550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੇਰੀ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ: ਰਾਮਨਾਥ ਕੋਵਿੰਦ

By  Jashan A January 31st 2020 09:00 AM -- Updated: January 31st 2020 06:09 PM

Budget Session Parliament Start: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਮਨਾਥ ਕੋਵਿੰਦ ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਿਤ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਨਵੇਂ ਸੰਸਦਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਇਹ ਦਸਕ ਭਾਰਤ ਲਈ ਮਹੱਤਵਪੂਰਨ ਹੈ, ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ। ਅਸੀਂ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਉਹਨਾਂ ਕਿਹਾ ਮੇਰੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਕੀਤਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਸੰਸਦ 'ਚ ਰਾਮਨਾਥ ਕੋਵਿੰਦ ਬੋਲੇ ਕਿ ਪਿਛਲੇ ਸੱਤ ਮਹੀਨਿਆਂ 'ਚ ਨਵੇਂ ਕੀਰਤੀਮਾਨ ਬਣਾਏ, ਮੇਰੀ ਸਰਕਾਰ ਦੀ ਇੱਛਾ ਦੇ ਕਾਰਨ ਮੁਸਲਿਮ ਮਹਿਲਾਵਾਂ ਨੂੰ ਨਿਆਂ ਦੇਣ ਵਾਲੇ ਤਿੰਨ ਤਲਾਕ, ਦੇਸ਼ ਨੂੰ ਅਧਿਕਾਰ ਦੇਣ ਵਾਲੇ ਉਪਭੋਗਤਾ ਕਾਨੂੰਨ, ਚਿਟਫੰਡ ਕਾਨੂੰਨ ਬਣਾਇਆ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਦਰਾਂ 'ਚ 18ਵੀਂ ਵਾਰ ਵਾਧਾ ਕਰਨ ਲਈ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਮੇਰੀ ਸਰਕਾਰ, ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਮੰਤਰ ‘ਤੇ ਚਲਦੇ ਹੋਏ ਪੂਰੀ ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਾਰਚ, 2018 ਤੱਕ ਜੰਮੂ-ਕਸ਼ਮੀਰ ਵਿੱਚ ਤਕਰੀਬਨ 3,500 ਘਰ ਬਣਾਏ ਗਏ ਸਨ, ਜਦੋਂਕਿ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 24,000 ਤੋਂ ਵੱਧ ਮਕਾਨ ਮੁਕੰਮਲ ਹੋ ਚੁੱਕੇ ਹਨ। ਅੱਗੇ ਉਹਨਾਂ ਦੱਸਿਆ ਕਿ ਜੰਮੂ ਕਸ਼ਮੀਰ ਬਾਰੇ ਗੱਲ ਕਰਦਿਆਂ ਅੱਗੇ ਉਹਨਾਂ ਕਿਹਾ ਕਿ ਬਾਕੀ ਦੇਸ਼ ਦੇ ਵਾਂਗ ਜੰਮੂ ਕਸ਼ਮੀਰ ਦਾ ਵੀ ਵਿਕਾਸ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ, ਨਹਿਰੂ ਅਤੇ ਪਟੇਲ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤੇ ਉਹਨਾਂ ਨੇ 'ਧਾਰਾ-੩੭੦ ਤੇ ੩੫-ਏ ਨੂੰ ਹਟਾਏ ਜਾਣਾ ਇਤਿਹਾਸਿਕ ਫੈਸਲਾ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਸ਼ੁਰੂ ਹੋਇਆ ਸੈਸ਼ਨ ਦੋ ਪੜਾਵਾਂ ਤਹਿਤ 3 ਅਪ੍ਰੈਲ ਤੱਕ ਚੱਲੇਗਾ। ਪਹਿਲਾਂ ਪੜਾਅ 31 ਜਨਵਰੀ ਤੋਂ 11 ਫਰਵਰੀ ਤਕ ਚੱਲੇਗਾ ਅਤੇ ਦੂਜਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤਕ ਚੱਲੇਗਾ। ਹੋਰ ਪੜ੍ਹੋ:ਪੰਜਾਬ ਹਰਿਆਣਾ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ,ਹੋਇਆ ਫ਼ਸਲਾਂ ਦਾ ਨੁਕਸਾਨ https://twitter.com/ANI/status/1223049045708423170?s=20 ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇਸ਼ ਦਾ ਆਰਥਿਕ ਸਰਵੇਖਣ ਪੇਸ਼ ਕਰੇਗੀ। । ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੋਵੇਗੀ, ਜਿਸ ਤੋਂ ਬਾਅਦ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। 1 ਫਰਵਰੀ ਯਾਨੀ ਕਿ ਸ਼ਨੀਵਾਰ ਨੂੰ 2020-21 ਦਾ ਬਜਟ ਪੇਸ਼ ਕੀਤਾ ਜਾਵੇਗਾ। ਉਥੇ ਹੀ ਵੀਰਵਾਰ ਨੂੰ ਹੋਈ ਆਲ ਪਾਰਟੀ ਮੀਟਿੰਗ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਾਰੀਆਂ ਪਾਰਟੀਆਂ ਤੋਂ ਬਜਟ ਸੈਸ਼ਨ ਲਈ ਸਹਿਯੋਗ ਮੰਗਿਆ ਸੀ ਤੇ ਇਜਲਾਸ ਹੰਗਾਮਾ ਰਹਿਤ ਚਲਾਉਣ ਦੀ ਅਪੀਲ ਕੀਤੀ ਸੀ। -PTC News

Related Post