ਕੈਪਟਨ ਅਮਰਿੰਦਰ ਅੱਜ ਸ਼ਾਮ ਹੋਣਗੇ ਪੰਜਾਬ ਦੇ ਲੋਕਾਂ ਦੇ ਰੂਬਰੂ, ਲਾਕਡਾਊਨ ਬਾਰੇ ਲੈ ਸਕਦੇ ਹਨ ਕੋਈ ਫੈਸਲਾ

By  Shanker Badra May 30th 2020 12:45 PM -- Updated: May 30th 2020 12:50 PM

ਕੈਪਟਨ ਅਮਰਿੰਦਰ ਅੱਜ ਸ਼ਾਮ ਹੋਣਗੇ ਪੰਜਾਬ ਦੇ ਲੋਕਾਂ ਦੇ ਰੂਬਰੂ, ਲਾਕਡਾਊਨ ਬਾਰੇ ਲੈ ਸਕਦੇ ਹਨ ਕੋਈ ਫੈਸਲਾ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸ਼ਾਮ 6 ਵਜੇ ਦੇ ਕਰੀਬ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂਬਰੂ ਹੋਣਗੇ। ਇਸ ਦੌਰਾਨ ਮੁੱਖ ਮੰਤਰੀ 31 ਮਈ ਨੂੰ ਖ਼ਤਮ ਹੋ ਰਹੇ ਲਾਕਡਾਊਨ ਬਾਰੇ ਵੀ ਕੋਈ ਫੈਸਲਾ ਲੈ ਸਕਦੇ ਹਨ।

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਲਾਈਵ ਪ੍ਰੋਗਰਾਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ,ਕਿਉਂਕਿ  #AskCaptain ਪ੍ਰੋਗਰਾਮ ਤਹਿਤ ਲੋਕਾਂ ਵਲੋਂ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚੋਂ ਕਰਫ਼ਿਊ ਹਟਾ ਕੇ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਸੀ ਪਰ 31 ਮਈ ਤੱਕ ਲਾਕਡਾਊਨ ਜਾਰੀ ਰੱਖਣ ਦਾ ਐਲਾਨ ਕੀਤਾ ਸੀ।

-PTCNews

Related Post