Sun, May 5, 2024
Whatsapp

Ultraviolette F77 Mach 2: ਅਲਟਰਾਵਾਇਲਟ ਕੰਪਨੀ ਨੇ ਲਾਂਚ ਕੀਤੀ ਦਮਦਾਰ E-Bike, ਜਾਣੋ ਕੀਮਤ ਤੇ ਹੋਰ ਖਾਸੀਅਤਾਂ

Ultraviolette F77 Mach 2: ਕੰਪਨੀ ਦੀ ਇਹ ਨਵੀਂ ਬਾਈਕ ਬੇਹੱਦ ਪਾਵਰਫੁੱਲ ਇਲੈਕਟ੍ਰਿਕ ਮੋਟਰ ਨਾਲ ਲੈਸ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਬਾਈਕ ਇੱਕੋ ਸਮੇਂ ਦੋ ਟਰੱਕਾਂ ਨੂੰ ਖਿੱਚ ਸਕਦੀ ਹੈ।

Written by  KRISHAN KUMAR SHARMA -- April 25th 2024 04:42 PM
Ultraviolette F77 Mach 2: ਅਲਟਰਾਵਾਇਲਟ ਕੰਪਨੀ ਨੇ ਲਾਂਚ ਕੀਤੀ ਦਮਦਾਰ E-Bike, ਜਾਣੋ ਕੀਮਤ ਤੇ ਹੋਰ ਖਾਸੀਅਤਾਂ

Ultraviolette F77 Mach 2: ਅਲਟਰਾਵਾਇਲਟ ਕੰਪਨੀ ਨੇ ਲਾਂਚ ਕੀਤੀ ਦਮਦਾਰ E-Bike, ਜਾਣੋ ਕੀਮਤ ਤੇ ਹੋਰ ਖਾਸੀਅਤਾਂ

Ultraviolette F77 Mach 2 Launched: ਬੈਂਗਲੁਰੂ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ ਅਲਟਰਾਵਾਇਲਟ ਨੇ ਭਾਰਤ 'ਚ ਆਪਣੀ ਨਵੀਂ ਇਲੈਕਟ੍ਰਿਕ ਬਾਈਕ F77 Mach 2 ਨੂੰ ਲਾਂਚ ਕੀਤਾ ਹੈ। ਕੰਪਨੀ ਦੀ ਇਹ ਨਵੀਂ ਬਾਈਕ ਬੇਹੱਦ ਪਾਵਰਫੁੱਲ ਇਲੈਕਟ੍ਰਿਕ ਮੋਟਰ ਨਾਲ ਲੈਸ ਹੈ, ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਬਾਈਕ ਇੱਕੋ ਸਮੇਂ ਦੋ ਟਰੱਕਾਂ ਨੂੰ ਖਿੱਚ ਸਕਦੀ ਹੈ।

ਭਾਰਤੀ ਕੰਪਨੀ ਦੀ ਇਹ ਇਲੈਕਟ੍ਰਿਕ ਬਾਈਕ ਦਾ ਡਿਜ਼ਾਈਨ ਬਹੁਤ ਹੀ ਸਪੋਰਟੀ ਹੈ ਅਤੇ ਕਈ ਸਮਰੱਥਾਵਾਂ ਨਾਲ ਲੈਸ ਹੈ। ਇਸਤੋਂ ਇਲਾਵਾ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਅਡਵਾਂਸ ਇਲੈਕਟ੍ਰਿਕ ਮੋਟਰਸਾਈਕਲ ਹੈ। ਆਓ ਜਾਣਦੇ ਹਾਂ ਇਸ ਦੀ ਕੀਮਤ ਅਤੇ ਹੋਰ ਖਾਸੀਅਤਾਂ...


ਕਿੰਨੀ ਹੈ ਕੀਮਤ?

ਅਲਟਰਾਵਾਇਲਟ F77 Mach 2 ਨੂੰ ਦੋ ਵੇਰੀਐਂਟਸ ਸਟੈਂਡਰਡ ਅਤੇ ਰੀਕਨ 'ਚ ਲਾਂਚ ਕੀਤਾ ਗਿਆ ਹੈ, ਜਿਸ ਦੀ ਕੀਮਤ 2.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਵੈਸੇ ਤਾਂ ਇਹ ਕੀਮਤ ਪਹਿਲੇ 1000 ਗਾਹਕਾਂ ਲਈ ਹੀ ਤੈਅ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ਵਧ ਕੇ 3,99,000 ਰੁਪਏ ਹੋ ਜਾਵੇਗੀ। ਇੱਕ ਰਿਪੋਰਟ 'ਚ ਪਤਾ ਲੱਗਿਆ ਹੈ ਕਿ ਗਾਹਕ ਇਸ ਨੂੰ 9 ਵੱਖ-ਵੱਖ ਰੰਗਾਂ 'ਚ ਖਰੀਦ ਸਕਣਗੇ। ਦਸ ਦਈਏ ਕਿ F77 Mach 2 ਦਾ ਡਿਜ਼ਾਈਨ ਇਸ ਦੇ ਪੁਰਾਣੇ ਵਰਜ਼ਨ ਤੋਂ ਲਿਆ ਗਿਆ ਹੈ। ਵੈਸੇ ਤਾਂ ਇਸ ਬਾਈਕ ਦੀ ਬੈਟਰੀ, ਕੰਪੋਨੈਂਟ ਅਤੇ ਕਈ ਯੰਤਰ ਪੂਰੀ ਤਰ੍ਹਾਂ ਨਾਲ ਅਪਡੇਟ ਕੀਤੇ ਗਏ ਹਨ, ਜਿਸ ਦੀ ਬੁਕਿੰਗ 24 ਅਪ੍ਰੈਲ ਨੂੰ ਸ਼ਾਮ 4 ਵਜੇ ਕੰਪਨੀ ਦੀ ਵੈੱਬਸਾਈਟ 'ਤੇ ਸ਼ੁਰੂ ਹੋਈ ਹੈ, ਜਿੱਥੇ ਇਸ ਨੂੰ 5,000 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।

