ਬਜਟ 2018 ਦੀਆਂ ਮੁੱਖ ਸੁਰਖੀਆਂ, ਦੇਖੋ ਕੀ ਰਿਹਾ ਖਾਸ!

By  Joshi February 1st 2018 02:43 PM -- Updated: February 1st 2018 03:02 PM

Budget 2018 Highlights : Bajat 2018 khas surkhian by Arun Jaitley:

ਖੇਤੀਬਾੜੀ: ਫਸਲਾਂ ਦੀ ਖਰੀਦ ਦਾ ਸਮਰਥਨ ਮੁੱਲ ਉਤਪਾਦਨ ਲਾਗਤ ਤੋਂ ਡੇਢ ਗੁਣਾ ਹੋਵੇਗਾ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ,  ਕਿਸਾਨਾਂ ਨੂੰ ਸਹੀ ਭੁਗਤਾਨ ਲਈ ਬਣੇਗਾ ਨਵਾਂ ਸਿਸਟਮ,  ਆਪਰੇਸ਼ਨ ਗ੍ਰੀਨ ਨੂੰ ਕੀਤਾ ਜਾਵੇਗਾ ਉਤਸ਼ਾਹਿਤ, ਆਲੂ ਟਮਾਟਰ ਜਹੀਆਂ ਫਸਲਾਂ ਲਈ 500 ਕਰੋੜ, ਮੱਛੀ ਪਾਲਣ ਅਤੇ ਪਸ਼ੂ ਪਾਲਣ ਲਈ ਕਈ ਨਵੇਂ ਪ੍ਰੋਜੈਕਟਾਂ ਨੂੰ ਕੀਤਾ ਜਾਵੇਗਾ ਸ਼ੁਰੂ

ਫੂਡ ਪ੍ਰੋਸੈਸਿੰਗ ਖੇਤਰ: 42 ਮੇਗਾ ਫੂਡ ਪਾਰਕ ਬਣਾਉਣ ਦਾ ਫੈਸਲਾ, ਬਾਂਸ ਦੀ ਪੈਦਾਵਰ ਵਧਾਉਣ ਲਈ 1290 ਕਰੋੜ ਕਿਸਾਨ ਕਰਜ਼ ਲਈ 11 ਲੱਖ ਕਰੋੜ ਦਾ ਫੰਡ

ਘਰੇਲੂ ਖੇਤਰ: 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ,  ਦੋ ਕਰੋੜ ਪਖਾਨੇ ਬਣਾਏ ਜਾਣਗੇ, ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਦੀ ਸ਼ੁਰੂਆਤ ਹੋਵੇਗੀ

ਸਿਹਤ ਖੇਤਰ:  50 ਕਰੋੜ ਲੋਕਾਂ ਨੂੰ ਮਿਲੇਗਾ ਸਿਹਤ ਬੀਮਾ, 24 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ,  ਦੇਸ਼ ਦੀ 40 ਫੀਸਦੀ ਆਬਾਦੀ ਦਾ ਇਲਾਜ ਖਰਚ ਸਰਕਾਰ ਚੁੱਕੇਗੀ,   ਪ੍ਰਤੀ ਪਰਿਵਾਰ ਨੂੰ ਇਕ ਸਾਲ 'ਚ 5 ਲੱਖ ਦਾ ਮੈਡੀਕਲ ਖਰਚ,  5 ਲੱਖ ਸਿਹਤ ਸੈਂਟਰ ਖੋਲ੍ਹੇ ਜਾਣਗੇ, ਟੀ.ਬੀ. ਮਰੀਜ਼ ਨੂੰ ਹਰ ਮਹੀਨੇ 500 ਰੁਪਏ ਦੀ ਮਦਦ ਦਿੱਤੇ ਜਾਣ ਦਾ ਐਲਾਨ

Budget 2018 Highlights : Bajat 2018 khas surkhian by Arun Jaitley:

