ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਚ ਕੈਨੇਡਾ ਦੀ ਧਰਤੀ ਤੋਂ ਮੋਟਰਸਾਈਕਲਾਂ 'ਤੇ ਪੰਜਾਬ ਆਵੇਗਾ 6 ਸਿੱਖਾਂ ਦਾ ਜੱਥਾ

By  Jashan A April 6th 2019 03:40 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਚ ਕੈਨੇਡਾ ਦੀ ਧਰਤੀ ਤੋਂ ਮੋਟਰਸਾਈਕਲਾਂ 'ਤੇ ਪੰਜਾਬ ਆਵੇਗਾ 6 ਸਿੱਖਾਂ ਦਾ ਜੱਥਾ,ਵੈਨਕੂਵਰ: ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਚ ਬੀਤੇ ਦਿਨ ਕੈਨੇਡਾ ਦੀ ਧਰਤੀ ਤੋਂ 6 ਸਿੱਖਾਂ ਦਾ ਇੱਕ ਕਾਫਲਾ ਪੰਜਾਬ ਲਈ ਰਵਾਨਾ ਹੋ ਗਿਆ ਹੈ।

canada ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਚ ਕੈਨੇਡਾ ਦੀ ਧਰਤੀ ਤੋਂ ਮੋਟਰਸਾਈਕਲਾਂ 'ਤੇ ਪੰਜਾਬ ਆਵੇਗਾ 6 ਸਿੱਖਾਂ ਦਾ ਜੱਥਾ

ਮਿਲੀ ਜਾਣਕਾਰੀ ਮੁਤਾਬਕ ਜੱਥਾ ਕੈਨੇਡਾ ਤੋਂ ਬਾ-ਰਾਸਤਾ ਅਮਰੀਕਾ, ਇੰਗਲੈਂਡ ਅਤੇ ਯੂਰਪ ਸਮੇਤ ਕੋਈ 20 ਦੇਸ਼ਾ ਵਿਚੋਂ ਦੀ ਗੁਜ਼ਰਦਾ ਹੋਇਆ, ਪਾਕਿਸਤਾਨ ਵਿਚਲੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦਿਆਂ, ਲੱਗਭਗ 40 ਦਿਨ ਦਾ ਸਫਰ ਤੈਅ ਕਰਕੇ ਵਾਹਗਾ ਬਾਰਡਰ ਜ਼ਰੀਏ ਪੰਜਾਬ ਦਾਖਲ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗਾ।

ਹੋਰ ਪੜ੍ਹੋ:ਕੈਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਹੋਇਆ ‘ਮਿਸ ਵਰਲਡ ਪੰਜਾਬਣ’ ਮੁਕਾਬਲਾ

canada ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਆਮਦ 'ਚ ਕੈਨੇਡਾ ਦੀ ਧਰਤੀ ਤੋਂ ਮੋਟਰਸਾਈਕਲਾਂ 'ਤੇ ਪੰਜਾਬ ਆਵੇਗਾ 6 ਸਿੱਖਾਂ ਦਾ ਜੱਥਾ

ਇਸ ਜਥੇ 'ਚ ਸਰਦਾਰ ਪ੍ਰਰਵਜੀਤ ਸਿੰਘ ਤੱਖਰ, ਜਤਿੰਦਰ ਸਿੰਘ, ਸਰਦਾਰ ਆਜ਼ਾਦ ਸਿੰਘ ਸਿੱਧੂ, ਸਰਦਾਰ ਜੰਟਾ ਸਿੰਘ ਧਾਲੀਵਾਲ, ਸਰਦਾਰ ਸੁਖਬੀਰ ਸਿੰਘ ਜਸਮੀਤ ਸਿੰਘ ਹੋਰਾਂ ਵੱਲੋਂ ਇਸ ਜੋਖਿਮ ਭਰਪੂਰ ਸਫਰ ਦਾ ਉਪਰਾਲਾ, ਦਸਤਾਰ ਦੀ ਸ਼ਾਨ ਵਧਾਉਣ ਖ਼ਾਤਰ, ਅਤੇ ਸੱਚੇ ਪਾਤਸ਼ਾਹ ਦਾ ਵਾਕ 'ਮਾਣਸ ਕੀ ਜਾਤ ਸਭੈ ਏਕੇ ਪਹਿਚਾਨਬੋ'” ਦਾ ਖ਼ੂਬਸੂਰਤ ਪੈਗ਼ਾਮ ਕੁੱਲ ਦੁਨੀਆ ਵਿਚ ਵੰਡਦੇ ਹੋਏ ਖਾਲਸਾ ਏਡ ਵਰਗੀ ਇਕ ਵੱਕਾਰੀ ਸੰਸਥਾ ਵਾਸਤੇ ਮਾਲੀ ਸਹਾਇਤਾ ਜੁਟਾਉਣ ਵਾਸਤੇ ਕੀਤਾ ਜਾ ਰਿਹਾ ਹੈ।

-PTC News

Related Post