ਕੈਨੇਡੀਅਨ ਸਿਟੀਜ਼ਨਸ਼ਿਪ (ਨਾਗਰਿਕਤਾ) ਹੋਈ ਅਸਮਾਨ ਤੋਂ ਤਾਰੇ ਲਾਹੁਣ ਬਰਾਬਰ, ਦੇਖੋ ਕੀ ਹੈ ਮਾਜਰਾ!!

By  Joshi October 12th 2018 03:03 PM -- Updated: October 12th 2018 05:53 PM

ਕੈਨੇਡੀਅਨ ਸਿਟੀਜ਼ਨਸ਼ਿਪ (ਨਾਗਰਿਕਤਾ) ਹੋਈ ਅਸਮਾਨ ਤੋਂ ਤਾਰੇ ਲਾਹੁਣ ਬਰਾਬਰ, ਦੇਖੋ ਕੀ ਹੈ ਮਾਜਰਾ!! ਚੰਡੀਗੜ੍ਹ: ਦਿਨ ਬ ਦਿਨ ਪੰਜਾਬੀਆਂ ਦੀ ਵਿਦੇਸ਼ ਜਾ ਕੇ ਰਹਿਣ ਦੀ ਇੱਛਾ ਵਧਦੀ ਜਾ ਰਹੀ ਹੈ, ਜਿਸ ਦੌਰਾਨ ਅਨੇਕਾਂ ਲੋਕ ਵਿਦੇਸ਼ ਜਾਣ ਲਈ ਏਜੰਟਾਂ ਦੇ ਅੱਗੇ ਪਿੱਛੇ ਲੱਖਾਂ ਰੁਪਏ ਲੈ ਕੇ ਘੁੰਮ ਰਹੇ ਹਨ। ਇਹਨਾਂ ਵਿੱਚੋਂ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ, ਜਿਹੜੇ ਕੈਨੇਡਾ ਵਿੱਚ ਜਾ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਪਰ ਕਿਹਾ ਜਾ ਰਿਹਾ ਹੈ ਕਿ ਉੱਥੇ ਰਹਿਣਾ ਅਤੇ ਉਥੋਂ ਦੀ ਨਾਗਰਿਕਤਾ ਲੈਣਾ ਕੋਈ ਸੌਖਾ ਕੰਮ ਨਹੀਂ ਹੈ। ਹੋਰ ਪੜ੍ਹੋ: ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ ‘ਚ ਵਿਆਹੁਣ ਗਿਆ ਲਾੜੀ,ਦੇਖੋ ਤਸਵੀਰਾਂ ਬੀਤੇ ਦਿਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵਲੋਂ ਟਵੀਟ ਕਰ ਕਿਹਾ ਗਿਆ ਹੈ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਆਸਮਾਨ ਲਿਮਟ ਹੈ। ਇਸ ਦੌਰਾਨ ਉਨ੍ਹਾਂ ਨੇ 6 ਲੋਕਾਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਦੀ ਸਹੁੰ ਚੁਕਾਉਂਦਿਆਂ ਇਕ ਵੀਡੀਓ ਸ਼ੇਅਰ ਕੀਤੀ। ਜਿਨ੍ਹਾਂ ਨੂੰ ਕੈਨੇਡਾ ਦੇ ਸਭ ਤੋਂ ਉੱਚੇ ਸੀ.ਐੱਨ. ਟਾਵਰ 'ਤੇ ਸਹੁੰ ਚੁਕਾਈ ਗਈ ਹੈ। —PTC News

Related Post