ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਰੋਕ 21 ਅਗਸਤ ਤੱਕ ਵਧਾਈ

By  Shanker Badra July 20th 2021 11:24 AM

ਟੋਰਾਂਟੋ : ਕੈਨੇਡੀਅਨ ਸਰਕਾਰ (Canada Government ) ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ ( Canada Flights Suspended )ਨੂੰ 30 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਇਹ ਪਾਬੰਦੀ 21 ਜੁਲਾਈ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਇਹ 21 ਅਗਸਤ ਤੱਕ ਲਾਗੂ ਰਹੇਗੀ।

ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਰੋਕ 21 ਅਗਸਤ ਤੱਕ ਵਧਾਈ

ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਪੋਰਨ ਫ਼ਿਲਮਾਂ ਬਣਾਉਣ ਦੇ ਮਾਮਲੇ 'ਚ ਗ੍ਰਿਫਤਾਰ

ਦਰਅਸਲ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਅਤੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਵੱਧਦੇ ਮਾਮਲਿਆਂ ਕਾਰਨ ਕੈਨੇਡਾ ਵਿਚ ਪਹਿਲੀ ਵਾਰ 22 ਅਪ੍ਰੈਲ ਨੂੰ ਪਾਬੰਦੀ ਲਗਾਈ ਜਾਣ ਦੇ ਬਾਅਦ ਤੋਂ ਇਹ ਚੌਥੀ ਵਾਰ ਹੈ ਜਦੋਂ ਪਾਬੰਦੀ ਨੂੰ ਵਧਾਇਆ ਗਿਆ ਹੈ।

ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਰੋਕ 21 ਅਗਸਤ ਤੱਕ ਵਧਾਈ

ਹੈਲਥ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਬੰਦੀ ਦਾ ਵਿਸਤਾਰ ਜਨਤਕ ਸਿਹਤ ਸਲਾਹ 'ਤੇ ਆਧਾਰਤ ਸੀ। ਨਾਲ ਹੀ ਕੈਨੇਡਾ ਨੇ ਇਨਡਾਇਰੈਕਟ ਰੂਟ ਜ਼ਰੀਏ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਤੀਜੇ ਦੇਸ਼ ਦੇ ਪ੍ਰੀ ਡਿਪਾਰਚਰ ਕੋਵਿਡ-19 ਟੈਸਟ ਨਾਲ ਸਬੰਧਤ ਜ਼ਰੂਰਤ ਨੂੰ ਵੀ ਵਧਾ ਦਿੱਤਾ ਹੈ।

ਕੈਨੇਡਾ ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ 'ਤੇ ਲੱਗੀ ਰੋਕ 21 ਅਗਸਤ ਤੱਕ ਵਧਾਈ

ਕੈਨੇਡਾ ਨੇ ਅਸਿੱਧੇ ਰਸਤੇ ਰਾਹੀਂ ਭਾਰਤ ਤੋਂ ਕਨੇਡਾ ਜਾਣ ਵਾਲੇ ਯਾਤਰੀਆਂ ਲਈ ਥਰਡ-ਕੰਟਰੀ ਪ੍ਰੀ ਡਿਪਾਰਚਰ ਲਈ ਕੋਵਿਡ -19 ਟੈਸਟ ਦੀ ਮਿਆਦ ਨੂੰ ਵੀ ਵਧਾ ਦਿੱਤਾ ਹੈ। ਕੈਨੇਡਾ ਲਈ ਰਵਾਨਗੀ ਦੇ ਕਿਸੇ ਹੋਰ ਬਿੰਦੂ ਤੇ ਜੁੜੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੈਨੇਡੀਅਨ ਮੰਜ਼ਿਲ ਤਕ ਆਪਣੀ ਯਾਤਰਾ ਜਾਰੀ ਰੱਖਣ ਲਈ ਪ੍ਰੀ- ਡਿਪਾਰਚਰ ਨੈਗੇਟਿਵ ਆਰਟੀ-ਪੀਸੀਆਰ ਟੈਸਟ ਦੀ ਲੋੜ ਹੋਵੇਗੀ।

-PTCNews

Related Post