ਇੰਗਲੈਂਡ ਦੀ ਫ਼ੌਜ 'ਚ ਇਹ ਕੀਰਤਨੀ ਜਥਾ ਫ਼ੌਜੀ ਕਰਤੱਬਾਂ ਦੇ ਨਾਲ -ਨਾਲ ਕੀਰਤਨ ਨਾਲ ਕਰਦਾ ਨਿਹਾਲ

By  Shanker Badra September 7th 2020 05:33 PM

ਇੰਗਲੈਂਡ ਦੀ ਫ਼ੌਜ 'ਚ ਇਹ ਕੀਰਤਨੀ ਜਥਾ ਫ਼ੌਜੀ ਕਰਤੱਬਾਂ ਦੇ ਨਾਲ -ਨਾਲ ਕੀਰਤਨ ਨਾਲ ਕਰਦਾ ਨਿਹਾਲ:ਲੰਡਨ : ਫ਼ੌਜ ਦਾ ਨਾਮ ਲੈਂਦੇ ਹੀ ਹਥਿਆਰਾਂ ਦਾ ਜ਼ਿਕਰ ਅਕਸਰ ਆ ਜਾਂਦਾ ਹੈ ਪਰ ਕੀ ਤੁਸੀ ਕਦੇ ਫ਼ੌਜੀਆ ਨੂੰ ਕੀਰਤਨ ਕਰਦੇ ਦੇਖਿਆ ਹੈ। ਚੱਲੋਂ ਤੁਸੀਂ ਨਹੀਂ ਵੀ ਦੇਖਿਆ ਤਾਂ ਅੱਜ ਤੁਹਾਨੂੰ ਕੁਝ ਅਜਿਹਾ ਹੀ ਦਿਖਾਉਦੇਂ ਹਾਂ ਕਿ ਕਿਵੇਂ ਇੰਗਲੈਂਡ ਦੀ ਫ਼ੌਜ ਦਾ ਉਹ ਨਜ਼ਾਰਾ ਜੋ ਦੁਨੀਆ ਭਰ 'ਚ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਰਸਾਉਦਾ ਹੈ। ਇਹ ਯੂਨਾਈਟਿਡ ਕਿੰਗਡਮ ਦੀ ਫ਼ੌਜ ਦਾ ਸਿੱਖ ਰੱਖਿਆ ਕੀਰਤਨ ਜਥਾ ਹੈ ,ਜਿਸ 'ਚ ਸਿੰਘ ਅਤੇ ਸਿੰਘਣੀਆਂ ਫ਼ੌਜੀ ਕਰੱਤਬਾਂ ਦੇ ਨਾਲ -ਨਾਲ ਫ਼ੌਜੀਆਂ ਨੂੰ ਕੀਰਤਨ ਨਾਲ ਨਿਹਾਲ ਕਰਦਾ ਹੈ।

ਇੰਗਲੈਂਡ ਦੀ ਫ਼ੌਜ 'ਚ ਇਹ ਕੀਰਤਨੀ ਜਥਾ ਫ਼ੌਜੀ ਕਰਤੱਬਾਂ ਦੇ ਨਾਲ -ਨਾਲ ਕੀਰਤਨ ਨਾਲ ਕਰਦਾ ਨਿਹਾਲ

ਇਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਪਤਾ ਲਗਾ ਕਿ ਯੂਨਾਈਟਿਡ ਸਟੇਟਸ ਮਿਲਟਰੀ ਯੂਨਾਈਟਿਡ ਕਿੰਗਡਮ ਮਿਲਟਰੀ ਤੋਂ ਇਹਨਾਂ ਨੇ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਫ਼ੌਜ ਤੁਰੰਤ ਅਮਰੀਕੀ ਸਿੱਖ ਫ਼ੌਜੀਆਂ ਨੂੰ ਵੀ ਆਪਣੇ ਰੀਤੀ ਰਿਵਾਜ਼ਾਂ ਦੀ ਮਨਜ਼ੂਰੀ ਅਤੇ ਸਿੱਖ ਨੂੰ ਬਿਨਾਂ ਕਿਸੇ ਵਿਤਕਰੇ ਦੇ ਆਂਪਣੀ ਪਛਾਣ ਬਣਾਈ ਰੱਖਣ ਦੀ ਇਜਾਜ਼ਤ ਦੇਵੇਗੀ।

ਇੰਗਲੈਂਡ ਦੀ ਫ਼ੌਜ 'ਚ ਇਹ ਕੀਰਤਨੀ ਜਥਾ ਫ਼ੌਜੀ ਕਰਤੱਬਾਂ ਦੇ ਨਾਲ -ਨਾਲ ਕੀਰਤਨ ਨਾਲ ਕਰਦਾ ਨਿਹਾਲ

ਦੱਸ ਦੇਈਏ ਕੀ ਯੂਕੇ ਦੇ ਫ਼ੌਜ਼ੀਆਂ ਦਾ ਇੱਕ ਡਿਫੈਂਸ ਕੀਰਤਨ ਜਥਾ ਹੈ ਜੋ ਸਿੱਖ ਨੈੱਟਵਰਕ ਦਾ ਹਿੱਸਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਡਿਫੈਂਸ ਦਾ ਹਿੱਸਾ ਹਨ ਤੇ ਕੀਰਤਨ ਸਾਡੀ ਭਾਵਨਾ ਹੈ ਜੋ ਸਿੱਖ ਧਰਨ ਦਾ ਸੰਗੀਤ ਹੈ। ਅਸੀ ਰੱਖਿਆ ਖੇਤਰ 'ਚ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਨ ,ਕੀਰਤਨ ਸਿੱਖਦੇ ਹਾਂ ਅਤੇ ਸਗਰਮ ਰੂਪ ਨਾਲ ਪ੍ਰਦਰਸ਼ਨ ਵੀ ਕਰਦੇ ਹਾਂ।

ਇੰਗਲੈਂਡ ਦੀ ਫ਼ੌਜ 'ਚ ਇਹ ਕੀਰਤਨੀ ਜਥਾ ਫ਼ੌਜੀ ਕਰਤੱਬਾਂ ਦੇ ਨਾਲ -ਨਾਲ ਕੀਰਤਨ ਨਾਲ ਕਰਦਾ ਨਿਹਾਲ

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲੇ ਯੁੱਧ ਦੌਰਾਨ ਫਰਾਂਸ ਦੀਆਂ ਖਾਈਆਂ 'ਚ ਸਿੱਖਾਂ ਦੇ ਕੀਰਤਨ ਤੋਂ ਪ੍ਰਭਾਵਿਤ ਹਾਂ ਤੇ ਉਹ ਇਸ ਪ੍ਰੰਪਰਾ ਨੂੰ ਹੀ ਅੱਗੇ ਤੌਰ ਰਹੇ ਤੇ ਵਰਤਮਾਨ ਸਮੇਂ ਦਾ ਹਿੱਸਾ ਬਣਾ ਰਹੇਹਨ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਫ਼ੌਜ 'ਚ ਬਹੁਤ ਸਾਰੇ ਸਿੱਖ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਉੱਥੇ ਧਰਮ ਨੂੰ ਮੰਨਣ ਦੀ ਪੂਰਨ ਅਜ਼ਾਦੀ ਹੈ।

-PTCNews

Related Post