ਬਰਤਾਨੀਆ ਦੇ PM ਬੋਰਿਸ ਜੌਨਸਨ ਨੇ ਪ੍ਰੇਮਿਕਾ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਕੇ ਲੋਕਾਂ ਦੇ ਬਚਾਏ ਲੱਖਾਂ ਰੁਪਏ

By  Shanker Badra December 30th 2019 01:18 PM

ਬਰਤਾਨੀਆ ਦੇ PM ਬੋਰਿਸ ਜੌਨਸਨ ਨੇ ਪ੍ਰੇਮਿਕਾ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਕੇ ਲੋਕਾਂ ਦੇ ਬਚਾਏ ਲੱਖਾਂ ਰੁਪਏ:ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਕੈਰੀ ਸਾਇਮੰਡਜ਼ ਕੈਰੀਬੀਆਈ ਦੇਸ਼ ਸੇਂਟ ਲੂਸੀਆ ਵਿਚ ਨਵੇਂ ਸਾਲ ਦੀਆਂ ਛੁੱਟੀਆਂ ਮਨਾ ਰਹੇ ਹਨ।ਇਸ ਦੌਰਾਨ ਦੋਹਾਂ ਨੇ ਆਮ ਯਾਤਰੀਆਂ ਨਾਲ ਇਕੋਨਮੀ ਕਲਾਸ 'ਚ ਸਫਰ ਕੀਤਾ ਹੈ। ਬ੍ਰਿਟਿਸ਼ ਮੀਡੀਆ ਮੁਤਾਬਿਕ ਪੀਐਮ ਨੇ ਇਕੋਨਮੀ ਕਲਾਸ 'ਚ ਸਫਰ ਕਰ ਕੇ ਦੇਸ਼ ਦੇ ਲੱਖਾਂ ਰੁਪਏ ਬਚਾਏ ਹਨ।

British Prime Minister Boris Johnson and girlfriend Carrie Symonds Flew Economy Class’ To Saint Lucia ਬਰਤਾਨੀਆ ਦੇ PM ਬੋਰਿਸ ਜੌਨਸਨ ਨੇ ਪ੍ਰੇਮਿਕਾ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਕੇ ਲੋਕਾਂ ਦੇ ਬਚਾਏ ਲੱਖਾਂ ਰੁਪਏ

ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਬੋਰਿਸ ਜੋਨਸਨ ਏਅਰਫੋਰਸ ਦੇ ਪ੍ਰਾਈਵੇਟ ਜੈਟ 'ਚ ਸਫਰ ਕਰ ਸਕਦੇ ਸਨ, ਜਿਸ 'ਤੇ ਲਗਭਗ 93 ਲੱਖ ਰੁਪਏ ਤਕ ਦਾ ਖਰਚ ਆ ਸਕਦਾ ਸੀ ਪਰ ਇਕੋਨਮੀ ਕਲਾਸ 'ਚ ਸਫਰ ਕਰ ਕੇ ਉਨ੍ਹਾਂ ਨੇ ਆਮ ਲੋਕਾਂ ਦੇ ਟੈਕਸ ਦੇ 90 ਲੱਖ ਰੁਪਏ ਬਚਾ ਲਏ ਹਨ।

British Prime Minister Boris Johnson and girlfriend Carrie Symonds Flew Economy Class’ To Saint Lucia ਬਰਤਾਨੀਆ ਦੇ PM ਬੋਰਿਸ ਜੌਨਸਨ ਨੇ ਪ੍ਰੇਮਿਕਾ ਨਾਲ ਇਕਾਨਮੀ ਕਲਾਸ 'ਚ ਸਫ਼ਰ ਕਰਕੇ ਲੋਕਾਂ ਦੇ ਬਚਾਏ ਲੱਖਾਂ ਰੁਪਏ

ਇਸ ਦੌਰਾਨ ਫਲਾਈਟ 'ਚ ਸਫਰ ਕਰ ਰਹੇ ਮੁਸਾਫਰਾਂ ਨੇ ਬੋਰਿਸ ਜੋਨਸਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਪ੍ਰਧਾਨ ਮੰਤਰੀ ਨੂੰ ਖਿੜਕੀ ਵਾਲੀ ਸੀਟ 'ਤੇ ਕਿਤਾਬ ਪੜ੍ਹਦੇ ਦੇਖਿਆ ਜਾ ਸਕਦਾ ਹੈ, ਜਦਕਿ ਉਨ੍ਹਾਂ ਦੀ ਪ੍ਰੇਮਿਕਾ ਸਾਇਮੰਡਜ਼ ਉਨ੍ਹਾਂ ਦੀ ਸਾਈਡ ਵਾਲੀ ਸੀਟ 'ਤੇ ਬੈਠੀ ਹੋਈ ਸੀ। ਦੋਵੇਂ ਜਹਾਜ਼ ਦੇ ਪਿੱਛੇ ਵੱਲ ਇਕੋਨਮੀ ਕਲਾਸ 'ਚ ਬੈਠੇ ਸਨ।

-PTCNews

Related Post