ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ 'ਤੇ ਉਤਾਰਨਾ ਪਿਆ ਜਹਾਜ

By  Joshi April 26th 2018 09:01 AM

ਕੈਲਗਰੀ : ਵਾਲ ਵਾਲ ਬਚੇ ਲੋਕ, ਸੜਕ 'ਤੇ ਉਤਾਰਨਾ ਪਿਆ ਜਹਾਜ ਕੈਲਗਿਰੀ— ਕੈਨੇਡਾ ਦੇ ਕੈਲਗਰੀ 'ਚ ਇਕ ਪ੍ਰਾਈਵੇਟ ਜਹਾਜ਼, ਜਿਸ 'ਚ 6 ਲੋਕ ਸਵਾਰ ਸਨ, 'ਚ ਈਂਧਨ ਦੀ ਕਮੀ ਕਾਰਨ ਉਸਨੂੰ ਐਮਰਜੈਂਸੀ 'ਚ ਸੜਕ 'ਤੇ ਉਤਾਰਨਾ ਪਿਆ ਸੀ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ,  ਜਹਾਜ਼ ਜਦੋਂ ਦੱਖਣ ਤੋਂ ਕੈਲਗਰੀ ਏਅਰਪੋਰਟ ਵੱਲ ਜਾ ਰਿਹਾ ਸੀ ਤਾਂ ਜਹਾਜ਼ ਦੇ ਪਾਇਲਟ ਨੇ ਰੇਡੀਓ ਰਾਹੀਂ ਦੱਸਿਆ ਕਿ ਜਹਾਜ 'ਚ ਕਿਸੇ ਵੀ ਸਮੇਂ ਈਂਧਨ ਖਤਮ ਹੋ ਸਕਦਾ ਹੈ। ਸਵੇਰੇ 6 ਵਜੇ ਦੇ ਕਰੀਬ ਜਹਾਜ਼ ਏਅਰਪੋਰਟ ਤੋਂ ਜਦੋਂ ਪੰਜ ਕਿਮੀ ਦੀ ਦੂਰੀ 'ਤੇ ਸੀ ਤਾਂ ਅਜਿਹੀ ਸਥਿਤੀ ਆਉਣ 'ਤੇ 36 ਸਟ੍ਰੀਟ 'ਤੇ ਉਸਨੂੰ ਉਤਾਰਨਾ ਪਿਆ। calgary accident airportਗਨੀਮਤ ਰਹੀ ਕਿ ਸਵੇਰੇ ਸੜਕੀ ਆਵਾਜਾਈ ਘੱਟ ਸੀ ਜਿਸ ਕਾਰਨ ਇਸ ਘਟਨਾ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਇਸ ਘਟਨਾ ਦੀ ਜਾਣਕਾਰੀ ਟ੍ਰਾਂਸਪੋਰਟ ਕੈਨੇਡਾ ਸੇਫਟੀ ਬੋਰਡ ਨੂੰ ਦੇ ਦਿੱਤੀ ਗਈ ਹੈ। —PTC News

Related Post