ਕੈਨੇਡਾ ਤੋਂ ਵਾਪਸ ਪਰਤੀ ਮਾਂ ਨੂੰ ਏਅਰਪੋਰਟ ਤੋਂ ਘਰ ਲਿਜਾ ਰਹੇ ਪੁੱਤ ਨਾਲ ਵਾਪਰਿਆ ਸੜਕ ਹਾਦਸਾ, ਦੋਵਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

By  Joshi December 1st 2017 09:16 PM -- Updated: December 1st 2017 09:27 PM

ਲੁਧਿਆਣਾ ਦੇ ਦੋਰਾਹਾ 'ਚ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਇੱਕ ਦਿਲ ਦਹਿਲਾ ਦੇਣ ਵਾਲੇ ਹਾਦਸੇ 'ਚ ਮਾਂ ਪੁੱਤ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕ ਮੁੱਲਾਂਪੁਰ ਤੋਂ ਸਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਨੌਜਵਾਨ, ਜਿਸਦਾ ਨਾਮ ਮਨਵੀਰ ਸਿੰਘ ਦੱਸਿਆ ਜਾ ਰਿਹਾ ਹੈ ਆਪਣੇ ਇੱਕ ਦੋਸਤ ਨਾਲ ਏਅਰਪੋਰਟ ਤੋਂ ਵਾਪਿਸ ਆ ਰਿਹਾ ਸੀ। ਉਹ ਆਪਣੀ ਕੈਨੇਡਾ ਤੋਂ ਪਰਤੀ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ। ਵਾਪਸੀ 'ਤੇ ਮੁੱਲਾਂਪੁਰ ਵੱਲ ਨੂੰ ਜਾਂਦੇ ਹੋਏ ਉਨ੍ਹਾਂ ਦੀ ਕਾਰ ਸੜਕ 'ਤੇ ਖੜ੍ਹੇ ਟਰੱਕ ਪਿੱਛੇ ਜ਼ੋਰ ਨਾਲ ਜਾ ਟਕਰਾਈ। ਕਾਰ ਤੇਜ਼ ਰਫਤਾਰ ਹੋਣ ਕਾਰਨ ਟੱਕਰ ਬਹੁਤ ਜ਼ਬਰਦਸਤ ਹੋਈ, ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ। ਕੈਨੇਡਾ ਤੋਂ ਵਾਪਸ ਪਰਤੀ ਮਾਂ ਨੂੰ ਏਅਰਪੋਰਟ ਤੋਂ ਘਰ ਲਿਜਾ ਰਹੇ ਪੁੱਤ ਨਾਲ ਵਾਪਰਿਆ ਸੜਕ ਹਾਦਸਾਇਸ ਹਾਦਸੇ ਨੇ ਦੋਵੇਂ ਮਾਂ-ਪੁੱਤ ਦੀ ਜਾਨ ਲੈ ਲਈ ਅਤੇ ਮਨਵੀਰ ਦਾ ਦੋਸਤ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਹੈ। ਦੋਸਤ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਟਰੱਕ ਚਾਲਕ ਮੌਕੇ ਤੋਂ ਤੁਰੰਤ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। —PTC News

Related Post