ਰੁਜ਼ਗਾਰ: ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਨਾ, ਛੋਟੇ ਉਦਯੋਗਾਂ ਲਈ 3794 ਕਰੋੜ ਰੁਪਏ ਹੋਣਗੇ ਖਰਚ, ਵਪਾਰ ਸ਼ੁਰੂ ਕਰਨ ਲਈ ਤਿੰਨ ਕਰੋੜ ਦਾ ਫੰਡ, ਮੁੱਦਰਾ ਯੋਜਨਾ ਲਈ ੩ ਲੱਖ ਕਰੋੜ ਦਿੱਤੇ ਜਾਣ ਦਾ ਐਲਾਨ, 70 ਲੱਖ ਨਵੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ, ਨਵੇਂ ਕਰਮਚਾਰੀਆਂ ਦੇ ਈ.ਪੀ.ਐੱਫ.'ਚ 12 ਫੀਸਦੀ ਵਾਧਾ, ਬਿਟਕੁਆਇਨ ਨੂੰ ਨਾਂਹ, ਆਧਾਰ ਨਾਲ ਲੋੜਵੰਦ ਨੂੰ ਹੋਵੇਗਾ ਫਾਇਦਾ, ਫੈਕਟਰੀਆਂ ਲਈ ਆਧਾਰ ਵਰਗਾ ਮਿਲੇਗਾ ਨੰਬਰ,  14 ਸਰਕਾਰੀ ਕੰਪਨੀਆਂ ਸ਼ੇਅਰ ਬਾਜ਼ਾਰ 'ਚ ਆਉਣਗੀਆਂ, ਗੋਲਡ ਲਈ ਆਵੇਗੀ ਨਵੀ ਨੀਤੀ,

ਗਰੀਬ ਵਰਗ: 2022 ਤੱਕ ਹਰ ਗਰੀਬ ਨੂੰ ਘਰ ਦਿੱਤਾ ਜਾਵੇਗਾ, ਬਣਨਗੇ 51ਲੱਖ ਘਰ, 2 ਕਰੋੜ ਪਖਾਨਿਆਂ ਦਾ ਨਿਰਮਾਣ

ਰੇਲਵੇ/ਹਵਾਈ ਸਫਰ : 1 ਲੱਖ 48 ਹਜ਼ਾਰ ਕਰੋੜ ਹੋਣਗੇ ਖਰਚ,  600 ਸਟੇਸ਼ਨਾਂ ਨੂੰ ਬਣਾਇਆ ਜਾਵੇਗਾ ਆਧੁਨਿਕ, ਸਾਰੇ ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਦੀ ਦਿੱਤੀ ਜਾਵੇਗੀ ਸਹੂਲਤ,  ਮੁੰਬਈ ਲੋਕਲ ਦਾ ਦਾਇਰਾ ਵਧਾਉਣਾ, ਏਅਰਪੋਰਟ ਦੀ ਗਿਣਤੀ 5 ਗੁਣਾ ਕਰਨ ਦੀ ਕੋਸ਼ਿਸ਼

ਸਿੱਖਿਆ:  ਪ੍ਰੀ-ਨਰਸਰੀ ਤੋਂ 12ਵੀਂ ਤੱਕ ਇਕ ਹੀ ਪਾਲਿਸੀ

ਹੋਰ ਫੈਸਲੇ: ਸਾਰੇ ਟੋਲ ਪਲਾਜ਼ਿਆਂ 'ਤੇ ਈ-ਭੁਗਤਾਨ,  ਸਮਾਰਟ ਸਿਟੀ ਲਈ 99 ਸ਼ਹਿਰਾਂ ਦੀ ਚੋਣ, ਧਾਰਿਮਕ-ਸੈਲਾਨੀ ਸ਼ਹਿਰਾਂ ਲਈ ਹੈਰੀਟੇਜ਼ ਸਿਟੀ ਯੋਜਨਾ,  100 ਸਮਾਰਕਾਂ ਨੂੰ ਬਣਾਇਆ ਜਾਵੇਗਾ ਆਦਰਸ਼, ਗੋਲਡ ਲਈ ਨਵੀ ਨੀਤੀ, ਰਾਸ਼ਟਰਪਤੀ ਦੀ ਆਮਦਨ ਹੋਵੇਗੀ 4 ਲੱਖ, ਉੱਪ-ਰਾਸ਼ਟਰਪਤੀ ਨੂੰ 5 ਲੱਖ ਦੀ ਤਨਖਾਹ, ਰਾਜਪਾਲ ਨੂੰ 3.5ਲੱਖ ਦਿੱਤੀ ਜਾਵੇਗੀ ਤਨਖਾਹ,   ਸੰਸਦਾਂ ਦੇ ਭੱਤੇ ਹਰ 5 ਸਾਲ 'ਚ ਵਧਣਗੇ

—PTC News

Related Post