5 ਜੁਲਾਈ ਤੋਂ ਹੀ ਹੋਵੇਗੀ ਸੀਏ ਦੀ ਪ੍ਰੀਖਿਆ: ਸੁਪਰੀਮ ਕੋਰਟ

By  Baljit Singh June 30th 2021 04:51 PM -- Updated: June 30th 2021 05:07 PM

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ 5 ਜੁਲਾਈ ਤੋਂ ਚਾਰਟਰਡ ਅਕਾਊਂਟੇਂਟ (ਸੀਏ) ਪ੍ਰੀਖਿਆ 2021 ਨੂੰ ਹੋਵੇਗੀ ਅਤੇ ਉਸ ਨੂੰ ਮੁਲਵਤੀ ਕਰਨ ਦਾ ਨਿਰਦੇਸ਼ ਨਹੀਂ ਦੇਵੇਗਾ। ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੇਂਟਸ ਆਫ਼ ਇੰਡੀਆ (ਆਈ. ਸੀ. ਏ. ਆਈ.) ਨੂੰ 5 ਜੁਲਾਈ ਤੋਂ ਪ੍ਰੀਖਿਆਵਾਂ ਆਯੋਜਿਤ ਕਰਨ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਹਨ। ਪੜੋ ਹੋਰ ਖਬਰਾਂ: ਸੋਨੇ ਦੇ ਰੇਟ ਵਿਚ 4 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ, ਜਾਣੋਂ 10 ਗ੍ਰਾਮ ਦਾ ਤਾਜ਼ਾ ਰੇਟ ਬੈਂਚ ਨੇ ਇਸ ਦੇ ਨਾਲ ਹੀ ਸੰਸਥਾ ਨੂੰ ਬਿਨਾਂ ਆਰ. ਟੀ- ਪੀ. ਸੀ. ਆਰ. ਟੈਸਟ ਦੇ ਵਿਦਿਆਰਥੀਆਂ ਨੂੰ ਆਪਟ-ਆਊਟ ਦਾ ਬਦਲ ਦੇਣ ਨੂੰ ਕਿਹਾ ਹੈ। ਸੁਪਰੀਮ ਕੋਰਟ ’ਚ ਆਈ. ਸੀ. ਏ. ਆਈ. ਨੇ ਦੱਸਿਆ ਕਿ ਕੋਈ ਵਿਦਿਆਰਥੀ ਜੇਕਰ ਕੋਰੋਨਾ ਵਾਇਰਸ ਕਾਰਨ ਪ੍ਰੀਖਿਆ ਨਹੀਂ ਦੇ ਸਕਿਆ ਤਾਂ ਉਸ ਨੂੰ ਇਕ ਹੋਰ ਮੌਕਾ ਦਿੱਤਾ ਜਾਵੇਗਾ। ਦੂਜੇ ਪਾਸੇ ਸੀਏ ਪ੍ਰੀਖਿਆਵਾਂ ਨੂੰ ਲੈ ਕੇ ਆਈ. ਸੀ. ਏ. ਆਈ. ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ’ਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਹਨ। ਇਸ ਲਈ ਇਹ ਵਿਦਿਆਰਥੀਆਂ ਦੇ ਹਿੱਤ ’ਚ ਹੋਵੇਗਾ ਕਿ ਜੇਕਰ ਪ੍ਰੀਖਿਆਵਾਂ ਤੈਅ ਤਾਰੀਖ਼ਾਂ ’ਤੇ ਆਯੋਜਿਤ ਕੀਤੀਆਂ ਜਾਣ ਅਤੇ ਇਨ੍ਹਾਂ ਨੂੰ ਰੱਦ ਨਾ ਕੀਤਾ ਜਾਵੇ। ਪੜੋ ਹੋਰ ਖਬਰਾਂ: DGCA ਨੇ 31 ਜੁਲਾਈ ਤੱਕ ਵਧਾਈ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਜਸਟਿਸ ਏ. ਐੱਮ. ਖਾਨਵਿਲਕਰ ਦੀ ਬੈਂਚ ਇਸ ਪ੍ਰੀਖਿਆ ਨਾਲ ਜੁੜੇ ਹੋਰ ਮਸਲਿਆਂ ’ਤੇ ਬੁੱਧਵਾਰ ਨੂੰ ਵਿਚਾਰ ਕਰੇਗੀ ਅਤੇ ਹੁਕਮ ਪਾਸ ਕਰ ਸਕਦੀ ਹੈ। ਪੜੋ ਹੋਰ ਖਬਰਾਂ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਭਾਜਪਾ ਵਰਕਰਾਂ ਦੀ ਝੜਪ, ਕਈ ਜ਼ਖਮੀ -PTC News

Related Post