ਬੈਟਰੀ ਅਤੇ ਮੋਟਰ ਪਾਵਰਫੁੱਲ ਹਨ: ਕੰਪਨੀ ਨੇ F77 Mach 2 ਦੇ ਸਟੈਂਡਰਡ ਮਾਡਲ 'ਚ 27kW ਦੀ ਮੋਟਰ ਲਗਾਈ ਹੈ, ਜਦਕਿ Recon 'ਚ 30kW ਦੀ ਮੋਟਰ ਦੀ ਵਰਤੋਂ ਕੀਤੀ ਗਈ ਹੈ। ਦਸ ਦਈਏ ਕਿ ਇਸ ਇਲੈਕਟ੍ਰਿਕ ਬਾਈਕ 'ਚ ਸਟੈਂਡਰਡ ਮਾਡਲ 'ਚ 7.1kWh ਸਮਰੱਥਾ ਦੀ ਬੈਟਰੀ ਅਤੇ Recon 'ਚ 10.3kWh ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ, ਜੋ ਹੁਣ ਤੱਕ ਦੋਪਹੀਆ ਵਾਹਨ 'ਚ ਲਗਾਈ ਗਈ ਸਭ ਤੋਂ ਵੱਡੀ ਬੈਟਰੀ ਹੈ। ਇਸ ਬੈਟਰੀ ਦੇ ਇਲੈਕਟ੍ਰਿਕ ਬਾਈਕ ਨੂੰ 323km ਦੀ ਸਿੰਗਲ ਚਾਰਜ ਰੇਂਜ ਮਿਲਦੀ ਹੈ। ਪਾਵਰਫੁੱਲ ਮੋਟਰ ਦੇ ਕਾਰਨ ਇਹ ਇਲੈਕਟ੍ਰਿਕ ਬਾਈਕ ਸਿਰਫ 7 ਸਕਿੰਟਾਂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ।

ਦਮਦਾਰ ਖਾਸੀਅਤਾਂ: ਇਹ ਇਲੈਕਟ੍ਰਿਕ ਬਾਈਕ ਸਿਰਫ ਪਾਵਰ 'ਚ ਹੀ ਨਹੀਂ ਸਗੋਂ ਵਿਸ਼ੇਸ਼ਤਾਵਾਂ 'ਚ ਵੀ ਪਾਵਰਫੁੱਲ ਹੈ। ਦਸ ਦਈਏ ਕਿ ਇਸ ਬਾਈਕ 'ਚ ਤਿੰਨ ਰਾਈਡ ਮੋਡਸ ਦੇ ਨਾਲ 5-ਇੰਚ ਦੀ TFT ਡਿਸਪਲੇਅ, ਆਟੋ ਡਿਮਿੰਗ ਹੈੱਡਲਾਈਟ ਹਿੱਲ ਹੋਲਡ, ABS, ਡਾਇਨਾਮਿਕ ਸਟੇਬਿਲਟੀ ਕੰਟਰੋਲ ਵਰਗੇ ਮਹੱਤਵਪੂਰਨ ਵਿਸ਼ੇਸ਼ਤਾਵਾਂ ਹਨ। ਬਾਈਕ 'ਚ 9 ਲੈਵਲ 'ਚ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਹਨ, ਜੋ ਤੇਜ਼ ਰਫਤਾਰ 'ਤੇ ਬਾਈਕ ਨੂੰ ਤੇਜ਼ੀ ਨਾਲ ਰੋਕਣ 'ਚ ਮਦਦ ਕਰਦਾ ਹੈ ਅਤੇ ਬੈਟਰੀ ਵੀ ਚਾਰਜ ਕਰਦਾ ਹੈ।

ਮੋਟਰਸਾਈਕਲ ਦੀਆਂ ਹੋਰ ਖਾਸੀਅਤਾਂ ਦੀ ਗੱਲ ਕਰੀਏ ਇਸ 'ਚ ਪ੍ਰੀ ਲੋਡ ਐਡਜਸਟਮੈਂਟ, ਰੀਅਰ ਮੋਨੋਸ਼ੌਕ, 320mm ਫਰੰਟ ਡਿਸਕ ਬ੍ਰੇਕ, 17 ਇੰਚ ਅਲੌਏ ਵ੍ਹੀਲਸ ਦੇ ਨਾਲ USD ਫਰੰਟ ਫੋਰਕ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਬਾਈਕ ਨੂੰ 1,00,000 ਕਿਲੋਮੀਟਰ ਤੱਕ ਚਲਾਉਣ ਤੋਂ ਬਾਅਦ ਵੀ ਇਸ ਦੀ ਬੈਟਰੀ 95% ਤੱਕ ਬਚੀ ਰਹੇਗੀ।

- PTC NEWS

Top News view more...

Latest News view more...