ਕੈਨੇਡਾ ਦੇ ਸ਼ੈਰੀਡਨ ਕਾਲਜ 'ਚ ਪੰਜਾਬੀ ਨੌਜਵਾਨ ਨੇ ਭਾਈਚਾਰੇ ਦਾ ਕੀਤਾ ਨਾਮ ਰੌਸ਼ਨ

By  Joshi June 8th 2018 07:34 AM

ਜਦੋਂ ਬੱਚਿਆਂ ਨੂੰ ਚੰਗੀ ਪਰਵਰਿਸ਼ ਦਿੱਤੀ ਜਾਵੇ ਤਾਂ ਜ਼ਾਹਿਰ ਹੈ ਕਿ ਉਹ ਬੁਲੰਦੀਆਂ ‘ਤੇ ਅੱਪੜਨ ਲਈ ਆਪਣੀ ਜੀ-ਜਾਨ ਨਾਲ ਮਿਹਨਤ ਕਰਦੇ ਹਨ ।ਬਿਲਕੁਲ ਇਸ ਤਰ੍ਹਾਂ ਹੀ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਸ਼ੈਰੀਡਨ ਕਾਲਜ ਵਿੱਚ ਭੁੱਲਥ ਦੇ ਵਸਨੀਕ ਤਰਨਦੀਪ ਸਿੰਘ ਨੇ ਆਪਣੀ ਮਿਹਨਤ ਸਦਕਾ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਇਸ ਦਸਤਾਰਧਾਰੀ ਸਿੱਖ ਸ.ਤਰਨਦੀਪ ਸਿੰਘ ਨੇ ਬਿਜ਼ਨੈਸ ਅਕਾਊਂਟਸ ਵਿੱਚੋਂ 97 ਫੀਸਦੀ ਅੰਕ ਹਾਸਲ ਕੀਤੇ ਹਨ । ਇਹ ਜਾਣਕਾਰੀ ਉਸਦੇ ਪਿਤਾ ਦਲਜੀਤ ਸਿੰਘ ਵੱਲੋਂ ਮਿਲੀ ਹੈ। ਉਨ੍ਹਾਂ ਜ਼ਿਕਰ ਕੀਤਾ ਹੈ ਕਿ ਉਨਾਂ ਦੇ ਪੁੱਤਰ ਵੱਲੋਂ ਹਾਸਲ ਕੀਤੀ ਉਪਲੱਬਧੀ ਦਾ ਇਹ ਪਲ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਪਲ ਸੀ ਤਰਨਦੀਪ ਦੇ ਇਨ੍ਹੇ ਵਧੀਆ ਅੰਕ ਲੈਣ ਬਾਰੇੇ ਉਨ੍ਹਾਂ ਕਿਹਾ ਕਿ ਇਹ ਸਭ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਹੀ ਹੋਇਆ ਹੈ ਕਿ ਵਿਦੇਸ਼ ਦੀ ਧਰਤੀ ‘ਤੇ ਉਸ ਦੁਆਰਾ ਪੂਰੇ ਦੇਸ਼ ਦਾ ਨਾਮ ਰੋਸ਼ਨ ਹੋਇਆ ਹੈ। ਤਰਨਦੀਪ ਦੇ ਮਾਪਿਆਂ ਅਨੁਸਾਰ ਉਹ ਇਸ ਪਲ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਉਸਦਾ ਨਾਮ ਸਟੇਜ ‘ਤੇ ਬੋਲਿਆ ਜਾਵੇ ਅਤੇ ਉਸ ਸਮੇਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਡਿਗਰੀ ਲੈਣ ਵਾਲੇ ਬੱਚਿਆਂ ਵਿੱਚ ਉਸਦਾ ਨਾਮ ਇਸ ਤਰ੍ਹਾਂ ਪੁਕਾਰਿਆ ਗਿਆ ਅਤੇ ਉਸਨੂੰ ਬੜੇ ਸਤਿਕਾਰ ਨਾਲ ਡਿਗਰੀ ਫੜਾਈ ਗਈ। ਅੱਜ ਪੂਰਾ ਪਰਿਵਾਰ ਉਸਤੇ ਮਾਣ ਮਹਿਸੂਸ ਕਰਦਾ ਉਸਦੀ ਜ਼ਿੰਦਗੀ ਲਈ ਇਹੋ ਕਾਮਨਾ ਕਰਦਾ ਹੈ ਕਿ ਉਸਨੂੰ ਹਰ ਪੈਰ ‘ਤੇ ਕਾਮਯਾਬੀ ਮਿਲਦੀ ਰਹੇ। —PTC News

Related Post