Budget 2023 Expectations: ਜਾਣੋ ਆਮ ਲੋਕਾਂ ਦੀਆਂ ਬਜਟ ਨੂੰ ਲੈ ਕੇ ਕੀ ਹਨ ਉਮੀਦਾਂ

ਵਿੱਤੀ ਸਾਲ 2023 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕਰਨਗੇ।

By  Aarti January 25th 2023 04:04 PM

Union Budget 2023: ਵਿੱਤੀ ਸਾਲ 2023 ਦਾ ਆਮ ਬਜਟ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕਰਨਗੇ। ਅਜਿਹੇ ’ਚ ਆਮ ਲੋਕਾਂ ਦੀਆਂ ਨਜ਼ਰਾਂ ਇਸ ਉੱਤੇ ਹੀ ਟਿਕੀਆਂ ਹੋਈਆਂ ਹਨ ਕਿ ਵਿੱਤ ਮੰਤਰੀ ਦੇ ਪਿਟਾਰੇ ਚੋਂ ਕੀ ਨਿਕਲੇਗਾ। 

ਬਜਟ 2023-24 ਨੂੰ ਲੈ ਕੇ ਆਮ ਲੋਕਾਂ ਨੂੰ ਕਾਫੀ ਉਮੀਦਾਂ ਹਨ। ਲੋਕਾਂ ਨੂੰ ਉਮੀਦਾਂ ਹਨ ਕਿ ਇਸ ਵਾਰ ਸਰਕਾਰ ਉਨ੍ਹਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗੀ। ਨਾਲ ਹੀ ਟੈਕਸ ਲਾਭਾਂ ਦੇ ਰੂਪ ਵਿੱਚ ਕੁਝ ਰਾਹਤ ਦੇਣ ’ਤੇ ਵੀ ਉਮੀਦ ਜਤਾਈ ਹੈ। ਸਰਕਾਰ ਆਪਣੇ ਖਰਚੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਯੋਜਨਾ ਬਣਾਉਂਦੀ ਹੈ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਚ ਉਨ੍ਹਾਂ ਨੂੰ ਲਾਭ ਮਿਲਦਾ ਹੈ। 

ਬੁਨਿਆਦੀ ਢਾਂਚੇ 'ਤੇ ਖਰਚਾ ਵਧਣ ਦੀ ਉਮੀਦ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਸਰਕਾਰ ਵੱਲੋਂ ਬੁਨਿਆਦੀ ਢਾਂਚੇ 'ਤੇ ਖਰਚੇ ਨੂੰ ਵਧਾ ਸਕਦੀ ਹੈ। ਜੀ ਹਾਂ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਉਣ ਵਾਲੇ ਸਾਲਾਂ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਾਲ ਹੀ ਇਹ ਬਜਟ ਮੋਦੀ ਸਰਕਾਰ ਦਾ ਆਖਰੀ ਬਜਟ ਹੋਵੇਗਾ ਜਿਸ ਦੇ ਚੱਲਦੇ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਸਮਾਜ ਭਲਾਈ ਸਕੀਮਾਂ ਲਈ ਹੋਰ ਫੰਡ ਅਲਾਟ ਕਰ ਸਕਦੀ ਹੈ।

ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸੰਤੁਲਿਤ ਬਜਟ ਦੀ ਉਮੀਦ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਇਸ ਵਾਰ ਸੰਤੁਲਿਤ ਬਜਟ ਦੀ ਉਮੀਦ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਬਜਟ 'ਚ ਸਰਕਾਰ ਰੋਜ਼ਗਾਰ ਸਿਰਜਣ, ਬੁਨਿਆਦੀ ਢਾਂਚੇ 'ਤੇ ਖਰਚ ਵਧਾਉਣ, ਘਾਟੇ ਨੂੰ ਕੰਟਰੋਲ ਕਰਨ ਅਤੇ ਅਰਥਵਿਵਸਥਾ 'ਚ ਸੁਧਾਰ 'ਤੇ ਧਿਆਨ ਦੇਵੇਗੀ।

ਹੋਮ ਲੋਨ 'ਤੇ ਕਟੌਤੀ ਦੀ ਸੀਮਾ ਵਧਣ ਦੀ ਉਮੀਦ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੈਕਸਦਾਤਾਵਾਂ ਨੂੰ ਹੋਮ ਲੋਨ ’ਤੇ ਕਟੌਤੀ ਦੀ ਸੀਮਾ ਵਧਣ ਦੀ ਉਮੀਦ ਹੈ। ਹਾਲਾਂਕਿ, ਅਜਿਹੀ ਕਟੌਤੀ ਦੀ ਸੀਮਾ 2 ਲੱਖ ਰੁਪਏ ਸਾਲਾਨਾ ਹੈ।

ਵਿੱਤੀ ਘਾਟੇ ਵਿੱਚ ਕਮੀ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ 1 ਅਪ੍ਰੈਲ, 2023 ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ਲਈ ਆਪਣੇ ਵਿੱਤੀ ਘਾਟੇ ਦੇ ਟੀਚੇ ਨੂੰ 50 ਬੇਸਿਸ ਅੰਕਾਂ ਤੱਕ ਦੀ ਕਟੌਤੀ ਕਰ ਸਕਦਾ ਹੈ। 

ਇਹ ਵੀ ਪੜ੍ਹੋ: ਸਰਕਾਰੀ ਸਮਾਗਮ ਦੌਰਾਨ ਵਿਧਾਇਕ ਦੇ ਕਿਹੜੇ ਸਾਈਡ ਬੈਠਣਗੇ ਡੀਸੀ ਤੇ ਐਸਐਸਪੀ, ਹਦਾਇਤਾਂ ਜਾਰੀ

Related Post