ਬਰਫ ਨੇ ਕਲਾਵੇ 'ਚ ਲਿਆ ਟੋਰਾਂਟੋ, ਜਨਜੀਵਨ ਹੋਇਆ ਠੱਪ, ਦੇਖੋ ਵੀਡੀਓ

By  Jashan A January 29th 2019 01:52 PM -- Updated: January 29th 2019 02:07 PM

ਬਰਫ ਨੇ ਕਲਾਵੇ 'ਚ ਲਿਆ ਟੋਰਾਂਟੋ, ਜਨਜੀਵਨ ਹੋਇਆ ਠੱਪ, ਦੇਖੋ ਵੀਡੀਓ,ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਲਗਾਤਾਰ ਪੈ ਰਹੀ ਬਰਫ਼ਬਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੈ। ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ।ਕੈਨੇਡਾ ਦੇ ਮੌਸਮ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਟੋਰਾਂਟੋ 'ਚ 10 ਤੋਂ 15 ਸੈਂਟੀਮੀਟਰ ਤਕ ਬਰਫਬਾਰੀ ਹੋ ਸਕਦੀ ਹੈ।ਅਧਿਕਾਰੀਆਂ ਨੇ ਕਿਹਾ ਕਿ ਬਰਫਬਾਰੀ ਦੌਰਾਨ ਵਿਜ਼ੀਬਿਲਟੀ ਘੱਟ ਹੋ ਜਾਵੇਗੀ, ਜਿਸ ਕਾਰਨ ਡਰਾਈਵਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। [caption id="attachment_247776" align="aligncenter" width="300"]canada ਬਰਫ ਨੇ ਕਲਾਵੇ 'ਚ ਲਿਆ ਟੋਰਾਂਟੋ, ਜਨਜੀਵਨ ਹੋਇਆ ਠੱਪ, ਦੇਖੋ ਵੀਡੀਓ[/caption] ਦੱਸ ਦੇਈਏ ਕਿ ਗ੍ਰੇਟਰ ਟੋਰਾਂਟੋ ਏਰੀਆ 'ਚ ਬਰਫਬਾਰੀ ਕਾਰਨ ਪਹਿਲਾਂ ਹੀ ਕਾਫੀ ਸੜਕ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ।ਇਸ ਦੌਰਾਨ ਭਾਰੀ ਬਰਫ਼ਬਾਰੀ ਨੂੰ ਦੇਖਦੇ ਹੋਏ ਟੋਰਾਂਟੋ ਸ਼ਹਿਰ ਪੂਰਾ ਬੰਦ ਹੋਣ ਜਾ ਰਿਹਾ ਹੈ ਤੇ ਕੈਂਪਸ ਦੇ ਬੰਦ ਹੋਣ ਨਾਲ ਨਾਲ ਪੁਲਿਸ ਸਟੇਸ਼ਨ ਵੀ ਜ਼ਲਦੀ ਬੰਦ ਹੋ ਰਹੇ ਹਨ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਅੱਜ ਦੁਪਹਿਰ ਨੂੰ ਆਪਣੇ ਟੋਰਾਂਟੋ ਪੁਲਿਸ ਰਿਕਾਰਡਜ਼ ਕਾਊਂਟਰ ਨੂੰ ਬੰਦ ਕਰ ਦੇਣਗੇ ਤੇ ਬਾਅਦ 'ਚ ਸ਼ਹਿਰ 'ਚ ਅਪਰੇਸ਼ਨ ਸ਼ੁਰੂ ਕੀਤਾ ਜਾਵੇਗਾ। ਉਥੇ ਹੀ ਪੀਅਰਸਨ ਏਅਰਪੋਰਟ ਨੇ ਅੱਜ ਇਕ ਟਵੀਟ ਵੀ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡਾ ਸੁਰੱਖਿਆ ਨੂੰ ਕਾਇਮ ਰੱਖਣ ਲਈ ਰਵਾਨਗੀ ਦੀ ਦਰ ਘਟਾ ਦਿੱਤੀ ਗਈ ਹੈ। ਸਮਾਂ ਬੀਤਣ ਦੇ ਨਾਲ ਏਅਰਲਾਈਨਵਾਂ ਦੇਰੀ ਅਤੇ ਰੱਦ ਕਰਨ ਬਾਰੇ ਫੈਸਲੇ ਕੀਤੇ ਜਾ ਰਹੇ ਹਨ ਅਤੇ ਉਹ ਅੱਜ ਤੋਂ ਸਫ਼ਰ ਕਰਨ ਤੋਂ ਪਹਿਲਾਂ ਆਪਣੇ ਫਲਾਈਟ ਪਲਾਨ ਦੀ ਪੁਸ਼ਟੀ ਕਰਨ ਵਾਲੇ ਯਾਤਰੀਆਂ ਨੂੰ ਪ੍ਰੋਸਾਹਿਤ ਕਰ ਰਹੇ ਹਨ। -PTC News  

Related Post