਮਲਾ: ਸਿਵਲ ਹਸਪਤਾਲ' ਪੁੱਜੇ ਜੇਲ੍ਹ ਮੰਤਰੀ, ਲੋਕਾਂ ਵਲੋਂ ਪ੍ਰਦਰਸ਼ਨ ਹਾਲਾਂਕਿ ਜਾਨਸਨ ਦੀ ਜਿੱਤ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਬੋਰਿਸ ਜਾਨਸਨ ਬੁੱਧਵਾਰ ਨੂੰ ਪ੍ਰਧਾਨਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਬੋਰਿਸ ਜਾਨਸਨ ਬ੍ਰਿਟੇਨ ਦੇ ਸੰਸਦ ਮੈਂਬਰ ਅਤੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। -PTC News

Related Post