ਚਿੱਟਾ ਹੋ ਗਿਆ ਲਹੂ, ਜਾਇਦਾਦ ਹੜੱਪਣ ਲਈ ਭੈਣਾਂ ਨੇ ਭਰਾ ਦਾ ਕੀਤਾ ਕਤਲ

By  Jashan A July 6th 2019 07:57 PM

ਚਿੱਟਾ ਹੋ ਗਿਆ ਲਹੂ, ਜਾਇਦਾਦ ਹੜੱਪਣ ਲਈ ਭੈਣਾਂ ਨੇ ਭਰਾ ਦਾ ਕੀਤਾ ਕਤਲ,ਬੋਹਾ: ਬੁਢਲਾਡਾ ਦੇ ਦੇ ਬੋਹਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਲਈ ਦੋ ਭੈਣਾਂ ਵਲੋਂ ਪਤੀ ਤੇ ਪੁੱਤਰ ਨਾਲ ਮਿਲ ਕੇ ਭਰਾ ਦਾ ਕਤਲ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਤੋਂ ਜ਼ਮੀਨ ਹੜੱਪਣ ਦੇ ਲਾਲਚ 'ਚ ਉਸ ਦੀਆਂ ਦੋ ਭੈਣਾਂ ਸਰਬਜੀਤ ਕੌਰ, ਦਲਜੀਤ ਕੌਰ ਅਤੇ ਜੀਜਾ ਧਰਮ ਸਿੰਘ ਅਤੇ ਭਾਣਜਾ ਜਤਿੰਦਰ ਸਿੰਘ ਨੇ ਮਿਲ ਕੇ ਗੁਰਚਰਨ ਸਿੰਘ ਨਾਲ ਲੜਾਈ-ਝਗੜਾ ਕੀਤਾ ਅਤੇ ਕੁੱਟ-ਮਾਰ 'ਚ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ:ਹਰਦੀਪ ਪੁਰੀ ਵੱਲੋਂ ਕੈਪਟਨ ਨੂੰ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਛੇਤੀ ਸ਼ੁਰੂ ਕਰਨ ਦਾ ਭਰੋਸਾ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਪੜਤਾਲੀਆ ਰਿਪੋਰਟ 'ਤੇ ਮ੍ਰਿਤਕ ਦੀਆਂ ਦੋ ਭੈਣਾਂ, ਜੀਜਾ ਅਤੇ ਭਾਣਜੇ ਖਿਲਾਫ ਧਾਰਾ 302 ਅਧੀਨ ਮੁਕੱਦਮਾ ਦਰਜ ਕਰਕੇ 24 ਘੰਟਿਆਂ ਦੇ ਅੰਦਰ ਦਲਜੀਤ ਕੌਰ ਅਤੇ ਉਸਦੇ ਪਤੀ ਧਰਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

-PTC News

Related Post