ਬਰਤਾਨਵੀ ਹਾਈ ਕਮਿਸ਼ਨਰ ਨੇ 100ਵੀਂ ਵਰ੍ਹੇਗੰਢ 'ਤੇ ਜਲਿਆਂਵਾਲਾ ਬਾਗ ਦਾ ਕੀਤਾ ਦੌਰਾ, ਕਤਲੇਆਮ ਨੂੰ ਦੱਸਿਆ ਸ਼ਰਮਨਾਕ ਕਾਰਾ

By  Shanker Badra April 13th 2019 01:44 PM

ਬਰਤਾਨਵੀ ਹਾਈ ਕਮਿਸ਼ਨਰ ਨੇ 100ਵੀਂ ਵਰ੍ਹੇਗੰਢ 'ਤੇ ਜਲਿਆਂਵਾਲਾ ਬਾਗ ਦਾ ਕੀਤਾ ਦੌਰਾ, ਕਤਲੇਆਮ ਨੂੰ ਦੱਸਿਆ ਸ਼ਰਮਨਾਕ ਕਾਰਾ:ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਅੱਜ ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਸਰ ਡੋਮੀਨਿਕ ਐਸਕੁਇਥ ਜਲ੍ਹਿਆਂਵਾਲਾ ਬਾਗ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ।ਇਸ ਮੌਕੇ ਉਨ੍ਹਾਂ ਨੇ ਸ਼ਹੀਦਾਂ ਦੀ ਸਮਾਰਕ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।ਇਸ ਦੌਰਾਨ ਬ੍ਰਿਟਿਸ਼ ਹਾਈ ਕਮਿਸ਼ਨਰ ਸਰ ਡੋਮੀਨਿਕ ਐਸਕੁਇਥ ਨੇ ਜਲ੍ਹਿਆਂਵਾਲਾ ਬਾਗ਼ ਦੀ ਵਿਜ਼ਿਟਰ ਬੁੱਕ ਵਿੱਚ ਆਪਣਾ ਸੰਦੇਸ਼ ਵੀ ਦਰਜ ਕੀਤਾ ਹੈ। [caption id="attachment_282327" align="aligncenter" width="300"]British High Commissioner Wrote Visitor Book ਬਰਤਾਨਵੀ ਹਾਈ ਕਮਿਸ਼ਨਰ ਨੇ 100ਵੀਂ ਵਰ੍ਹੇਗੰਢ 'ਤੇ ਜਲਿਆਂਵਾਲਾ ਬਾਗ ਦਾ ਕੀਤਾ ਦੌਰਾ, ਕਤਲੇਆਮ ਨੂੰ ਦੱਸਿਆ ਸ਼ਰਮਨਾਕ ਕਾਰਾ[/caption] ਉਨ੍ਹਾਂ ਨੇ ਵਿਜ਼ਿਟਰ ਬੁੱਕ ਵਿੱਚ ਲਿਖਿਆ ਹੈ ਕਿ 100 ਵਰੇ ਪਹਿਲਾਂ ਅੱਜ ਦੇ ਦਿਨ ਜਲਿਆਂਵਾਲਾ ਬਾਗ ਵਿਖੇ ਜੋ ਵਾਪਰਿਆ ਉਹ ਬਰਤਾਨੀਆ-ਭਾਰਤ ਦੇ ਇਤਿਹਾਸ ਵਿਚ ਸ਼ਰਮਨਾਕ ਕਾਰੇ ਦਾ ਝਲਕਾਰਾ ਹੈ ਅਤੇ ਜੋ ਕੁਝ ਵੀ ਹੋਇਆ ਤੇ ਇਸ ਤੋਂ ਹੋਈ ਪੀੜ੍ਹਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਮੈਂਨੂੰ ਇਸ ਗੱਲ ਦੀ ਖੁਸ਼ੀ ਹੈ ਯੂ.ਕੇ. ਅਤੇ ਭਾਰਤ ਦੋਵੇਂ ਬਣ ਰਹੀ ਭਾਈਵਾਲੀ ਅਤੇ 21ਵੀਂ ਸਦੀ ਦੀ ਭਾਈਵਾਲੀ ਕਾਇਮ ਕਰਨ ਪ੍ਰਤੀ ਵਚਨਬੱਧ ਹਨ ਅਤੇ ਰਹਿਣਗੇ। [caption id="attachment_282329" align="aligncenter" width="297"]British High Commissioner Wrote Visitor Book ਬਰਤਾਨਵੀ ਹਾਈ ਕਮਿਸ਼ਨਰ ਨੇ 100ਵੀਂ ਵਰ੍ਹੇਗੰਢ 'ਤੇ ਜਲਿਆਂਵਾਲਾ ਬਾਗ ਦਾ ਕੀਤਾ ਦੌਰਾ, ਕਤਲੇਆਮ ਨੂੰ ਦੱਸਿਆ ਸ਼ਰਮਨਾਕ ਕਾਰਾ[/caption] ਜ਼ਿਕਰਯੋਗ ਹੈ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਜਲ੍ਹਿਆਂਵਾਲਾ ਬਾਗ ਵਿਚ ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਹੋਏ ਖੂਨੀ ਸਾਕੇ ਦੀ ਬੜੀ ਵੱਡੀ ਭੂਮਿਕਾ ਹੈ।ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਸਿੱਖਾਂ ਦੇ ਰੂਹਾਨੀ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਇਕ ਛੋਟੀ ਜਿਹੀ ਜਗ੍ਹਾ ਵਿਚ ਜਲ੍ਹਿਆਂਵਾਲਾ ਬਾਗ ਸਥਿਤ ਹੈ।ਜਿਥੇ 13 ਅਪ੍ਰੈਲ 1919 ਨੂੰ ਵਾਪਰੀ ਇਸ ਘਟਨਾ ਵਿਚ ਅੰਗਰੇਜ਼ ਸਰਕਾਰ ਵੱਲੋਂ ਨਿਹੱਥੇ ਭਾਰਤੀਆਂ ਉਪਰ ਅੰਨ੍ਹੇਵਾਹ ਗੋਲੀ ਚਲਾਉਣ ਨਾਲ ਸੈਂਕੜੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਪਰ ਉਨ੍ਹਾਂ ਨੇ ਨਹੀਂ ਮੰਗੀ ਮੁਆਫ਼ੀ -PTCNews

Related Post